ਜਲੰਧਰ- ਮਸ਼ਹੂਰ ਪੰਜਾਬੀ ਗਾਇਕ ਮਨਪ੍ਰੀਤ ਮੰਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੇ ਹਰ ਪਾਸੇ ਤਰਥੱਲੀ ਮਚਾ ਦਿੱਤੀ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਗਾਇਕ ਪ੍ਰੇਮ ਢਿੱਲੋਂ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਸਨ, ਜਿਸ ਦੀ ਜ਼ਿੰਮੇਵਾਰੀ ਗੈਂਗਸਟਰ ਗੁਰਜੰਟ ਜੰਟਾ ਨੇ ਇਕ ਕਥਿਤ ਫੇਸਬੁੱਕ ਪੋਸਟ ਜ਼ਰੀਏ ਲਈ ਹੈ। ਜਿਸ ਦੀ ਜਗਬਾਣੀ ਪੁਸ਼ਟੀ ਨਹੀਂ ਕਰਦਾ।
ਹੁਣ ਇਸ ਮਾਮਲੇ 'ਚ ਇਕ ਨਵਾਂ ਮੋੜ ਆਇਆ ਹੈ। ਹੁਣ ਇਸ ਹਮਲੇ ਦੀ ਜ਼ਿੰਮੇਵਾਰੀ ਗਾਇਕ ਮਨਪ੍ਰੀਤ ਮੰਨਾ ਨੇ ਲਈ ਹੈ। ਵੀਡੀਓ 'ਚ ਮਨਪ੍ਰੀਤ ਮੰਨਾ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਐ ਕਿ ‘ਪ੍ਰੇਮ ਢਿੱਲੋਂ ਦੇ ਘਰ ‘ਤੇ ਹਮਲਾ ਅਸੀਂ ਕਰਵਾਇਆ’। ਹਾਲਾਂਕਿ ਮਨਪ੍ਰੀਤ ਮੰਨਾ ਦਾ ਪ੍ਰੇਮ ਢਿੱਲੋਂ ਨਾਲ ਵਿਵਾਦ ਕੋਈ ਨਵਾਂ ਨਹੀਂ ਹੈ। ਪਿਛਲੇ ਦਿਨੀਂ ਪ੍ਰੇਮ ਢਿੱਲੋਂ ਦੇ ਕੁਝ ਸਾਥੀ ਮਨਪ੍ਰੀਤ ਮੰਨਾ ਦੇ ਪਿੰਡ, ਉਸਦੇ ਘਰ ਵੀ ਜਾ ਕੇ ਆਏ ਸਨ।
ਇਹ ਵੀ ਪੜ੍ਹੋ-ਇਸ ਅਦਾਕਾਰਾ ਨੇ ਵਿਆਹ ਲਈ ਬਦਲਿਆ ਧਰਮ ਪਰ ਨਹੀਂ ਮਿਲਿਆ ਸੁੱਖ
ਇਸ ਤੋਂ ਪਹਿਲਾਂ ਗੁਰਜੰਟ ਜੰਟਾ ਨੇ ਵੀ ਹਮਲੇ ਦੀ ਜਿੰਮੇਵਾਰੀ ਲਈ ਸੀ। ਪੋਸਟ 'ਚ ਪੰਜਾਬੀ ਮਿਊਂਜ਼ਿਕ ਇੰਡਸਟਰੀ ਦੇ ਵਧਦੇ ਪ੍ਰਭਾਵ ਅਤੇ ਸਿੱਧੂ ਮੂਸੇਵਾਲਾ, ਜੱਗੂ ਭਗਵਾਨਪੁਰੀਆ ਵਰਗੇ ਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਗੁਰਜੰਟ ਜੰਟਾ ਨੇ ਪ੍ਰੇਮ ਢਿੱਲੋਂ ਨੂੰ ਆਖਰੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਤਰੀਕੇ ਨਹੀਂ ਸੁਧਾਰਦਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾਇਆ ਨਿਕਾਹ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ
NEXT STORY