ਮੁੰਬਈ- ਮਨੀਸ਼ ਮਲਹੋਤਰਾ ਨੇ ਦਰਸ਼ਕਾਂ ਦੀ ਮੰਗ ਨੂੰ ਦੇਖਦੇ ਹੋਏ ਆਪਣੀ ਫਿਲਮ ‘ਗੁਸਤਾਖ਼ ਇਸ਼ਕ’ ਦਾ ਗਾਣਾ ‘ਊਲ-ਜਲੂਲ ਇਸ਼ਕ’ ਰਿਲੀਜ਼ ਕਰ ਦਿੱਤਾ ਹੈ। ਇਹ ਫਿਲਮ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਸਟੇਜ-5 ਪ੍ਰੋਡਕਸ਼ਨ ਤਹਿਤ ਬਣੀ ਪਹਿਲੀ ਸਿਨੇਮਾਈ ਪੇਸ਼ਕਾਰੀ ਹੈ, ਜੋ 21 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਮਨੀਸ਼ ਮਲਹੋਤਰਾ ਦਾ ਜਨੂੰਨ ਅਤੇ ਸੁਪਨਾ ਹੈ, ਜੋ ਫ਼ੈਸ਼ਨ ਤੋਂ ਅੱਗੇ ਵਧ ਕੇ ਕਹਾਣੀ ਕਹਿਣ ਦੇ ਉਨ੍ਹਾਂ ਦੇ ਨਵੇਂ ਸਫਰ ਨੂੰ ਦਰਸਾਉਦੀਂ ਹੈ।
ਗਾਣੇ ਵਿਚ ਫਾਤਿਮਾ ਸਨਾ ਸ਼ੇਖ ਅਤੇ ਵਿਜੇ ਵਰਮਾ ਦੀ ਪਿਆਰੀ ਅਤੇ ਚੁਲਬੁਲੀ ਕੈਮਿਸਟਰੀ ਦਰਸ਼ਕਾਂ ਨੂੰ ‘ਗੁਸਤਾਖ ਇਸ਼ਕ’ ਦੀ ਦੁਨੀਆ ਵਿਚ ਝਾਕਣ ਦਾ ਮੌਕਾ ਦਿੰਦੀ ਹੈ। ਵਿਸ਼ਾਲ ਭਾਰਦਵਾਜ ਦੇ ਮਧੁਰ ਸੰਗੀਤ, ਗੁਲਜ਼ਾਰ ਦੇ ਜਜ਼ਬਾਤੀ ਬੋਲ ਅਤੇ ਆਸਕਰ ਜੇਤੂ ਰੇਸੁਲ ਪੁਕੁੱਟੀ ਦੇ ਸ਼ਾਨਦਾਰ ਸਾਊਂਡ ਡਿਜ਼ਾਈਨ ਨੇ ਸਾਂਗ ਨੂੰ ਖਾਸ ਬਣਾ ਦਿੱਤਾ ਹੈ, ਜਿਸ ਨੂੰ ਨੈਸ਼ਨਲ ਐੈਵਾਰਡ ਜੇਤੂ ਸ਼ਿਲਪਾ ਰਾਓ ਅਤੇ ਪਾਪੋਨ ਦੀ ਜਾਦੁਈ ਗਾਇਕੀ ਨੇ ਹੋਰ ਵੀ ਅਸਰਦਾਰ ਬਣਾ ਦਿੱਤਾ ਹੈ।
ਮਨੀਸ਼ ਮਲਹੋਤਰਾ ਨੇ ਆਪਣੇ ਭਰਾ ਦਿਨੇਸ਼ ਮਲਹੋਤਰਾ ਨਾਲ ਮਿਲ ਕੇ ‘ਗੁਸਤਾਖ ਇਸ਼ਕ’ ਨੂੰ ਪ੍ਰੋਡਿਊਸ ਕੀਤਾ ਹੈ। ਇਹ ਫਿਲਮ ਉਨ੍ਹਾਂ ਲਈ ਇਕ ਨਵਾਂ ਅਧਿਆਏ ਹੈ, ਜਿੱਥੇ ਉਹ ਪੁਰਾਣੇ ਦੌਰ ਦੀ ਕਲਾਸਿਕ ਕਹਾਣੀਆਂ ਦੀ ਮਿਠਾਸ ਨੂੰ ਅਜੋਕੇ ਸਮੇਂ ਦੀਆਂ ਸੰਵੇਦਨਾਵਾਂ ਨਾਲ ਜੋਡ਼ਦੇ ਹੋਏ ਭਾਰਤੀ ਸਿਨੇਮਾ ਨੂੰ ਇਕ ਨਵੀਂ ਦਿਸ਼ਾ ਦਿੰਦੇ ਹਨ। ਫਿਲਮ ਵਿਭੁ ਪੁਰੀ ਦੇ ਨਿਰਦੇਸ਼ਨ ਵਿਚ ਬਣੀ ਹੈ।
ਨਹੀਂ ਰਹੇ 'ਗੋਲਡਨ ਬੁਆਏ' ਰਾਬਰਟ ਰੈੱਡਫੋਰਡ, ਦੋ ਵਾਰ ਜਿੱਤ ਚੁੱਕੇ ਹਨ ਆਸਕਰ
NEXT STORY