ਐਂਟਰਟੇਨਮੈਂਟ ਡੈਸਕ: ਮੈਟਲ ਮਿਊਜ਼ਿਕ ਦੀ ਦੁਨੀਆ ਤੋਂ ਇਕ ਵੱਡੀ ਦੁੱਖਭਰੀ ਖ਼ਬਰ ਸਾਹਮਣੇ ਆਈ ਹੈ। ਸਵੀਡਨ ਦੇ ਮਸ਼ਹੂਰ ਮਿਊਜ਼ਿਕ ਬੈਂਡ ‘At The Gates’ ਦੇ ਲੀਡ ਵੋਕਲਿਸਟ ਟੌਮਸ ਲਿੰਡਬਰਗ (Tomas Lindberg) ਦਾ 52 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਕਾਫ਼ੀ ਸਮੇਂ ਤੋਂ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ। ਬੈਂਡ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ, ਜਿਸ ਨਾਲ ਫੈਨਜ਼ ਤੇ ਮਿਊਜ਼ਿਕ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ: 'ਸਰੀਰ 'ਚ ਭਰਿਆ ਜ਼ਹਿਰ !' ਬਲਾਤਕਾਰ ਮਾਮਲੇ 'ਚ ਗ੍ਰਿਫ਼ਤਾਰ ਅਦਾਕਾਰ ਨੇ ਪੁਲਸ 'ਤੇ ਹੀ ਲਾ'ਤੇ ਗੰਭੀਰ ਇਲਜ਼ਾਮ

ਟੌਮਸ ਲਿੰਡਬਰਗ ਪਿਛਲੇ ਕੁਝ ਸਮੇਂ ਤੋਂ ਇੱਕ ਦੁਰਲੱਭ ਕਿਸਮ ਦੇ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਨੂੰ 2023 ਵਿੱਚ ਇਸ ਬਿਮਾਰੀ ਦਾ ਪਤਾ ਲੱਗਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਸ਼ੁਰੂ ਹੋਇਆ। ਇਲਾਜ ਦੌਰਾਨ ਉਨ੍ਹਾਂ ਦੇ ਮੂੰਹ ਦਾ ਇਕ ਹਿੱਸਾ ਹਟਾਉਣਾ ਪਿਆ ਸੀ ਅਤੇ ਉਸ ਤੋਂ ਬਾਅਦ ਰੇਡੀਏਸ਼ਨ ਥੈਰੇਪੀ ਵੀ ਦਿੱਤੀ ਗਈ। ਬਾਵਜੂਦ ਇਸ ਦੇ, ਉਹ ਆਪਣੀ ਕਲਾ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰਦੇ ਰਹੇ ਅਤੇ ਹਿੰਮਤ ਨਹੀਂ ਹਾਰੀ।
ਇਹ ਵੀ ਪੜ੍ਹੋ : ਅਦਾਕਾਰ ਆਲੋਕ ਨਾਥ ਨੂੰ ਸੁਪਰੀਮ ਕੋਰਟ ਤੋਂ ਰਾਹਤ, ਇਸ ਮਾਮਲੇ 'ਚ ਗ੍ਰਿਫ਼ਤਾਰੀ 'ਤੇ ਲੱਗੀ ਰੋਕ
2025 ਦੀ ਸ਼ੁਰੂਆਤ ਵਿੱਚ ਉਨ੍ਹਾਂ ਦੀ ਸਿਹਤ ਹੋਰ ਖਰਾਬ ਹੋਣ ਲੱਗੀ। ਡਾਕਟਰਾਂ ਦਾ ਕਹਿਣਾ ਸੀ ਕਿ ਕੈਂਸਰ ਸੈੱਲਜ਼ ਉਹਨਾਂ ਹਿੱਸਿਆਂ ਤੱਕ ਪਹੁੰਚ ਗਏ ਸਨ, ਜਿੱਥੇ ਸਰਜਰੀ ਸੰਭਵ ਨਹੀਂ ਸੀ। ਕੀਮੋਥੈਰੇਪੀ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਹਾਲਤ ਵਿਚ ਸੁਧਾਰ ਨਹੀਂ ਆ ਸਕਿਆ।
ਇਹ ਵੀ ਪੜ੍ਹੋ: ਹੜ੍ਹਾਂ ਵਿਚਾਲੇ ਪੰਜਾਬ ਨਾਲ ਡਟ ਕੇ ਖੜ੍ਹਨ ਵਾਲੇ ਸੋਨੂੰ ਸੂਦ ਨੂੰ ED ਨੇ ਭੇਜਿਆ ਸੰਮਨ
16 ਸਤੰਬਰ ਦੀ ਸਵੇਰ ਉਨ੍ਹਾਂ ਦੇ ਬੈਂਡ ‘At The Gates’ ਨੇ ਇੰਸਟਾਗ੍ਰਾਮ ‘ਤੇ ਇਮੋਸ਼ਨਲ ਪੋਸਟ ਕਰਕੇ ਟੌਮਸ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਪੋਸਟ ਵਿੱਚ ਲਿਖਿਆ ਗਿਆ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਅਸੀਂ ਉਨ੍ਹਾਂ ਨੂੰ ਗੁਆ ਦਿੱਤਾ। ਉਨ੍ਹਾਂ ਦੀ ਰਚਨਾਤਮਕਤਾ, ਨਿਮਰਤਾ ਅਤੇ ਸੰਗੀਤ ਲਈ ਜਜ਼ਬੇ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪਰਮੀਸ਼ ਵਰਮਾ ਨਾਲ ਵਾਪਰਿਆ ਹਾਦਸਾ ! ਮੂੰਹ 'ਤੇ ਲੱਗੀਆਂ ਸੱਟਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਲਮ ‘ਗੁਸਤਾਖ਼ ਇਸ਼ਕ’ ਦਾ ਗਾਣਾ ‘ਊਲ-ਜਲੂਲ ਇਸ਼ਕ’ ਹੋਇਆ ਰਿਲੀਜ਼
NEXT STORY