ਮੁੰਬਈ (ਬਿਊਰੋ) : 'ਬਿੱਗ ਬੌਸ' ਦੇ ਵਿਜੇਤਾ ਅਤੇ ਮਸ਼ਹੂਰ YouTuber ਐਲਵਿਸ਼ ਯਾਦਵ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਨੋਇਡਾ ਪੁਲਸ ਦੀ ਟੀਮ ਨੇ ਐਤਵਾਰ ਨੂੰ ਐਲਵਿਸ਼ ਯਾਦਵ ਨੂੰ ਪੁੱਛਗਿੱਛ ਲਈ ਬੁਲਾਇਆ ਸੀ, ਜਿਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਐਲਵਿਸ਼ ਦੀ ਜ਼ਮਾਨਤ ਪਟੀਸ਼ਨ 'ਤੇ ਨਹੀਂ ਹੋਈ ਕੋਈ ਸੁਣਵਾਈ
ਖ਼ਬਰਾਂ ਹਨ ਕਿ ਐਲਵਿਸ਼ ਨੇ ਪੁਲਸ ਸਾਹਮਣੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਐਲਵਿਸ਼ ਯਾਦਵ ਨੇ ਸੱਪ ਦਾ ਜ਼ਹਿਰ ਮੰਗਵਾਉਣ ਦੀ ਗੱਲ ਕਬੂਲੀ ਹੈ। ਐਲਵਿਸ਼ ਹੋਰ ਦੋਸ਼ੀਆਂ ਦੇ ਸੰਪਰਕ 'ਚ ਸੀ। ਦੂਜੇ ਪਾਸੇ ਅੱਜ ਅਦਾਲਤ 'ਚ ਐਲਵਿਸ਼ ਦੀ ਪਟੀਸ਼ਨ 'ਤੇ ਸੁਣਵਾਈ ਨਹੀਂ ਹੋ ਸਕੀ, ਕਿਉਂਕਿ ਨੋਇਡਾ 'ਚ ਵਕੀਲਾਂ ਦੀ ਹੜਤਾਲ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੰਮ੍ਰਿਤਸਰ ਅਦਾਲਤ 'ਚ ਹੋਈ ਪੇਸ਼, ਮੰਗੀ ਮੁਆਫੀ, ਜਾਣੋ ਕੀ ਹੈ ਮਾਮਲਾ
ਪੁਲਸ ਜਾਂਚ ਦੌਰਾਨ ਐਲਵਿਸ਼ ਯਾਦਵ ਨੇ ਮੰਨਿਆ ਕਿ ਉਹ ਕੁਝ ਲੋਕਾਂ ਦੇ ਸੰਪਰਕ 'ਚ ਸੀ। ਪੁਲਸ ਨੇ ਐਲਵਿਸ਼ ਦੀ ਲੋਕੇਸ਼ਨ ਅਤੇ ਸੀ. ਡੀ. ਆਰ. ਵੀ ਦਿਖਾਈ। ਇਸ ਤੋਂ ਇਲਾਵਾ ਪੁੱਛਗਿੱਛ ਦੌਰਾਨ ਐਲਵਿਸ਼ ਨੇ ਸੱਪ ਅਤੇ ਜ਼ਹਿਰ ਦੀ ਗੱਲ ਵੀ ਮੰਨ ਲਈ। ਐਲਵਿਸ਼ ਪੁਲਸ ਦੇ ਸਵਾਲਾਂ 'ਚ ਉਲਝ ਗਿਆ। ਨੋਇਡਾ ਪੁਲਸ ਨੇ 29 ਐੱਨ. ਡੀ. ਪੀ. ਐੱਸ. ਐਕਟ ਲਗਾਇਆ ਹੈ। ਇਸ ਮਾਮਲੇ 'ਚ ਦੋਸ਼ੀ ਨੂੰ ਘੱਟੋ-ਘੱਟ 20 ਸਾਲ ਦੀ ਸਜ਼ਾ ਹੋਣ ਦੀ ਸੰਭਾਵਨਾ ਹੈ। ਇਸ ਐਕਟ ਤਹਿਤ ਜ਼ਮਾਨਤ ਆਸਾਨੀ ਨਾਲ ਨਹੀਂ ਮਿਲਦੀ। ਫਾਰਮ ਹਾਊਸ 'ਚ ਹੋਈ ਪਾਰਟੀ ਦਾ ਵੇਰਵਾ ਵੀ ਦਿਖਾਇਆ ਗਿਆ।
ਐਲਵਿਸ਼ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ
