ਮੁੰਬਈ- ਦੇਰ ਰਾਤ ਇੱਕ ਹਮਲਾਵਰ ਅਦਾਕਾਰ ਸੈਫ ਅਲੀ ਖਾਨ ਦੇ ਘਰ ਵਿੱਚ ਦਾਖਲ ਹੋਇਆ ਤੇ ਉਨ੍ਹਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ 'ਚ ਉਹ ਗੰਭੀਰ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਖ਼ਾਨ (54) ਨੂੰ ਇਲਾਜ ਲਈ ਲੀਲਾਵਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਉਨ੍ਹਾਂ ਦੇ ਬਾਂਦਰਾ ਸਥਿਤ ਘਰ 'ਤੇ ਸਵੇਰੇ 2.30 ਵਜੇ ਦੇ ਕਰੀਬ ਵਾਪਰੀ।
ਇਹ ਵੀ ਪੜ੍ਹੋ-ਪਿਤਾ ਸੈਫ ਨੂੰ ਮਿਲਣ ਹਸਪਤਾਲ ਪੁੱਜੇ ਸਾਰਾ- ਇਬਰਾਹਿਮ ਅਲੀ ਖ਼ਾਨ, ਦੇਖੋ ਵੀਡੀਓ
ਸੈਫ ਦੀ ਪਤਨੀ ਤੇ ਅਦਾਕਾਰਾ ਕਰੀਨਾ ਕਪੂਰ ਦੀ ਟੀਮ ਨੇ ਇੱਕ ਬਿਆਨ 'ਚ ਕਿਹਾ, "ਕੱਲ੍ਹ ਰਾਤ ਸੈਫ ਅਲੀ ਖਾਨ ਤੇ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਖਾਨ ਦੇ ਘਰ ਚੋਰੀ ਦੀ ਕੋਸ਼ਿਸ਼ ਕੀਤੀ ਗਈ। ਸੈਫ ਦੇ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਹ ਇਲਾਜ ਲਈ ਹਸਪਤਾਲ 'ਚ ਹੈ।" ਸੈਫ ਅਲੀ ਖਾਨ ਦੇ ਜਨਸੰਪਰਕ ਪ੍ਰਤੀਨਿਧੀ ਨੇ ਵੀ ਇੱਕ ਬਿਆਨ 'ਚ ਕਿਹਾ ਕਿ ਉਨ੍ਹਾਂ ਦੇ ਘਰ ਚੋਰੀ ਦੀ ਕੋਸ਼ਿਸ਼ ਕੀਤੀ ਗਈ ਸੀ। "ਉਹ ਇਸ ਸਮੇਂ ਹਸਪਤਾਲ 'ਚ ਹੈ ਤੇ ਉਨ੍ਹਾਂ ਦੀ ਸਰਜਰੀ ਹੋ ਰਹੀ ਹੈ। ਅਸੀਂ ਮੀਡੀਆ ਤੇ ਪ੍ਰਸ਼ੰਸਕਾਂ ਨੂੰ ਸਬਰ ਰੱਖਣ ਦੀ ਬੇਨਤੀ ਕਰਦੇ ਹਾਂ। ਇਹ ਪੁਲਸ ਦਾ ਮਾਮਲਾ ਹੈ ਤੇ ਅਸੀਂ ਤੁਹਾਨੂੰ ਸਥਿਤੀ ਤੋਂ ਜਾਣੂ ਕਰਵਾਉਂਦੇ ਰਹਾਂਗੇ।
ਐਨਕਾਊਂਟਰ ਸਪੈਸ਼ਲਿਸਟ ਦਯਾ ਨਾਇਕ
