ਬੈਂਗਲੁਰੂ (ਏਜੰਸੀ)- 35 ਸਾਲਾ ਮਸ਼ਹੂਰ ਬਾਲੀਵੁੱਡ ਅਦਾਕਾਰਾ ਦੇ ਹੱਥ 6.2 ਕਰੋੜ ਦੀ ਡੀਲ ਲੱਗੀ ਹੈ, ਜੋ ਕਿ ਸਾਲ 2 ਦਿਨ ਦੀ ਹੈ। ਇਹ ਅਦਾਕਾਰਾ ਕੋਈ ਹੋਰ ਨਹੀਂ ਤਮੰਨਾ ਭਾਟੀਆ ਹੈ। ਦਰਅਸਲ ਕਰਨਾਟਕ ਸਰਕਾਰ ਨੇ ਤਮੰਨਾ ਭਾਟੀਆ ਨੂੰ ਕਰਨਾਟਕ ਸੋਪਸ ਐਂਡ ਡਿਟਰਜੈਂਟਸ ਲਿਮਟਿਡ (ਕੇ.ਐੱਸ.ਡੀ.ਐੱਲ.) ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ, ਜੋ ਮੈਸੂਰ ਸੈਂਡਲ ਸਾਬਣ ਬਣਾਉਂਦਾ ਹੈ। ਬੁੱਧਵਾਰ ਨੂੰ ਰਾਜ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਭਾਟੀਆ ਨੂੰ 6.2 ਕਰੋੜ ਰੁਪਏ ਦੀ ਲਾਗਤ ਨਾਲ 2 ਸਾਲ ਅਤੇ 2 ਦਿਨ ਦੀ ਮਿਆਦ ਲਈ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਮੈਸੂਰ ਸੈਂਡਲ ਸਾਬਣ 1916 ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਇਹ ਦੁਨੀਆ ਦਾ ਇੱਕੋ ਇੱਕ ਸਾਬਣ ਹੈ ਜੋ 100% ਸ਼ੁੱਧ ਚੰਦਨ ਦੇ ਤੇਲ ਤੋਂ ਬਣਾਇਆ ਜਾਂਦਾ ਹੈ। ਇਹ ਕਰਨਾਟਕ ਦੀ ਸੱਭਿਆਚਾਰਕ ਵਿਰਾਸਤ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਇਸਨੂੰ ਭੂਗੋਲਿਕ ਸੰਕੇਤ (GI) ਟੈਗ ਪ੍ਰਾਪਤ ਹੈ।
ਇਹ ਵੀ ਪੜ੍ਹੋ: ਹੋ ਗਈ ਭਵਿੱਖਬਾਣੀ! ਜਲਦ ਹੀ ਖਰੀਦ ਲਓ ਸੋਨਾ ਨਹੀਂ ਤਾਂ...

ਉਥੇ ਹੀ ਇਸ ਫੈਸਲੇ ਦੀ ਸਮਾਜ ਦੇ ਕੁਝ ਵਰਗਾਂ ਨੇ ਸਖ਼ਤ ਆਲੋਚਨਾ ਕੀਤੀ ਅਤੇ ਉਨ੍ਹਾਂ ਦੀ ਨਿਯੁਕਤੀ 'ਤੇ ਸਵਾਲ ਉਠਾਏ ਗਏ। ਇੱਕ ਔਰਤ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਲਿਖ ਕੇ ਇਸ ਫੈਸਲੇ 'ਤੇ ਸਵਾਲ ਉਠਾਇਆ। ਇਸ ਵਿੱਚ ਲਿਖਿਆ ਸੀ, "ਜਦੋਂ ਆਸ਼ਿਕਾ ਰੰਗਨਾਥ ਵਰਗੀਆਂ ਸਥਾਨਕ ਨੌਜਵਾਨ ਕੰਨੜ ਅਭਿਨੇਤਰੀਆਂ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਜਾ ਸਕਦਾ ਹੈ, ਤਾਂ ਹਿੰਦੀ ਅਭਿਨੇਤਰੀਆਂ ਨੂੰ ਨਿਯੁਕਤ ਅਤੇ ਤਰੱਕੀ ਕਿਉਂ ਦਿੱਤੀ ਜਾ ਰਹੀ ਹੈ?" ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਰਾਜ ਦੇ ਵਣਜ ਅਤੇ ਉਦਯੋਗ ਮੰਤਰੀ ਐਮ ਬੀ ਪਾਟਿਲ ਨੇ ਵੀਰਵਾਰ ਨੂੰ ਕਿਹਾ ਕਿ ਇਹ ਫੈਸਲਾ "ਕਰਨਾਟਕ ਤੋਂ ਬਾਹਰਲੇ ਬਾਜ਼ਾਰਾਂ ਵਿੱਚ ਪ੍ਰਵੇਸ਼ ਕਰਨ" ਲਈ ਬਹੁਤ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ। ਪਾਟਿਲ ਨੇ ਕਿਹਾ ਕਿ ਕੇ.ਐੱਸ.ਡੀਐੱਲ. ਕੰਨੜ ਫਿਲਮ ਇੰਡਸਟਰੀ ਦਾ ਬਹੁਤ ਸਤਿਕਾਰ ਕਰਦਾ ਹੈ ਅਤੇ ਕੁਝ ਕੰਨੜ ਫਿਲਮਾਂ ਬਾਲੀਵੁੱਡ ਫਿਲਮਾਂ ਨੂੰ ਸਖ਼ਤ ਮੁਕਾਬਲਾ ਵੀ ਦੇ ਰਹੀਆਂ ਹਨ।

ਇਹ ਵੀ ਪੜ੍ਹੋ: ਵੱਡੀ ਖਬਰ; ਜਬਰ-ਜ਼ਿਨਾਹ ਦੇ ਦੋਸ਼ 'ਚ ਮਸ਼ਹੂਰ ਅਦਾਕਾਰ ਗ੍ਰਿਫਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਾਇਕ ਅਰਮਾਨ ਮਲਿਕ ਨੇ ਹਟਾਇਆ ਆਪਣਾ ਸਰਨੇਮ, ਆਖਿਰ ਕੀ ਹੈ ਕਾਰਨ?
NEXT STORY