ਐਂਟਰਟੇਂਮੈਂਟ ਡੈਸਕ : ਮੁੰਬਈ ਵਿੱਚ ਧੋਖਾਧੜੀ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ ਅਤੇ ਹੁਣ ਇਸ ਦਾ ਸ਼ਿਕਾਰ ਮਸ਼ਹੂਰ ਬਾਲੀਵੁੱਡ ਅਦਾਕਾਰ ਜਾਵੇਦ ਜਾਫਰੀ ਦੀ ਪਤਨੀ ਹਬੀਬਾ ਜਾਫਰੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਬੀਬਾ ਦੇ ਬੈਂਕ ਖਾਤੇ ਵਿੱਚੋਂ ਲਗਭਗ 17.5 ਕਰੋੜ ਰੁਪਏ ਦੀ ਵੱਡੀ ਰਕਮ ਦੀ ਠਗੀ ਮਾਰੀ ਗਈ ਹੈ।
ਮੁੰਬਈ ਪੁਲਸ ਦੀ ਪ੍ਰਾਪਰਟੀ ਸੈੱਲ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੇ ਮੁੱਖ ਮੁਲਜ਼ਮ ਨਿਸ਼ਿਤ ਪਟੇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਿਸ਼ਿਤ ਇੱਕ ਵੱਡੇ ਧੋਖਾਧੜੀ ਰੈਕੇਟ ਵਿੱਚ ਸ਼ਾਮਲ ਸੀ। ਹਾਲਾਂਕਿ ਪੁਲਸ ਨੇ ਰਕਮ ਦੀ ਪੁਸ਼ਟੀ ਕਰ ਦਿੱਤੀ ਹੈ, ਪਰ ਲੈਣ-ਦੇਣ ਦੇ ਵੇਰਵਿਆਂ ਬਾਰੇ ਅਜੇ ਹੋਰ ਖੁਲਾਸੇ ਹੋਣੇ ਬਾਕੀ ਹਨ।
ਹਾਊਸਿੰਗ ਪ੍ਰਾਜੈਕਟ ਨਾਲ ਜੁੜਿਆ ਹੈ ਮਾਮਲਾ
ਇਹ ਪੂਰਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਹਬੀਬਾ ਜਾਫਰੀ ਨੇ ਇੱਕ ਹਾਊਸਿੰਗ ਪ੍ਰਾਜੈਕਟ ਦੇ ਨਾਂ 'ਤੇ ਹੋਈ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਨਿਸ਼ਿਤ ਪਟੇਲ ਨੇ ਮੁੰਬਈ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਮਹੇਸ਼ ਪਾਟਿਲ 'ਤੇ ਦੋਸ਼ ਲਗਾਏ ਸਨ ਕਿ ਉਸ ਨੇ ਪਾਟਿਲ ਦੇ ਆਦੇਸ਼ਾਂ 'ਤੇ ਹੀ ਪੈਸੇ ਜਮ੍ਹਾ ਕੀਤੇ ਸਨ। ਪੁਲਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇਸ ਠਗੀ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ ਅਤੇ ਕੀ ਇਹ ਕਿਸੇ ਨਿਵੇਸ਼ ਜਾਂ ਜਾਇਦਾਦ ਦੇ ਸੌਦੇ ਨਾਲ ਜੁੜੀ ਹੋਈ ਸੀ।
ਜਨਤਾ ਨੂੰ ਸਾਵਧਾਨ ਰਹਿਣ ਦੀ ਅਪੀਲ
ਇਸ ਘਟਨਾ ਤੋਂ ਬਾਅਦ ਪੁਲਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਡੇ ਵਿੱਤੀ ਲੈਣ-ਦੇਣ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੀ ਜਾਵੇ। ਮੁਲਜ਼ਮ ਨਿਸ਼ਿਤ ਨੂੰ ਜਲਦ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਦੱਸਣਯੋਗ ਹੈ ਕਿ ਜਾਵੇਦ ਜਾਫਰੀ ਨੇ ਪਾਕਿਸਤਾਨੀ ਅਦਾਕਾਰਾ ਜ਼ੇਬਾ ਬਖਤਿਆਰ ਨਾਲ ਤਲਾਕ ਤੋਂ ਬਾਅਦ ਹਬੀਬਾ ਨਾਲ ਵਿਆਹ ਕੀਤਾ ਸੀ ਅਤੇ ਉਹ ਆਪਣੇ ਤਿੰਨ ਬੱਚਿਆਂ ਨਾਲ ਇੱਕ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸੁਪਰਸਟਾਰ ਦੇ ਪੁੱਤਰ ਨੇ ਫ਼ਿਲਮੀ ਦੁਨੀਆ ਨੂੰ ਠੋਕਰ ਮਾਰ ਰਾਤਾਂ ਨੂੰ ਕੀਤੀ ਨੌਕਰੀ, ਹੁਣ ਬਣਿਆ IAS ਅਫ਼ਸਰ
NEXT STORY