ਮੁੰਬਈ - ਭਾਰਤੀ ਸਿਨੇਮਾ ਦੀ ਬੁਲੰਦ ਆਵਾਜ਼ ਅਤੇ ਹਰ ਦਿਲ ਅਜ਼ੀਜ਼ ਗਾਇਕਾ ਅਲਕਾ ਯਾਗਨਿਕ ਪਿਛਲੇ ਦੋ ਸਾਲਾਂ ਤੋਂ ਇਕ ਦੁਰਲੱਭ ਬੀਮਾਰੀ ਜਿਸ ਦਾ ਨਾਂ ਹੈ Rare Hearing Disease ਨਾਲ ਜੂਝ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਬੀਮਾਰੀ ਕਾਰਨ ਉਹ ਪਿਛਲੇ ਕਾਫ਼ੀ ਸਮੇਂ ਤੋਂ ਫ਼ਿਲਮਾਂ ਅਤੇ ਨਵੇਂ ਗੀਤਾਂ ਤੋਂ ਦੂਰ ਚੱਲ ਰਹੀ ਹੈ।
ਵਾਇਰਲ ਇਨਫੈਕਸ਼ਨ ਬਣੀ ਮੁਸੀਬਤ
ਅਲਕਾ ਯਾਗਨਿਕ ਨੇ ਇਕ ਇੰਟਰਵਿਊ ਦੌਰਾਨ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੂੰ ਇਹ ਬੀਮਾਰੀ ਇਕ ਵਾਇਰਲ ਇਨਫੈਕਸ਼ਨ ਕਾਰਨ ਹੋਈ ਸੀ, ਜਿਸ ਨੇ ਉਨ੍ਹਾਂ ਦੀ ਸੁਣਨ ਦੀ ਸਮਰੱਥਾ 'ਤੇ ਬੁਰਾ ਅਸਰ ਪਾਇਆ ਹੈ। ਇਸ ਕਾਰਨ ਉਹ ਹੁਣ ਠੀਕ ਤਰ੍ਹਾਂ ਸੁਣ ਨਹੀਂ ਪਾ ਰਹੀ ਅਤੇ ਇਸੇ ਵਜ੍ਹਾ ਕਰਕੇ ਉਹ ਨਵੇਂ ਪ੍ਰੋਜੈਕਟ ਸਾਈਨ ਨਹੀਂ ਕਰ ਰਹੀ।
ਕੰਮ ਦੇ ਮਿਲ ਰਹੇ ਹਨ ਆਫਰ, ਪਰ ਗਾਇਕਾ ਮਜਬੂਰ
ਹੈਰਾਨੀ ਦੀ ਗੱਲ ਇਹ ਹੈ ਕਿ ਇੰਡਸਟਰੀ 'ਚ ਬਹੁਤ ਸਾਰੇ ਲੋਕਾਂ ਨੂੰ ਅਜੇ ਵੀ ਉਨ੍ਹਾਂ ਦੀ ਇਸ ਹਾਲਤ ਬਾਰੇ ਪਤਾ ਨਹੀਂ ਹੈ। ਅਲਕਾ ਨੇ ਦੱਸਿਆ ਕਿ ਅੱਜ ਵੀ ਕੰਪੋਜ਼ਰ ਉਨ੍ਹਾਂ ਕੋਲ ਗੀਤਾਂ ਦੇ ਆਫਰ ਲੈ ਕੇ ਆਉਂਦੇ ਹਨ, ਪਰ ਆਪਣੀ ਸਿਹਤ ਸਬੰਧੀ ਸਮੱਸਿਆ ਕਾਰਨ ਉਨ੍ਹਾਂ ਨੂੰ ਇਨ੍ਹਾਂ ਪ੍ਰੋਜੈਕਟਾਂ ਨੂੰ ਮਨ੍ਹਾ ਕਰਨਾ ਪੈ ਰਿਹਾ ਹੈ।
ਬਦਲ ਗਈ ਗਾਇਕਾ ਦੀ ਜ਼ਿੰਦਗੀ
ਇਸ ਬੀਮਾਰੀ ਨੇ ਅਲਕਾ ਯਾਗਨਿਕ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਇਕ ਸਮਾਂ ਸੀ ਜਦੋਂ ਉਹ ਬਾਲੀਵੁੱਡ 'ਤੇ ਰਾਜ ਕਰਦੀ ਸੀ ਅਤੇ ਕੁਮਾਰ ਸਾਨੂੰ ਤੇ ਉਦਿਤ ਨਾਰਾਇਣ ਵਰਗੇ ਦਿੱਗਜਾਂ ਨਾਲ ਉਨ੍ਹਾਂ ਦੀ ਜੋੜੀ ਸੁਪਰਹਿੱਟ ਮੰਨੀ ਜਾਂਦੀ ਸੀ। ਫ਼ਿਲਮਾਂ ਦੇ ਨਾਲ-ਨਾਲ ਉਹ ਟੀਵੀ ਰਿਐਲਿਟੀ ਸ਼ੋਅਜ਼ 'ਚ ਜੱਜ ਵਜੋਂ ਵੀ ਨਜ਼ਰ ਆਉਂਦੀ ਸੀ, ਪਰ ਹੁਣ ਉਨ੍ਹਾਂ ਨੇ ਮਿਊਜ਼ੀਕਲ ਟੀਵੀ ਸ਼ੋਅਜ਼ ਤੋਂ ਵੀ ਦੂਰੀ ਬਣਾ ਲਈ ਹੈ। ਅਲਕਾ ਦਾ ਕਹਿਣਾ ਹੈ ਕਿ ਗਾਇਕੀ ਉਨ੍ਹਾਂ ਨੂੰ ਸਭ ਤੋਂ ਵੱਧ ਪਸੰਦ ਹੈ, ਪਰ ਇਸ ਬੀਮਾਰੀ ਨੇ ਉਨ੍ਹਾਂ ਨੂੰ ਸੰਗੀਤ ਤੋਂ ਦੂਰ ਕਰ ਦਿੱਤਾ ਹੈ।
ਫਿਲਮ ‘ਸਵਯੰਭੂ’ ਦੀ ਪ੍ਰਮਾਣਿਕਤਾ ਲਈ ਸਾਲਾਂ ਤੱਕ ਕੀਤੀ ਗਈ ਖੋਜ: ਨਿਰਦੇਸ਼ਕ
NEXT STORY