ਜਲੰਧਰ- ਬਾਲੀਵੁੱਡ ਦੇ ਦਿੱਗਜ ਅਦਾਕਾਰ ਡੈਨ ਧਨੋਆ ਨੂੰ ਬੀਤੀ ਸ਼ਾਮ ਉਸ ਸਮੇਂ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਮਾਂ ਸ਼੍ਰੀਮਤੀ ਪਰਮਜੀਤ ਕੌਰ ਧਨੋਆ ਦਾ ਕਿਸੀ ਬਿਮਾਰੀ ਤੋਂ ਬਾਅਦ ਅਚਾਨਕ ਦਿਹਾਂਤ ਹੋ ਗਿਆ, ਜਿਨ੍ਹਾਂ ਚੰਡੀਗੜ੍ਹ ਵਿਖੇ ਸਥਿਤ ਅਪਣੀ ਰਿਹਾਇਸ਼ ਵਿਖੇ ਹੀ ਆਖ਼ਰੀ ਸਾਹ ਲਏ। 1990ਵੇਂ ਦੇ ਦਹਾਕਿਆਂ ਦੌਰਾਨ ਬਾਲੀਵੁੱਡ ਗਲਿਆਰਿਆਂ 'ਚ ਛਾਏ ਰਹੇ ਅਦਾਕਾਰ ਡੈਨ ਧਨੋਆ ਬੇਸ਼ੁਮਾਰ ਵੱਡੀਆਂ ਬਹੁ-ਚਰਚਿਤ, ਸਫ਼ਲ ਅਤੇ ਮਲਟੀ-ਸਟਾਰਰ ਫਿਲਮਾਂ ਦਾ ਹਿੱਸਾ ਰਹੇ ਹਨ, ਜਿੰਨ੍ਹਾਂ ਵਿੱਚ 'ਮਰਦ', 'ਤ੍ਰਿਦੇਵ', 'ਕਰਮਾਂ', 'ਸਨਮ ਬੇਵਫ਼ਾ' ਆਦਿ ਸ਼ੁਮਾਰ ਰਹੀਆਂ ਹਨ।
![PunjabKesari](https://static.jagbani.com/multimedia/12_15_377663891dannn1-ll.jpg)
ਮੂਲ ਰੂਪ 'ਚ ਪੰਜਾਬ ਦੇ ਜ਼ਿਲ੍ਹਾ ਜਲੰਧਰ ਨਾਲ ਸੰਬੰਧਿਤ ਅਦਾਕਾਰ ਡੈਨ ਧਨੋਆ ਇੱਕ ਅਜਿਹੇ ਫੈਮਿਲੀਮੈਨ ਵਜੋਂ ਵੀ ਜਾਣੇ ਜਾਂਦੇ ਹਨ, ਜਿਨ੍ਹਾਂ ਫਿਲਮੀ ਦੁਨੀਆਂ ਦਾ ਸਿਖਰ ਹੰਢਾਉਣ ਬਾਅਦ ਵੀ ਪਰਿਵਾਰ ਨੂੰ ਕਰੀਅਰ ਨਾਲੋਂ ਹਮੇਸ਼ਾ ਤਰਜੀਹ ਦਿੱਤੀ। ਜਿਨ੍ਹਾਂ ਦਾ ਮਾਤਾ-ਪਿਤਾ ਅਤੇ ਅਪਣੀਆਂ ਅਸਲ ਜੜ੍ਹਾਂ ਪ੍ਰਤੀ ਇਸੇ ਪਿਆਰ ਦਾ ਨਤੀਜਾ ਸੀ ਕਿ ਉਨ੍ਹਾਂ ਮੁੰਬਈ ਵਿਖੇ ਆਸ਼ਿਆਨਾ ਬਣਾਉਣ ਦੀ ਬਜਾਏ ਚੰਡੀਗੜ੍ਹ ਵਿਖੇ ਰਹਿਣਾ ਚੁਣਿਆ।ਜਿੱਥੇ ਹੀ ਉਹ ਅੱਜਕੱਲ੍ਹ ਆਪਣੀ ਮਾਤਾ, ਪਤਨੀ ਸ਼੍ਰੀਮਤੀ ਨੰਦਿਤਾ ਪੁਰੀ ਧਨੋਆ ਜੋ ਖੁਦ ਪ੍ਰਸਿੱਧ ਅਦਾਕਾਰਾ ਵਜੋਂ ਸ਼ੁਮਾਰ ਕਰਵਾਉਂਦੇ ਹਨ, ਨਾਲ ਰਹਿ ਰਹੇ ਹਨ।
ਇਹ ਵੀ ਪੜ੍ਹੋ- ਗੋਵਿੰਦਾ ਦੀ ਪਤਨੀ ਨੇ ਪੁੱਤਰ ਨਾਲ ਮਨਾਇਆ ਖ਼ਾਸ ਅੰਦਾਜ਼ 'ਚ ਵੈਲੈਨਟਾਈਨ ਡੇਅ
ਦੱਸ ਦਈਏ ਕਿ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਤੇ ਬਾਲੀਵੁੱਡ ਦੇ ਨਾਲ-ਨਾਲ ਪਾਲੀਵੁੱਡ ਸ਼ਖਸ਼ੀਅਤਾਂ ਵੱਲੋਂ ਵੀ ਇਸ ਦੁੱਖ ਦੀ ਘੜੀ 'ਚ ਅਦਾਕਾਰ ਡੈਨ ਧਨੋਆ ਨਾਲ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੋਵਿੰਦਾ ਦੀ ਪਤਨੀ ਨੇ ਪੁੱਤਰ ਨਾਲ ਮਨਾਇਆ ਖ਼ਾਸ ਅੰਦਾਜ਼ 'ਚ ਵੈਲੈਨਟਾਈਨ ਡੇਅ
NEXT STORY