ਐਂਟਰਟੇਨਮੈਂਟ ਡੈਸਕ- ਅਦਾਕਾਰਾ, ਡਿਜੀਟਲ ਕੰਟੈਂਟ ਕ੍ਰੀਏਟਰ ਅਤੇ ਫਿਲਮੀ ਸ਼ਖਸੀਅਤ ਸੋਨਮ ਛਾਬੜਾ ਨੇ ਕਾਨਜ਼ ਫਿਲਮ ਫੈਸਟੀਵਲ 2025 ਵਿੱਚ ਆਪਣੀ ਸ਼ਾਨਦਾਰ ਵਾਪਸੀ ਨਾਲ ਇਕ ਵਾਰ ਫਿਰ ਦਿਲਾਂ ਨੂੰ ਛੂਹ ਲਿਆ ਹੈ। 13 ਤੋਂ 24 ਮਈ ਤੱਕ ਚੱਲਣ ਵਾਲੇ 78ਵੇਂ ਕਾਨਜ਼ ਫਿਲਮ ਫੈਸਟੀਵਲ ਦੌਰਾਨ ਸੋਨਮ ਨੇ ਆਪਣੇ ਪਹਿਨਾਵੇ ਰਾਹੀਂ ਜੋ ਭਾਵੁਕ ਤੇ ਰਾਸ਼ਟਰਵਾਦੀ ਸੰਦੇਸ਼ ਦਿੱਤਾ, ਉਹ ਸਮਾਜਿਕ ਸੂਝਬੂਝ ਅਤੇ ਫੈਸ਼ਨ ਦੀ ਮਿਲੀ-ਝੁਲੀ ਤਸਵੀਰ ਬਣ ਗਿਆ।
ਇਹ ਵੀ ਪੜ੍ਹੋ: 'ਸਾਬਣ' ਨੇ ਮਾਲਾਮਾਲ ਕਰ'ਤੀ ਇਹ ਖ਼ੂਬਸੂਰਤ ਅਦਾਕਾਰਾ, ਮਿਲ ਗਈ ਕਰੋੜਾਂ ਦੀ ਡੀਲ
ਦਰਅਸਲ ਸੋਨਮ ਨੇ ਆਪਣੇ ‘Phoenix Rising’ ਲੁੱਕ ਰਾਹੀਂ ਭਾਰਤ ਵਿਚ ਬੀਤੇ ਸਮੇਂ ਵਿਚ ਹੋਏ ਅੱਤਵਾਦੀ ਹਮਲਿਆਂ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੇ ਲੰਮੇ ਸ਼ਰੱਗ 'ਤੇ ਲਿਖਿਆ ਸੀ – “Mumbai 2008, Uri 2016, Pulwama 2019, Pahalgam 2025”। ਇਨ੍ਹਾਂ ਦੇ ਹੇਠਾਂ ਵੱਡੇ ਅੱਖਰਾਂ ਵਿੱਚ ਲਿਖਿਆ ਸੀ – “UNBROKEN”। ਇਹ ਸੰਦੇਸ਼ ਭਾਰਤ ਦੀ ਹਿੰਸਕ ਦਹਿਸ਼ਤਗਰਦ ਹਮਲਿਆਂ ਦੇ ਬਾਵਜੂਦ ਨਾ ਡੋਲਣ ਵਾਲੀ ਰੂਹ ਅਤੇ ਹੌਸਲੇ ਨੂੰ ਦਰਸਾਉਂਦਾ ਹੈ। ਹਾਲਾਂਕਿ ਸੋਨਮ ਨੇ ਰੈੱਡ ਕਾਰਪੇਟ 'ਤੇ ਚੱਲਣ ਤੋਂ ਪਹਿਲਾਂ ਇਹ ਸ਼ਰਗ ਹਟਾ ਦਿੱਤਾ ਸੀ, ਪਰ ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ ਅਤੇ ਲੋਕ ਇਸਨੂੰ “ਫੈਸ਼ਨ ਰਾਹੀਂ ਰਾਸ਼ਟਰਵਾਦੀ ਪ੍ਰਗਟਾਵਾ” ਮੰਨ ਰਹੇ ਹਨ।

ਇਹ ਵੀ ਪੜ੍ਹੋ: ਹੋ ਗਈ ਭਵਿੱਖਬਾਣੀ! ਜਲਦ ਹੀ ਖਰੀਦ ਲਓ ਸੋਨਾ ਨਹੀਂ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੌਪਲੈੱਸ ਦਿਖੀ ਤਾਰਾ ਸੁਤਾਰੀਆ, ਹੌਟਨੈੱਸ ਦੀਆਂ ਹੱਦਾਂ ਪਾਰ ਦਿੱਤੇ ਸੈਕਸੀ ਪੋਜ਼
NEXT STORY