'ਬਿੱਗ ਬੌਸ' ਦੇ ਜੇਤੂ ਅਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਨੂੰ ਰੇਵ ਪਾਰਟੀ 'ਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਮਾਮਲੇ 'ਚ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਨੋਇਡਾ ਪੁਲਸ ਦੀ ਟੀਮ ਨੇ ਐਤਵਾਰ ਨੂੰ ਐਲਵਿਸ਼ ਯਾਦਵ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਪੁੱਛਗਿੱਛ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਨੋਇਡਾ ਪੁਲਸ ਦੀ ਟੀਮ ਨੇ ਉਸ ਨੂੰ ਸੂਰਜਪੁਰ ਕੋਰਟ 'ਚ ਪੇਸ਼ ਕਰਨ ਲਈ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਪੇਸ਼ੀ ਤੋਂ ਬਾਅਦ ਐਲਵਿਸ਼ ਯਾਦਵ ਨੂੰ ਗ੍ਰੇਟਰ ਨੋਇਡਾ ਜੇਲ ਭੇਜ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੁੱਤਰ ਨੂੰ ਜਨਮ ਦੇਣ ਮਗਰੋਂ ਮਾਂ ਚਰਨ ਕੌਰ ਦੀ ਪਹਿਲੀ ਪੋਸਟ, ਸ਼ਬਦਾਂ ਨੇ ਖਿੱਚਿਆ ਲੋਕਾਂ ਦਾ ਧਿਆਨ
ਪੀਪਲਜ਼ ਇੰਸਟੀਚਿਊਟ ਫਾਰ ਐਨੀਮਲਜ਼ ਨੇ ਕੋਤਵਾਲੀ ਸੈਕਟਰ-49 'ਚ ਐਲਵਿਸ਼ ਯਾਦਵ ਸਮੇਤ 6 ਲੋਕਾਂ ਖ਼ਿਲਾਫ਼ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਦੋਸ਼ 'ਚ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਪੁਲਸ ਨੇ ਇਸ ਮਾਮਲੇ 'ਚ ਚਾਰ ਸੱਪਾਂ ਦੇ ਸ਼ਿਕਾਰ ਅਤੇ ਇਕ ਹੋਰ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਪੁਲਸ ਨੇ ਇਸ ਮਾਮਲੇ 'ਚ ਐਲਵਿਸ਼ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਕੋਤਵਾਲੀ ਸੈਕਟਰ-20 ਦੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨੋਇਡਾ ਜ਼ੋਨ ਦੇ ਏ. ਡੀ. ਸੀ. ਪੀ. ਮਨੀਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਪੁਲਿਸ ਨੇ ਐਲਵਿਸ਼ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਗ੍ਰੇਟਰ ਨੋਇਡਾ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਸੂਰਜਪੁਰ 'ਚ ਪੇਸ਼ ਕੀਤਾ ਗਿਆ। ਸੁਣਵਾਈ ਤੋਂ ਬਾਅਦ ਅਦਾਲਤ ਨੇ ਐਲਵਿਸ਼ ਯਾਦਵ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ।