ਇਸ ਘਟਨਾ ਤੋਂ ਬਾਅਦ, ਮੁੰਬਈ ਪੁਲਸ ਦੇ ਐਨਕਾਊਂਟਰ ਸਪੈਸ਼ਲਿਸਟ ਦਯਾ ਨਾਇਕ ਨੂੰ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਦੀ ਪੂਰੀ ਟੀਮ ਦੇ ਨਾਲ ਸੈਫ ਅਲੀ ਖ਼ਾਨ ਦੇ ਘਰ ਦੇਖਿਆ ਗਿਆ। ਉਨ੍ਹਾਂ ਇਸ ਮਾਮਲੇ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਮੁੰਬਈ ਦੇ ਡੀ.ਸੀ.ਪੀ. ਦੀਕਸ਼ਿਤ ਦਾ ਅਦਾਕਾਰ ਸੈਫ ਅਲੀ ਖਾਨ 'ਤੇ ਹੋਏ ਹਮਲੇ ਸੰਬੰਧੀ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਕੱਲ੍ਹ ਰਾਤ ਲਗਭਗ 2-3 ਵਜੇ ਸਾਨੂੰ ਸੂਚਨਾ ਮਿਲੀ ਕਿ ਅਦਾਕਾਰ ਸੈਫ ਅਲੀ ਖਾਨ 'ਤੇ ਹਮਲਾ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਇਸ ਤੋਂ ਬਾਅਦ ਉਸਨੂੰ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਅਸੀਂ ਮਾਮਲੇ ਦੀ ਜਾਂਚ ਵਿੱਚ ਰੁੱਝੇ ਹੋਏ ਹਾਂ। ਅਸੀਂ ਇਸ ਪੂਰੇ ਮਾਮਲੇ ਦੀ ਕਈ ਪਹਿਲੂਆਂ ਤੋਂ ਜਾਂਚ ਕਰ ਰਹੇ ਹਾਂ।
ਇਹ ਵੀ ਪੜ੍ਹੋ-ਪਿਤਾ ਸੈਫ ਨੂੰ ਮਿਲਣ ਹਸਪਤਾਲ ਪੁੱਜੇ ਸਾਰਾ- ਇਬਰਾਹਿਮ ਅਲੀ ਖ਼ਾਨ, ਦੇਖੋ ਵੀਡੀਓ
ਜਾਣੋ ਕੌਣ ਹੈ ਦਯਾ ਨਾਇਕ
ਦਯਾ ਨਾਇਕ ਮੁੰਬਈ ਪੁਲਸ ਦਾ ਇੱਕ ਅਧਿਕਾਰੀ ਹੈ ਜਿਸ ਨੂੰ 'ਐਨਕਾਊਂਟਰ ਸਪੈਸ਼ਲਿਸਟ' ਵਜੋਂ ਜਾਣਿਆ ਜਾਂਦਾ ਹੈ। ਉਹ 1995 'ਚ ਇੱਕ ਸਿਖਿਆਰਥੀ ਵਜੋਂ ਪੁਲਸ ਫੋਰਸ 'ਚ ਸ਼ਾਮਲ ਹੋਇਆ ਸੀ ਤੇ 1996 'ਚ ਜੁਹੂ ਪੁਲਿਸ ਸਟੇਸ਼ਨ 'ਚ ਤਾਇਨਾਤ ਸੀ। ਦਯਾ ਨਾਇਕ ਨੇ 80 ਤੋਂ ਵੱਧ ਅਪਰਾਧੀਆਂ ਨੂੰ ਮੁਕਾਬਲਿਆਂ 'ਚ ਮਾਰ ਦਿੱਤਾ ਹੈ। ਉਹ ਇਸ ਸਮੇਂ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ 'ਚ ਕੰਮ ਕਰ ਰਿਹਾ ਹੈ। ਸਲਮਾਨ ਖ਼ਾਨ ਦੇ ਘਰ ਹੋਈ ਗੋਲੀਬਾਰੀ ਦੀ ਘਟਨਾ 'ਚ ਉਸ ਨੂੰ ਮੁੰਬਈ ਪੁਲਸ ਦੇ ਹੋਰ ਅਧਿਕਾਰੀਆਂ ਦੇ ਨਾਲ ਵੀ ਦੇਖਿਆ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਨਾ ਖ਼ਾਨ ਦੀਆਂ ਇਹ ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ
NEXT STORY