ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ 'ਤੇ ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ। ਇਸ ਦੌਰਾਨ ਸੈਫ ਗੰਭੀਰ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਵੇਲੇ ਉਸਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਨੇ ਪੂਰੀ ਇੰਡਸਟਰੀ ਨੂੰ ਹੈਰਾਨ ਕਰ ਦਿੱਤਾ ਹੈ। ਹਰ ਕੋਈ ਉਨ੍ਹਾਂ ਦੇ ਲਈ ਪ੍ਰਾਰਥਨਾ ਕਰ ਰਿਹਾ ਹੈ। ਇਸ ਦੇ ਨਾਲ ਹੀ ਅਦਾਕਾਰਾ ਕਰਿਸ਼ਮਾ ਤੰਨਾ ਨੇ ਇਸ ਮਾਮਲੇ 'ਤੇ ਵੱਡਾ ਬਿਆਨ ਦਿੱਤਾ ਹੈ।
ਇਹ ਵੀ ਪੜ੍ਹੋ-ਸਦਮੇ 'ਚ ਸਲਮਾਨ ਖਾਨ, ਕਰੀਬੀ ਦਾ ਹੋਇਆ ਦਿਹਾਂਤ
ਕਰਿਸ਼ਮਾ ਤੰਨਾ ਨੇ ਸੈਫ 'ਤੇ ਹਮਲੇ ਬਾਰੇ ਕੀ ਕਿਹਾ?
ਦਰਅਸਲ ਸੈਫ ਅਲੀ ਖਾਨ 'ਤੇ ਹਮਲੇ ਤੋਂ ਬਾਅਦ, ਕਰਿਸ਼ਮਾ ਤੰਨਾ ਨੇ ਟਾਈਮਜ਼ ਆਫ ਇੰਡੀਆ ਨਾਲ ਗੱਲ ਕਰਦਿਆਂ ਕਿਹਾ, "ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਬਾਹਰ ਇੱਕ ਅਜੀਬ ਦ੍ਰਿਸ਼ ਹੈ। ਉੱਥੇ ਬਹੁਤ ਸਾਰੇ ਪੁਲਸ ਵਾਲੇ ਅਤੇ ਮੀਡੀਆ ਹੈ। ਇਹ ਪੂਰੀ ਘਟਨਾ ਬਾਂਦਰਾ ਵਿੱਚ ਖੜ੍ਹੀਆਂ ਕਈ ਇਮਾਰਤਾਂ ਲਈ ਇੱਕ ਚੇਤਾਵਨੀ ਹੈ। ਮੈਂ ਲੰਬੇ ਸਮੇਂ ਤੋਂ ਆਪਣੇ ਸਮਾਜ ਵਿੱਚ ਸੁਰੱਖਿਆ ਵਧਾਉਣ ਦੀ ਮੰਗ ਕਰ ਰਹੀ ਹਾਂ। ਮੈਨੂੰ ਲੱਗਦਾ ਹੈ ਕਿ ਗਾਰਡਾਂ ਨੂੰ ਵੀ ਚੰਗੀ ਸਿਖਲਾਈ ਦੀ ਲੋੜ ਹੈ। ਜੇ ਉਹ ਖੁਦ ਕੁਝ ਨਹੀਂ ਕਰ ਸਕਦੇ, ਤਾਂ ਅਜਿਹੇ 'ਚ ਪਰਿਵਾਰ ਕਿਵੇਂ ਖੁਦ ਸੰਭਾਲੇਗਾ? ਇਹ ਬਹੁਤ ਡਰਾਉਣਾ ਹੈ।
ਇਹ ਵੀ ਪੜ੍ਹੋ- ਇਸ ਬਾਲੀਵੁੱਡ ਫਿਲਮ ਨੇ ਵੇਚੀਆਂ ਸਨ 30 ਕਰੋੜ ਟਿਕਟਾਂ, 'ਪੁਸ਼ਪਾ 2' ਵੀ ਨਹੀਂ ਤੋੜ ਪਾਈ ਰਿਕਾਰਡ
