ਐਂਟਰਟੇਨਮੈਂਟ ਡੈਸਕ- ਮਸ਼ਹੂਰ RJ ਅਤੇ ਸੋਸ਼ਲ ਮੀਡੀਆ Influencer ਸਿਮਰਨ ਸਿੰਘ ਦੀ ਮੌਤ ਹੋ ਗਈ ਹੈ, ਗੁਰੂਗ੍ਰਾਮ ਪੁਲਸ ਸੂਤਰਾਂ ਅਨੁਸਾਰ, ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। 25 ਸਾਲਾ ਸਿਮਰਨ ਦੀ ਲਾਸ਼ ਗੁਰੂਗ੍ਰਾਮ ਸਥਿਤ ਉਸ ਦੇ ਫਲੈਟ 'ਚੋਂ ਮਿਲੀ। ਫਿਲਹਾਲ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਪੁਲਸ ਮੁਤਾਬਕ ਸਿਮਰਨ ਗੁਰੂਗ੍ਰਾਮ ਸੈਕਟਰ 47 'ਚ ਇਕ ਫਲੈਟ 'ਚ ਕਿਰਾਏ 'ਤੇ ਰਹਿੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਨਾਲ ਇਕ ਨੌਜਵਾਨ ਵੀ ਰਹਿੰਦਾ ਹੈ, ਜਿਸ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰਾਂ ਨੇ ਕਿਸੇ ਵੀ ਤਰ੍ਹਾਂ ਦੀ ਖੁਦਕੁਸ਼ੀ ਤੋਂ ਇਨਕਾਰ ਕੀਤਾ ਹੈ।
ਜੰਮੂ ਦੇ ਨਾਨਕ ਨਗਰ ਦੀ ਰਹਿਣ ਵਾਲੀ ਸੀ ਸਿਮਰਨ
ਜਾਣਕਾਰੀ ਅਨੁਸਾਰ ਸਿਮਰਨ ਨਾਨਕ ਨਗਰ ਜੰਮੂ ਦੀ ਰਹਿਣ ਵਾਲੀ ਸੀ, ਇਸ ਸਬੰਧੀ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਹੈ। ਉਸ ਦੇ ਪਿਤਾ ਦਾ ਨਾਂ ਜਸਵਿੰਦਰ ਹੈ। ਪੁਲਸ ਮੁਤਾਬਕ ਸੂਚਨਾ ਮਿਲਣ ਤੋਂ ਬਾਅਦ ਉਹ ਉਸ ਨੂੰ ਇਲਾਕੇ ਦੇ ਪਾਰਕ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਸਿਮਰਨ ਦੇ ਇੰਸਟਾਗ੍ਰਾਮ ਅਕਾਊਂਟ 'ਤੇ 6 ਲੱਖ ਤੋਂ ਜ਼ਿਆਦਾ ਫਾਲੋਅਰਜ਼
ਜਾਣਕਾਰੀ ਮੁਤਾਬਕ ਰੇਡੀਓ ਮਿਰਚੀ 'ਚ ਆਰਜੇ ਦੇ ਤੌਰ 'ਤੇ ਕੰਮ ਦੌਰਾਨ ਉਨ੍ਹਾਂ ਦੀ ਵੱਖਰੀ ਪਛਾਣ ਬਣੀ ਸੀ, ਉਨ੍ਹਾਂ ਨੇ ਸਾਲ 2021 'ਚ ਰੇਡੀਓ ਮਿਰਚੀ ਨੂੰ ਛੱਡ ਦਿੱਤਾ ਸੀ। ਵਰਤਮਾਨ ’ਚ, ਉਹ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਵੀਡੀਓ ਪੋਸਟ ਕਰਦੀ ਸੀ ਅਤੇ ਕੁਝ ਫ੍ਰੀਲਾਂਸਿੰਗ ਕੰਮ ਵੀ ਕਰਦੀ ਸੀ। ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ 6 ਲੱਖ ਤੋਂ ਵੱਧ ਲੋਕ ਉਸ ਨੂੰ ਫਾਲੋਅ ਕਰਦੇ ਹਨ।
ਚੋਟੀ ਦੇ ਸਿਤਾਰਿਆਂ ਨਾਲ ਅਫੇਅਰ ਰਹਿਣ ਦੇ ਬਾਅਦ ਵੀ ਕੁਆਰੀ ਹੈ ਇਹ ਮਸ਼ਹੂਰ ਅਦਾਕਾਰਾ
NEXT STORY