ਭੁਵਨੇਸ਼ਵਰ (ਭਾਸ਼ਾ) - ਪ੍ਰਸਿੱਧ ਉੜੀਆ ਗਾਇਕ ਹੁਮਾਨ ਸਾਗਰ ਨੂੰ ਲਿਵਰ ਫੇਲ੍ਹ ਹੋਣ ਕਾਰਨ ਏਮਜ਼, ਭੁਵਨੇਸ਼ਵਰ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਇਹ ਜਾਣਕਾਰੀ ਮੈਡੀਕਲ ਸੰਸਥਾ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ ਹੈ। ਬਿਆਨ ਦੇ ਅਨੁਸਾਰ, 36 ਸਾਲਾ ਗਾਇਕ ਸ਼ੁੱਕਰਵਾਰ ਨੂੰ ਹਸਪਤਾਲ ਆਏ ਸੀ ਅਤੇ ਟੈਸਟਾਂ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਕਈ ਅੰਗ ਫੇਲ੍ਹ ਹੋ ਗਏ ਹਨ ਅਤੇ ਲਿਫਰ ਫੇਲ੍ਹ ਹੋਣ ਤੋਂ ਬਾਅਦ, ਨਮੂਨੀਆ ਸਮੇਤ ਹੋਰ ਸਮੱਸਿਆਵਾਂ ਪਾਈਆਂ ਗਈਆਂ।
ਇਹ ਵੀ ਪੜ੍ਹੋ: ਬਹੁਤ ਦੁੱਖ ਦੀ ਗੱਲ: ਧਰਮਿੰਦਰ ਦੀ ਅਦਾਕਾਰਾ ਦੇ ਅੰਤਿਮ ਸੰਸਕਾਰ 'ਚ ਨਹੀਂ ਪੁੱਜਾ ਇਕ ਵੀ ਬਾਲੀਵੁੱਡ ਸਟਾਰ

ਬਿਆਨ ਦੇ ਅਨੁਸਾਰ, ਉਹ ਇਸ ਸਮੇਂ ਗੰਭੀਰ ਰੂਪ ਵਿੱਚ ਬਿਮਾਰ ਹਨ ਅਤੇ ਵੈਂਟੀਲੇਟਰ 'ਤੇ ਹਨ। ਬੀਜੂ ਜਨਤਾ ਦਲ (ਬੀਜੇਡੀ) ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸਾਗਰ ਦੇ ਹਸਪਤਾਲ ਵਿੱਚ ਦਾਖਲ ਹੋਣ 'ਤੇ ਚਿੰਤਾ ਪ੍ਰਗਟ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਕਿਹਾ, "ਮੈਂ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹਾਂ। ਉਹ ਆਪਣੇ ਪਰਿਵਾਰ, ਆਪਣੇ ਸੰਗੀਤ ਅਤੇ ਆਪਣੇ ਲੋਕਾਂ ਕੋਲ ਨਵੇਂ ਉਤਸ਼ਾਹ, ਨਵੀਂ ਊਰਜਾ ਅਤੇ ਸੁਰੱਖਿਅਤ ਢੰਗ ਨਾਲ ਵਾਪਸ ਆਉਣ। ਜਲਦੀ ਠੀਕ ਹੋ ਜਾਓ।" ਸਾਗਰ 2012 ਵਿੱਚ ਇੱਕ ਰਿਐਲਿਟੀ ਸਿੰਗਿੰਗ ਮੁਕਾਬਲੇ ਦਾ ਦੂਜਾ ਸੀਜ਼ਨ ਜਿੱਤਣ ਤੋਂ ਬਾਅਦ ਸੁਰਖੀਆਂ ਵਿੱਚ ਆਏ ਸਨ। ਉਨ੍ਹਾਂ ਦੇ ਗੀਤ ਰਾਜ ਵਿੱਚ ਬਹੁਤ ਮਸ਼ਹੂਰ ਰਹੇ ਹਨ।
ਇਹ ਵੀ ਪੜ੍ਹੋ: 'ਉਹ ਪਾਣੀ ਮੰਗਦੀ ਮਰ ਗਈ...', ਆਖ਼ਰੀ ਪਲਾਂ 'ਚ ਆਪਣੀ ਮਾਂ ਦੀ ਜਾਨ ਵੀ ਨਹੀਂ ਬਚਾ ਸਕਿਆ ਇਹ ਬਾਲੀਵੁੱਡ ਅਦਾਕਾਰ
ਸ਼੍ਰੇਆ ਘੋਸ਼ਾਲ ਨੇ ਆਪਣੇ 'ਦਿ ਅਨਸਟਾਪੇਬਲ ਟੂਰ' ਦਾ ਕੀਤਾ ਐਲਾਨ
NEXT STORY