ਮੁੰਬਈ (ਬਿਊਰੋ) - 26 ਸਾਲ ਬਾਅਦ ਫਿਲਮ ‘ਸੱਤਿਆ’ 17 ਜਨਵਰੀ ਨੂੰ ਫਿਰ ਤੋਂ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਇਸ ਦੀ ਰਿਲੀਜ਼ ਤੋਂ ਪਹਿਲਾਂ ਮੁੰਬਈ ’ਚ ਪ੍ਰੀ-ਰਿਲੀਜ਼ ਈਵੈਂਟ ਦਾ ਆਯੋਜਨ ਕੀਤਾ ਗਿਆ, ਜਿਸ ’ਚ ਫਿਲਮ ਦੇ ਮੁੱਖ ਕਲਾਕਾਰ ਮਨੋਜ ਵਾਜਪਾਈ, ਉਰਮਿਲਾ ਮਾਂਤੋਂਡਕਰ, ਫਿਲਮ ਨਿਰਦੇਸ਼ਕ ਰਾਮ ਗੋਪਾਲ ਵਰਮਾ, ਮਕਰੰਦ ਦੇਸ਼ਪਾਂਡੇ, ਆਦਿੱਤਿਆ ਸ਼੍ਰੀਵਾਸਤਵ, ਅਨੁਰਾਗ ਕਸ਼ਯਪ ਅਤੇ ਫਿਲਮ ਨਾਲ ਜੁੜੇ ਹੋਰ ਮੈਂਬਰਾਂ ਨੇ ਹਿੱਸਾ ਲਿਆ। ਹੁਣ ਇਸ ਤੋਂ ਪਹਿਲਾਂ ਮੇਕਰਸ ਨੇ ਸਪੈਸ਼ਲ ਸਕ੍ਰੀਨਿੰਗ ਦਾ ਆਯੋਜਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਕੈਂਸਰ ਨਾਲ ਲੜ ਰਹੀ ਹਿਨਾ ਖ਼ਾਨ ਦੀ ਨਵੀਂ ਪੋਸਟ ਨੇ ਵਧਾਈ ਫੈਨਜ਼ ਦੀ ਚਿੰਤਾ
ਇਹ ਫਿਲਮ 1998 ਵਿਚ ਰਿਲੀਜ਼ ਹੋਈ ਸੀ, ਜੋ ਕਿ ਮਨੋਜ ਵਾਜਪਾਈ ਦੀਆਂ ਬਿਹਤਰੀਨ ਫਿਲਮਾਂ ਵਿਚੋਂ ਇਕ ਹੈ। ਫਿਲਮ ’ਚ ਉਨ੍ਹਾਂ ਦੁਆਰਾ ਨਿਭਾਏ ਗਏ ‘ਭੀਕੂ ਮਹਾਤਰੇ’ ਦੇ ਕਿਰਦਾਰ ਦੀ ਕਾਫੀ ਚਰਚਾ ਹੋਈ ਸੀ। ਫਿਲਮ ਦਾ ਨਿਰਦੇਸ਼ਨ ਰਾਮ ਗੋਪਾਲ ਵਰਮਾ ਨੇ ਕੀਤਾ ਸੀ। ਫਿਲਮ ਨੂੰ ਸੌਰਭ ਸ਼ੁਕਲਾ ਅਤੇ ਅਨੁਰਾਗ ਕਸ਼ਯਪ ਨੇ ਲਿਖਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
‘ਗੇਮ ਚੇਂਜਰ’ 2025 ਦੀ ਪਹਿਲੀ ਵੱਡੀ ਹਿੱਟ ਬਣਨ ਲਈ ਹੈ ਤਿਆਰ
NEXT STORY