ਮੁੰਬਈ : ਮਸ਼ਹੂਰ ਟੀ.ਵੀ. ਅਦਾਕਾਰ ਵਿਜੇਯੇਂਦਰ ਕੁਮੇਰੀਆ ਨੇ ਆਪਣੀ ਪਤਨੀ ਪ੍ਰੀਤੀ ਭਾਟੀਆ ਤੋਂ ਤਲਾਕ ਹੋਣ ਦੀ ਪੁਸ਼ਟੀ ਕੀਤੀ ਹੈ। ਵਿਜੇਯੇਂਦਰ ਅਤੇ ਪ੍ਰੀਤੀ ਦਾ ਵਿਆਹ ਜਨਵਰੀ 2012 ਵਿੱਚ ਹੋਇਆ ਸੀ। ਵਿਆਹ ਦੇ 14 ਸਾਲਾਂ ਬਾਅਦ ਇਹ ਜੋੜਾ ਅਧਿਕਾਰਤ ਤੌਰ 'ਤੇ ਅਲੱਗ ਹੋ ਗਿਆ ਹੈ। ਅਦਾਕਾਰ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ 4 ਸਾਲਾਂ ਤੋਂ (ਸਾਲ 2022 ਤੋਂ) ਆਪਣੀ ਪਤਨੀ ਤੋਂ ਵੱਖ ਰਹਿ ਰਹੇ ਸਨ ਅਤੇ ਸਾਲ 2025 ਵਿੱਚ ਉਨ੍ਹਾਂ ਨੂੰ ਕਾਨੂੰਨੀ ਤੌਰ 'ਤੇ ਤਲਾਕ ਦੀ ਡਿਗਰੀ ਮਿਲ ਗਈ ਸੀ।
ਇੱਕ ਇੰਟਰਵਿਊ ਦੌਰਾਨ ਗੱਲਬਾਤ ਕਰਦਿਆਂ 'ਉੜਾਨ' ਅਤੇ 'ਨਾਗਿਨ 4' ਫੇਮ ਅਦਾਕਾਰ ਵਿਜੇਯੇਂਦਰ ਨੇ ਦੱਸਿਆ ਕਿ ਇਹ ਫੈਸਲਾ ਰਾਤੋ-ਰਾਤ ਨਹੀਂ ਲਿਆ ਗਿਆ ਸੀ। ਉਨ੍ਹਾਂ ਵਿਚਕਾਰ ਕੁਝ ਸਮੇਂ ਤੋਂ ਮਤਭੇਦ ਅਤੇ ਤਾਲਮੇਲ ਦੀਆਂ ਸਮੱਸਿਆਵਾਂ ਚੱਲ ਰਹੀਆਂ ਸਨ। ਦੋਹਾਂ ਨੇ ਆਪਸੀ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਨਾ ਬਣਨ 'ਤੇ ਉਨ੍ਹਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ।
ਇਸ ਜੋੜੇ ਦੀ ਇੱਕ 10 ਸਾਲ ਦੀ ਬੇਟੀ ਵੀ ਹੈ, ਜਿਸ ਦਾ ਨਾਂ ਕਿਮਾਇਆ ਹੈ। ਵਿਜੇਯੇਂਦਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਦੇ ਬਿਹਤਰ ਭਵਿੱਖ ਅਤੇ ਮਾਹੌਲ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਹ ਕਦਮ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਵਿਜੇਯੇਂਦਰ ਕੁਮੇਰੀਆ ਨੇ 'ਛੋਟੀ ਬਹੂ', 'ਸ਼ਾਸਤਰੀ ਸਿਸਟਰਜ਼', 'ਉੜਾਨ', 'ਨਾਗਿਨ 4' ਅਤੇ 'ਤੇਰੀ ਮੇਰੀ ਡੋਰੀਆਂ' ਵਰਗੇ ਕਈ ਚਰਚਿਤ ਟੀ.ਵੀ. ਸ਼ੋਆਂ ਵਿੱਚ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਹਨ।

‘ਕਾਲਾ ਹਿਰਨ’ ਫਿਲਮ ਦੇ ਮਾਮਲੇ ’ਚ ਹਾਈ ਕੋਰਟ ਵੱਲੋਂ ਸਲਮਾਨ ਖਾਨ ਨੂੰ ਨੋਟਿਸ
NEXT STORY