ਰੋਮ (ਟੇਕ ਚੰਦ) - ਗਾਇਕੀ ਦੇ ਖੇਤਰ ’ਚ ਸੰਦੀਪ ਲੋਈ ਇਟਲੀ ਵਿਚ ਲੱਗਭਗ ਡੇਢ ਦਹਾਕੇ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ। ਉਸ ਦਾ ਬੀਤੇ ਦਿਨ ਰਿਲੀਜ਼ ਹੋਇਆ ਸ਼ਬਦ ‘ਹਰਿ-ਹਰਿ ਦਾ ਸਿਮਰਨ’ ਨੂੰ ਸੰਗਤਾਂ ਵੱਲੋਂ ਅਥਾਹ ਪਿਆਰ ਮਿਲ ਰਿਹਾ ਹੈ।
ਸੰਦੀਪ ਲੋਈ ਦੀ ਇਸ ਪ੍ਰਾਪਤੀ ਦਾ ਸਿਹਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਮਾਨਤੋਵਾ ਦੀ ਪ੍ਰਬੰਧਕ ਕਮੇਟੀ ਨੂੰ ਜਾਂਦਾ ਹੈ, ਜਿਸ ਨੇ ਸਮੇਂ-ਸਮੇਂ ਉਸ ਨੂੰ ਗਾਇਕੀ ਰਾਹੀਂ ਅੱਗੇ ਵਧਣ ਦਾ ਮੌਕਾ ਦਿੱਤਾ। ਉਹ ਸ੍ਰੀ ਗੁਰੂ ਰਵਿਦਾਸ ਦਰਬਾਰ ਮਾਨਤੋਵਾ ਦਾ ਹਮੇਸ਼ਾ ਰਿਣੀ ਰਹੇਗਾ। ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਰਿਜੋਮਿਲੀਆ ਦੇ ਸਮੂਹ ਮੈਂਬਰਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਉਸ ਦੀ ਹੌਂਸਲਾ ਅਫਜਾਈ ਨਹੀਂ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫਿਲਮ ‘ਸੱਤਿਆ’ ਦੇ ਪ੍ਰੀ-ਰਿਲੀਜ਼ ਈਵੈਂਟ ’ਚ ਕਾਸਟ ਨਾਲ ਦਿਸੀ ਪੂਰੀ ਟੀਮ
NEXT STORY