ਜਲੰਧਰ (ਬਿਊਰੋ) -ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਜੀ ਹਾਂ, ਮਸ਼ਹੂਰ ਅਦਾਕਾਰ ਅਮ੍ਰਿਤਪਾਲ ਛੋਟੂ ਦਾ ਦਿਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ 'PFTAA Punjabi Film And T.V Actors Association'ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਹਾਲਾਂਕਿ ਇਨ੍ਹਾਂ ਦੀ ਮੌਤ ਦਾ ਕੀ ਕਾਰਨ ਹੈ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਅਮ੍ਰਿਤਪਾਲ ਛੋਟੂ ਨੂੰ ਸਟੈਂਡ-ਅੱਪ ਕਾਮੇਡੀਅਨ ਅਤੇ ਟੈਲੀਵਿਜ਼ਨ 'ਤੇ ਆਪਣੇ ਪ੍ਰਦਰਸ਼ਨ ਲਈ ਕਈ ਫ਼ਿਲਮਾਂ 'ਚ ਮੌਕੇ ਮਿਲੇ ਸਨ। ਉਸ ਨੇ ਬਾਲੀਵੁੱਡ ਅਤੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਪ੍ਰਮੁੱਖ ਅਦਾਕਾਰਾਂ ਅਤੇ ਨਿਰਦੇਸ਼ਕਾਂ ਨਾਲ ਕੰਮ ਕੀਤਾ ਸੀ।
ਅਦਾਕਾਰ ਆਪਣੀ ਕਾਮੇਡੀ ਲਈ ਜਾਣਿਆ ਜਾਂਦਾ ਸੀ ਅਤੇ ਉਸ ਨੇ ਕਈ ਪੰਜਾਬੀ ਫ਼ਿਲਮਾਂ ਜਿਵੇਂ ਕਿ 'ਸਰਦਾਰ ਜੀ', 'ਸਰਦਾਰ ਜੀ 2', ਅਤੇ ਹੋਰ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ। ਅਮ੍ਰਿਤਪਾਲ ਛੋਟੂ ਪੰਜਾਬੀ ਅਤੇ ਬਾਲੀਵੁੱਡ ਕਾਮੇਡੀਅਨ ਅਤੇ ਅਦਾਕਾਰ ਸਨ। ਉਨ੍ਹਾਂ ਨੇ ਕਈ ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਸੀ। ਅੰਮ੍ਰਿਤਪਾਲ ਛੋਟੂ ਬਾਲੀਵੁੱਡ ਅਤੇ ਪੰਜਾਬੀ ਸਿਨੇਮਾ 'ਚ ਕਾਮੇਡੀਅਨ ਵਜੋਂ ਆਪਣੀ ਭੂਮਿਕਾ ਲਈ ਮਸ਼ਹੂਰ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਭਗਵੰਤ ਮਾਨ, ਜਸਵਿੰਦਰ ਭੱਲਾ ਤੇ ਬੀ. ਐੱਨ. ਸ਼ਰਮਾ ਨਾਲ ਵੀ ਕਈ ਕਾਮੇਡੀ ਸੀਰੀਜ਼ 'ਚ ਕੰਮ ਕੀਤਾ ਸੀ। ਅਮ੍ਰਿਤਪਾਲ ਛੋਟੂ ਦਾ ਚਾਰਮ ਸਿਰਫ਼ ਪੰਜਾਬੀ ਇੰਡਸਟਰੀ 'ਚ ਨਹੀਂ ਸਗੋਂ ਬਾਲੀਵੁੱਡ ਤੱਕ ਸੀ। ਉਸ ਨੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨਾਲ ਵੀ ਕੰਮ ਕੀਤਾ ਸੀ।
ਅਦਾਕਾਰਾ ਸਵਰਾ ਭਾਸਕਰ ਨੇ ਸਪਾ ਆਗੂ ਫਹਾਦ ਅਹਿਮਦ ਨਾਲ ਕਰਵਾਇਆ ਵਿਆਹ
NEXT STORY