ਐਂਟਰਟੇਨਮੈਂਟ ਡੈਸਕ : ਪੰਜਾਬੀ ਫ਼ਿਲਮੀ ਜਗਤ ਲਈ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਕਲਾਕਾਰ ਸੋਨੂੰ ਗਿੱਲ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਕਰੀਬੀ ਅਤੇ ਮਸ਼ਹੂਰ ਅਦਾਕਾਰ ਧੀਰਜ ਕੁਮਾਰ ਵੱਲੋਂ ਸਾਂਝੀ ਕੀਤੀ ਗਈ ਹੈ। ਧੀਰਜ ਨੇ ਇਸ ਪੋਸਟ ਦੀ ਕੈਪਸ਼ਨ ਵਿਚ ਲਿਖਿਆ, "ਬਹੁਤ ਤਕਲੀਫ ਹੁੰਦੀ ਹੈ ਮਨ ਨੂੰ ਇਹੋ ਜਿਹੀ ਪੋਸਟ ਆਪਣੇ ਹੀ ਉਸ ਬੰਦੇ ਦੀ ਸ਼ੇਅਰ ਕਰਨੀ ਜਿਸ ਨਾਲ ਕੁੱਝ ਦਿਨ ਪਹਿਲਾਂ ਹਾਸੇ ਖੇਡ ਦੇ ਦਿਨ ਮਾਣ ਰਹੇ ਹੋਵੋ ਤੇ ਇੱਕ ਦਮ ਅਕਾਲ ਪੁਰਖ ਉਸ ਇਨਸਾਨ ਨੂੰ ਆਪਣੇ ਕੋਲ ਬੁਲਾ ਲਵੇ"। ਉਨ੍ਹਾਂ ਅੱਗੇ ਲਿਖਿਆ ਕਿ ਅੱਜ ਆਪਣੇ ਦੋਸਤ ਦੇ ਭੋਗ ਦਾ ਪੋਸਟਰ ਪਾਉਣਾ ਉਨ੍ਹਾਂ ਲਈ ਬਹੁਤ ਤਕਲੀਫ਼ਦੇਹ ਹੈ।
ਇਹ ਵੀ ਪੜ੍ਹੋ: ਰਾਜਵੀਰ ਜਵੰਦਾ ਦੀ ਸਿਹਤ ਬਾਰੇ ਨਵੀਂ ਅਪਡੇਟ! ਡਾਕਟਰਾਂ ਨੇ ਆਖ 'ਤੀ ਵੱਡੀ ਗੱਲ

ਧੀਰਜ ਦੀ ਪੋਸਟ ਮੁਤਾਬਕ ਸੋਨੂੰ ਦਾ ਦਿਹਾਂਤ 23 ਸਤੰਬਰ ਨੂੰ ਹੋਇਆ ਸੀ ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਜੀ ਦਾ ਭੋਗ ਅਤੇ ਅੰਤਿਮ ਅਰਦਾਸ 2 ਅਕਤੂਬਰ 2025 ਦਿਨ ਵੀਰਵਾਰ ਦੁਪਹਿਰੇ 1:00 ਵਜੇ ਨੇੜੇ ਮਿਡਲ ਸਕੂਲ, ਪਿੰਡ ਧਰਦੇਓ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਵੇਗਾ।
ਇਹ ਵੀ ਪੜ੍ਹੋ: 'ਸਲਮਾਨ ਖਾਨ ਨੂੰ UK ਸੱਦ ਕੇ ਮਾਰਨਾ ਚਾਹੁੰਦਾ ਸੀ ਲਾਰੈਂਸ'; ਪਾਕਿ ਡੋਨ ਨੇ ਦੱਸਿਆ ਕਿਉਂ ਮਾਰਿਆ ਮੂਸੇਵਾਲਾ
ਜਾਣੋ ਕਿਵੇਂ ਹੋਈ ਮੌਤ?
ਧੀਰਜ ਕੁਮਾਰ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਸੋਨੂੰ ਦੀ ਛੋਟੀ ਉਮਰ ਵਿੱਚ ਹੀ ਬਾਈਪਾਸ ਸਰਜਰੀ ਹੋਈ ਸੀ ਅਤੇ ਉਹ ਲਗਾਤਾਰ ਦਵਾਈਆਂ ਲੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸੇ ਸਾਲ ਜਨਵਰੀ ਵਿੱਚ ਵੀ ਸੋਨੂੰ ਕਾਫੀ ਬੀਮਾਰ ਹੋਇਆ ਸੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਠੀਕ ਹੋ ਗਿਆ ਸੀ। ਇਸ ਵਾਰ ਅਚਾਨਕ ਸਿਹਤ ਵਿਗੜਨ ਕਾਰਨ ਉਹ ਸਭ ਨੂੰ ਅਲਵਿਦਾ ਕਹਿ ਗਿਆ।
ਇਹ ਵੀ ਪੜ੍ਹੋ: ਜ਼ੂਬੀਨ ਗਰਗ ਮੌਤ ਮਾਮਲੇ 'ਚ SIT ਦੀ ਵੱਡੀ ਕਾਰਵਾਈ, ਗਾਇਕ ਦਾ ਮੈਨੇਜਰ ਤੇ ਫੈਸਟੀਵਲ ਆਰਗੇਨਾਈਜ਼ਰ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਾਇਕ ਦਿਲਜੀਤ ਦੋਸਾਂਝ ਨੇ ਰਾਜਵੀਰ ਜਵੰਦਾ ਨੂੰ ਲੈ ਕੇ ਆਖ'ਤੀ ਵੱਡੀ ਗੱਲ, ਵੀਡੀਓ ਹੋਈ ਵਾਇਰਲ
NEXT STORY