NDPS ਦੀਆਂ ਧਾਰਾਵਾਂ ਵਧੀਆਂ, 20 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ
ਕੋਤਵਾਲੀ ਸੈਕਟਰ-20 ਦੀ ਪੁਲਸ ਨੇ ਸੱਪ ਦੇ ਜ਼ਹਿਰ ਦੀ ਸਪਲਾਈ ਕਰਨ ਅਤੇ ਜ਼ਹਿਰ ਦਾ ਕਾਰੋਬਾਰ ਕਰਨ ਦੇ ਦੋਸ਼ 'ਚ ਐਲਵਿਸ਼ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕਈ ਧਾਰਾਵਾਂ ਵਧਾ ਦਿੱਤੀਆਂ ਹਨ, ਜਿਨ੍ਹਾਂ 'ਚ ਐੱਨ. ਡੀ. ਪੀ. ਐੱਸ. ਦੀਆਂ ਧਾਰਾਵਾਂ 8, 20, 27, 27ਏ, 29, 30, 32 ਸ਼ਾਮਲ ਹਨ। ਇਨ੍ਹਾਂ ਤਹਿਤ ਜੇ ਐਲਵਿਸ਼ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਉਸ 'ਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਅਫਸਾਨਾ ਦੇ ਘਰ ਵੀ ਲੱਗੀਆਂ ਰੌਣਕਾਂ, ਛੋਟੇ ਸਿੱਧੂ ਦੀ ਖ਼ੁਸ਼ੀ 'ਚ ਮਨਾਇਆ ਜਸ਼ਨ ਵੇਖ ਫੈਨਜ਼ ਦੇ ਚਿਹਰਿਆਂ 'ਤੇ ਆਵੇਗਾ ਨੂਰ
ਐਲਵਿਸ਼ ਨੇ ਸੋਸ਼ਲ ਮੀਡੀਆ 'ਤੇ ਪੁਲਸ ਨੂੰ ਦਿੱਤੀ ਸੀ ਖੁੱਲ੍ਹੀ ਚੁਣੌਤੀ
ਰੇਵ ਪਾਰਟੀ 'ਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਮਾਮਲੇ 'ਚ ਦੋਸ਼ੀ ਐਲਵਿਸ਼ ਯਾਦਵ ਨੇ ਫੋਰੈਂਸਿਕ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਸ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ। ਉਸ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ ਸੀ ਕਿ ਮੈਂ ਰੇਵ ਪਾਰਟੀ 'ਚ ਸੀ। ਇਸ ਤੋਂ ਬਾਅਦ ਪੁਲਸ ਜਾਂਚ ਨੇ ਤੇਜ਼ੀ ਫੜ ਲਈ। ਪੁਲਸ ਮੁਤਾਬਕ ਐਲਵਿਸ਼ ਨੇ ਫਰਵਰੀ 'ਚ ਯੂਟਿਊਬ 'ਤੇ 13 ਮਿੰਟ 34 ਸੈਕਿੰਡ ਦਾ ਵੀਡੀਓ ਜਾਰੀ ਕੀਤਾ ਸੀ। ਇਸ 'ਚ ਕਮਰੇ 'ਚ ਅੱਠ ਤੋਂ ਦਸ ਵਿਅਕਤੀ ਇਕੱਠੇ ਬੈਠੇ ਸਨ। ਐਲਵਿਸ਼ ਰੇਵ ਪਾਰਟੀ 'ਚ ਸੱਪਾਂ ਦਾ ਜ਼ਹਿਰ ਸਪਲਾਈ ਕਰਨ ਦੀ ਗੱਲ ਕਰ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੁੱਤਰ ਨੂੰ ਜਨਮ ਦੇਣ ਮਗਰੋਂ ਮਾਂ ਚਰਨ ਕੌਰ ਦੀ ਪਹਿਲੀ ਪੋਸਟ, ਸ਼ਬਦਾਂ ਨੇ ਖਿੱਚਿਆ ਲੋਕਾਂ ਦਾ ਧਿਆਨ
NEXT STORY