ਸੈਫ ਅਤੇ ਕਰੀਨਾ ਦੀ ਗੁਆਂਢੀ ਹੈ ਕਰਿਸ਼ਮਾ ਤੰਨਾ
ਕਰਿਸ਼ਮਾ ਨੇ ਅੱਗੇ ਕਿਹਾ, “ਮੈਨੂੰ ਉਮੀਦ ਹੈ ਕਿ ਲੋਕ ਇਸ ਘਟਨਾ ਤੋਂ ਕੁਝ ਸਿੱਖਣਗੇ। ਇਸ ਪਰਿਵਾਰ ਨਾਲ ਜੋ ਹੋਇਆ, ਕੋਈ ਵੀ ਉਸ ਦਾ ਹੱਕਦਾਰ ਨਹੀਂ ਹੈ। ਮੈਨੂੰ ਯਕੀਨ ਹੈ ਕਿ ਹੁਣ ਮੇਰੀ ਇਮਾਰਤ ਵਿੱਚ ਵੀ ਸੁਰੱਖਿਆ ਵਧਾ ਦਿੱਤੀ ਜਾਵੇਗੀ ਅਤੇ ਬੋਰਡ ਵਿੱਚ ਜ਼ਿਆਦਾ ਗਾਰਡ ਹੋਣਗੇ..' ਮੈਨੂੰ ਨਹੀਂ ਪਤਾ ਸੀ ਕਿ ਇਹ ਘਟਨਾ ਕਦੋਂ ਵਾਪਰੀ। ਪਰ ਮੇਰੀ ਸੁਸਾਇਟੀ ਦੇ ਗਾਰਡ ਉੱਥੇ ਸਨ। ਤੁਹਾਨੂੰ ਦੱਸ ਦੇਈਏ ਕਿ ਕਰਿਸ਼ਮਾ ਅਦਾਕਾਰ ਸੈਫ ਦੇ ਨਾਲ ਵਾਲੀ ਇਮਾਰਤ ਵਿੱਚ ਰਹਿੰਦੀ ਹੈ।
ਇਹ ਵੀ ਪੜ੍ਹੋ- ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਕਦੋਂ ਮਿਲੇਗੀ ਛੁੱਟੀ? ਡਾਕਟਰ ਨੇ ਕੀਤਾ ਖੁਲਾਸਾ
ਤੁਹਾਨੂੰ ਦੱਸ ਦੇਈਏ ਕਿ ਕਰਿਸ਼ਮਾ ਤੰਨਾ ਨਾ ਸਿਰਫ਼ ਇੱਕ ਮਸ਼ਹੂਰ ਟੀ.ਵੀ. ਅਦਾਕਾਰਾ ਹੈ, ਸਗੋਂ ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰਾ ਵੀ ਹੈ। ਉਨ੍ਹਾਂ ਨੇ ਕਈ ਹਿੱਟ ਸ਼ੋਅਜ਼ ਵਿੱਚ ਕੰਮ ਕੀਤਾ ਹੈ। ਇਸ ਅਦਾਕਾਰਾ ਨੇ ਰਣਬੀਰ ਕਪੂਰ ਨਾਲ ਫਿਲਮ 'ਸੰਜੂ' ਵਿੱਚ ਵੀ ਕੰਮ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਸੈਫ ਅਲੀ ਖਾਨ ਇਸ ਸਮੇਂ ਹਸਪਤਾਲ ਵਿੱਚ ਹਨ। ਉਨ੍ਹਾਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
‘ਐਮਰਜੈਂਸੀ’ ਨੇ ਐਕਟਰ ਵਜੋਂ ਮੈਨੂੰ ਕਈ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਤੋੜਨਾ ਸਿਖਾਇਆ : ਕੰਗਨਾ ਰਣੌਤ
NEXT STORY