ਮੁੰਬਈ (ਬਿਊਰੋ)– ਏਕਤਾ ਆਰ. ਕਪੂਰ ਤੇ ਅਨੁਰਾਗ ਕਸ਼ਯਪ ਦੀ ‘ਦੋਬਾਰਾ’ ਨੇ ਫੈਂਟਾਸੀਆ ਫ਼ਿਲਮ ਫੈਸਟੀਵਲ, ਲੰਡਨ ਫ਼ਿਲਮ ਫੈਸਟੀਵਲ ਤੋਂ ਬਾਅਦ ਹੁਣ ਮੈਲਬੋਰਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਫ਼ਿਲਮ ਦੀ ਓਪਨਿੰਗ ਕਰਕੇ ਆਪਣੀ ਸਫਲਤਾ ਦਾ ਲੋਹਾ ਮਨਵਾਇਆ ਹੈ।
ਹਾਲਾਂਕਿ ਇਹ ਟੀਮ ਲਈ ‘ਦੋਬਾਰਾ’ ਮਹੱਤਵਪੂਰਨ ਮੀਲ ਪੱਥਰ ਵਾਂਗ ਹੈ। ਇਸ ਦੀ ਗੱਲ ਕਰੀਏ ਤਾਂ ਦੁਨੀਆ ਭਰ ਦੇ ਦਰਸ਼ਕਾਂ ਦੇ ਰੂ-ਬ-ਰੂ ਹੋਣ ਤੋਂ ਬਾਅਦ ਇਹ ਫ਼ਿਲਮ ਹੁਣ ਆਪਣੀ ਨਵੀਂ ਕਹਾਣੀ ਨਾਲ ਭਾਰਤੀ ਦਰਸ਼ਕਾਂ ਨੂੰ ਲੁਭਾਉਣ ਲਈ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਨੇ ਕਿਉਂ ਲਈ ਕੈਨੇਡਾ ਦੀ ਸਿਟੀਜ਼ਨਸ਼ਿਪ? ਇਸ ਲਈ ਛੱਡਣਾ ਚਾਹੁੰਦੇ ਸੀ ਦੇਸ਼
ਹਰ ਵਾਰ ਜਦੋਂ ਕੋਈ ਨਵਾਂ ਫ਼ਿਲਮ ਫੈਸਟੀਵਲ ਆਯੋਜਿਤ ਕੀਤਾ ਜਾਂਦਾ ਹੈ ਤਾਂ ਫ਼ਿਲਮ ਨੂੰ ਪ੍ਰਸ਼ੰਸਾ, ਖੜ੍ਹੇ ਹੋ ਕੇ ਤਾੜੀਆਂ ਤੇ ਸ਼ਾਨਦਾਰ ਸਮੀਖਿਆਵਾਂ ਮਿਲੀਆਂ ਹਨ।
ਫ਼ਿਲਮ ਨਿਰਮਾਤਾ ਅਨੁਰਾਗ ਕਸ਼ਯਪ ਲੰਬੇ ਸਮੇਂ ਬਾਅਦ ‘ਦੋਬਾਰਾ’ ਨਾਲ ਵਾਪਸੀ ਕਰ ਰਹੇ ਹਨ। ਐਵਾਰਡ ਜੇਤੂ ਅਦਾਕਾਰਾ ਤਾਪਸੀ ਪਨੂੰ ਸਟਾਰਰ ਇਹ ਫ਼ਿਲਮ ਮੰਨੇ-ਪ੍ਰਮੰਨੇ ਨਿਰਦੇਸ਼ਕ ਅਨੁਰਾਗ ਕਸ਼ਯਪ ਵਲੋਂ ਨਿਰਦੇਸ਼ਿਤ ਹੈ ਤੇ ਸ਼ੋਭਾ ਕਪੂਰ ਤੇ ਏਕਤਾ ਆਰ. ਕਪੂਰ ਦੀ ਕਲਟ ਮੂਵੀਜ਼ ਵਲੋਂ ਨਿਰਮਿਤ ਹੈ, ਜੋ ਬਾਲਾਜੀ ਟੈਲੀਫ਼ਿਲਮਜ਼ ਤੇ ਸੁਨੀਰ ਖੇਤਰਪਾਲ ਤੇ ਗੌਰਵ ਬੋਸ (ਐਥੀਨਾ) ਦੇ ਅਧੀਨ ਇਕ ਨਵਾਂ ਵਿੰਗ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬਾਲੀਵੁੱਡ ਸਿਤਾਰਿਆਂ ਨੇ ਸਲਮਾਨ ਰਸ਼ਦੀ ’ਤੇ ਹਮਲੇ ਦੀ ਕੀਤੀ ਨਿੰਦਾ, ਕੰਗਨਾ ਨੇ ਕਿਹਾ- ‘ਬਹੁਤ ਹੀ ਘਿਣਾਉਣਾ ਕੰਮ’
NEXT STORY