ਮੁੰਬਈ- ਫੈਨਿਲ ਉਮਰੀਗਰ ਟੀਵੀ ਦੀ ਮਸ਼ਹੂਰ ਅਭਿਨੇਤਰੀ ਹੈ। ਉਸਦੀ ਉਮਰ 31 ਸਾਲ ਦੀ ਹੈ। ਹਾਲ ਹੀ ਵਿੱਚ ਫੈਨਿਲ ਉਮਰੀਗਰ ਆਪਣੇ ਪ੍ਰੇਮੀ ਗੁਰਪ੍ਰਤਾਪ ਧਾਲੀਵਾਲ ਨਾਲ ਵਿਆਹ ਕਰਵਾ ਲਿਆ ਹੈ। ਉਸ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਹੈ।

ਤਸਵੀਰਾਂ ਵਿੱਚ ਫੈਨਿਲ ਉਮਰੀਗਰ ਅਤੇ ਉਸ ਦਾ ਪਤੀ ਗੁਰਪ੍ਰਤਾਪ ਧਾਲੀਵਾਲ ਬਹੁਤ ਸੁੰਦਰ ਲੱਗ ਰਹੇ ਹਨ। ਦੋਵੇਂ ਜਣੇ ਵਿਆਹ ਤੋਂ ਕਾਫੀ ਖ਼ੁਸ਼ ਨਜ਼ਰ ਆ ਰਹੇ ਹਨ। ਤਸਵੀਰਾਂ ਤੋਂ ਇਲਾਵਾ ਉਹਨਾਂ ਨੇ ਇੰਸਟਾਗ੍ਰਾਮ ਉੱਤੇ ਆਪਣੇ ਵਿਆਹ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਫੈਨਿਲ ਉਮਰੀਗਰ ਨੇ ਸ਼ੋਅ ‘ਬੜੇ ਅੱਛੇ ਲਗਤੇ ਹੈਂ’ ਵਿੱਚ ਪੀਹੂ ਕਪੂਰ ਸ਼ੇਰਗਿੱਲ ਦਾ ਕਿਰਦਾਰ ਨਿਭਾਇਆ ਸੀ। ਆਪਣੇ ਇਸ ਕਿਰਦਾਰ ਕਰਕੇ ਉਹ ