ਮੁੰਬਈ- 34 ਸਾਲਾ ਅਦਾਕਾਰ ਕਾਰਤਿਕ ਆਰੀਅਨ ਦਾ ਨਾਮ ਪਹਿਲਾਂ ਵੀ ਕਈ ਬਾਲੀਵੁੱਡ ਹਸੀਨਾਵਾਂ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਹਸੀਨਾਵਾਂ ਦੇ ਨਾਮ 'ਚ ਸਾਰਾ ਅਲੀ ਖਾਨ, ਕ੍ਰਿਤੀ ਸੈਨਨ, ਅਨੰਨਿਆ ਪਾਂਡੇ ਅਤੇ ਤਾਰਾ ਸੁਤਾਰੀਆ ਸ਼ਾਮਲ ਹਨ ਪਰ ਹੁਣ ਅਦਾਕਾਰ ਨੇ ਇੱਕ ਹਾਲੀਆ ਇੰਟਰਵਿਊ 'ਚ ਆਪਣੇ ਰਿਸ਼ਤੇ ਬਾਰੇ ਖੁਲਾਸਾ ਕੀਤਾ ਹੈ।
ਇਹ ਵੀ ਪੜ੍ਹੋ-ਪਿਤਾ ਸੈਫ ਨੂੰ ਮਿਲਣ ਹਸਪਤਾਲ ਪੁੱਜੇ ਸਾਰਾ- ਇਬਰਾਹਿਮ ਅਲੀ ਖ਼ਾਨ, ਦੇਖੋ ਵੀਡੀਓ
ਕਾਰਤਿਕ ਆਰੀਅਨ ਨੇ ਖੁਦ ਕੀਤਾ ਖੁਲਾਸਾ
ਜ਼ੀ ਰੀਅਲ ਹੀਰੋਜ਼ ਐਵਾਰਡਜ਼ 2024 ਦੌਰਾਨ, ਕਾਰਤਿਕ ਆਰੀਅਨ ਨੇ ਕਿਹਾ, ‘ਮੈਂ ਪੂਰੀ ਤਰ੍ਹਾਂ ਸਿੰਗਲ ਹਾਂ, ਪੱਕਾ, ਸੌ ਫੀਸਦੀ।’ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ 'ਕੀ ਪਿਆਰ ਕਾ ਪੰਚਨਾਮਾ' ਉਨ੍ਹਾਂ ਦੇ ਸਿੰਗਲ ਹੋਣ ਦਾ ਕਾਰਨ ਹੈ? ਇਸ ‘ਤੇ ਉਸ ਨੇ ਕਿਹਾ, ‘ਮੇਰਾ ਸਮਾਂ ਫਿਲਮਾਂ 'ਚ ਜਾ ਰਿਹਾ ਹੈ, ਇਸੇ ਲਈ ਮੈਨੂੰ ਹੋਰ ਕੰਮਾਂ ਲਈ ਸਮਾਂ ਨਹੀਂ ਮਿਲ ਰਿਹਾ। ਇਹ ਅਜਿਹਾ ਹੈ ਜਿਵੇਂ ਤੁਸੀਂ ਇੱਕ ਦਫਤਰ 'ਚ ਵਾਰ ਵਾਰ ਜਾ ਰਹੇ ਹੋ ਤੇ ਤੁਹਾਨੂੰ ਹੋਰ ਕਿਤੇ ਜਾਣ ਦਾ ਟਾਈਮ ਨਹੀਂ ਮਿਲ ਰਿਹਾ। ਇਸ ਲਈ ਮੈਂ ਪੂਰੀ ਤਰ੍ਹਾਂ ਸਿੰਗਲ ਹਾਂ, ਇਸ ਵਿੱਚ ਕੋਈ ਝੂਠ ਨਹੀਂ ਹੈ।
ਇਹ ਵੀ ਪੜ੍ਹੋ-ਇਹ ਮਸ਼ਹੂਰ ਪੰਜਾਬੀ ਗਾਇਕ ਜਲਦ ਕਰੇਗਾ ਇੰਟਰਨੈਸ਼ਨਲ ਸ਼ੋਅ
ਤੁਹਾਨੂੰ ਦੱਸ ਦੇਈਏ ਕਿ ਕਾਰਤਿਕ ਆਰੀਅਨ ਦਾ ਨਾਮ ਸਾਰਾ ਅਲੀ ਖਾਨ, ਅਨੰਨਿਆ ਪਾਂਡੇ, ਜਾਹਨਵੀ ਕਪੂਰ ਨਾਲ ਜੋੜਿਆ ਗਿਆ ਸੀ। ਸਾਰਾ ਅਲੀ ਖਾਨ ਨਾਲ ਉਸ ਦੇ ਅਫੇਅਰ ਅਤੇ ਬ੍ਰੇਕਅੱਪ ਬਾਰੇ ਬਹੁਤ ਚਰਚਾ ਹੋਈ ਸੀ। ਕਾਰਤਿਕ ਆਰੀਅਨ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰ ਨੇ 'ਪਿਆਰ ਕਾ ਪੰਚਨਾਮਾ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਸ ਨੇ ਆਕਾਸ਼ ਵਾਣੀ, ਕਾਂਚੀ, ਪਿਆਰ ਕਾ ਪੰਚਨਾਮਾ 2, ਸੋਨੂੰ ਕੇ ਟੀਟੂ ਕੀ ਸਵੀਟੀ, ਪਤੀ ਪਤਨੀ ਔਰ ਵੋ, ਲਵ ਆਜ ਕਲ, ਧਮਾਕਾ, ਭੂਲ ਭੁਲੱਈਆ 2, ਫਰੈਡੀ, ਸ਼ਹਿਜ਼ਾਦਾ, ਸੱਤਿਆ ਪ੍ਰੇਮ ਕੀ ਕਥਾ, ਚੰਦੂ ਚੈਂਪੀਅਨ ਅਤੇ ਭੂਲ ਭੁਲੱਈਆ 3 ਵਰਗੀਆਂ ਫਿਲਮਾਂ ਕੀਤੀਆਂ ਹਨ। ਕਾਰਤਿਕ ਆਖਰੀ ਵਾਰ ਫਿਲਮ ‘ਭੂਲ ਭੁਲੱਈਆ 3’ 'ਚ ਨਜ਼ਰ ਆਏ ਸਨ। ਇਸ ਫਿਲਮ ਨੇ ਰਿਕਾਰਡ ਤੋੜ ਕਮਾਈ ਕੀਤੀ। ਇਸ ਫਿਲਮ ਵਿੱਚ ਵਿਦਿਆ ਬਾਲਨ, ਮਾਧੁਰੀ ਦੀਕਸ਼ਿਤ ਅਤੇ ਤ੍ਰਿਪਤੀ ਡਿਮਰੀ ਵਰਗੀਆਂ ਹਸੀਨਾਵਾਂ ਨਜ਼ਰ ਆਈਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਫ ਅਲੀ ਖਾਨ 'ਤੇ ਹੋਏ ਹਮਲੇ ਦਾ ਰਾਜਨੀਤੀਕਰਨ ਕਰ ਰਹੀ ਵਿਰੋਧੀ ਧਿਰ : ਮੰਤਰੀ
NEXT STORY