ਮੁੰਬਈ (ਬਿਊਰੋ)– ‘ਦ੍ਰਿਸ਼ਯਮ 2’ ਬਾਕਸ ਆਫਿਸ ’ਤੇ ਧੁੰਮਾਂ ਪਾ ਰਹੀ ਹੈ। ਫ਼ਿਲਮ ਨੇ ਹੁਣ ਤਕ ਬਾਕਸ ਆਫਿਸ ’ਤੇ 154.49 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ‘ਦ੍ਰਿਸ਼ਯਮ 2’ ਦੀ ਇਹ ਕਮਾਈ ਸਿਰਫ ਭਾਰਤ ਦੀ ਕਲੈਕਸ਼ਨ ਦੀ ਹੈ।
ਇਹ ਖ਼ਬਰ ਵੀ ਪੜ੍ਹੋ : ਜੇ ਹਿੰਦ ਨੇ ਕਿਉਂ ਕੀਤਾ ਸਿੱਧੂ ਮੂਸੇ ਵਾਲਾ ਤੇ ਬੋਹੇਮੀਆ ਦਾ ਗੀਤ ‘ਸੇਮ ਬੀਫ’ ਡਿਲੀਟ? ਵਜ੍ਹਾ ਕਰ ਦੇਵੇਗੀ ਹੈਰਾਨ
ਫ਼ਿਲਮ ਨੇ ਦੂਜੇ ਹਫ਼ਤੇ ਦੀ ਸ਼ੁਰੂਆਤ ਯਾਨੀ ਸ਼ੁੱਕਰਵਾਰ ਨੂੰ 7.87 ਕਰੋੜ, ਸ਼ਨੀਵਾਰ ਨੂੰ 14.05 ਕਰੋੜ, ਐਤਵਾਰ ਨੂੰ 17.32 ਕਰੋੜ, ਸੋਮਵਾਰ ਨੂੰ 5.44 ਕਰੋੜ ਤੇ ਮੰਗਲਵਾਰ ਨੂੰ 5.15 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
‘ਦ੍ਰਿਸ਼ਯਮ 2’ ਦੀ ਕਮਾਈ ਦੀ ਇਹ ਰਫ਼ਤਾਰ ਦੇਖ ਕੇ ਲੱਗਦਾ ਹੈ ਕਿ ਇਹ ਜਲਦ 200 ਕਰੋੜ ਦਾ ਅੰਕੜਾ ਵੀ ਪਾਰ ਕਰ ਲਵੇਗੀ।

ਦੱਸ ਦੇਈਏ ਕਿ ‘ਦ੍ਰਿਸ਼ਯਮ 2’ ’ਚ ਅਜੇ ਦੇਵਗਨ, ਤੱਬੂ, ਅਕਸ਼ੇ ਖੰਨਾ, ਸ਼ਰਿਆ ਸਰਨ, ਇਸ਼ੀਤਾ ਦੱਤਾ, ਮਰੁਣਾਲ ਜਾਧਵ ਤੇ ਰਜਤ ਕਪੂਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਅਭਿਸ਼ੇਕ ਪਾਠਕ ਨੇ ਡਾਇਰੈਕਟ ਕੀਤਾ ਹੈ, ਜੋ ਸਾਲ 2021 ’ਚ ਰਿਲੀਜ਼ ਹੋਈ ਮਲਿਆਲਮ ਫ਼ਿਲਮ ‘ਦ੍ਰਿਸ਼ਯਮ 2’ ਦੀ ਹੀ ਹਿੰਦੀ ਰੀਮੇਕ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਪੁਸ਼ਪਾ : ਦਿ ਰਾਈਜ਼’ ਹੁਣ ਰੂਸ ’ਚ ਦਿਖਾਏਗੀ ਆਪਣਾ ਜਲਵਾ
NEXT STORY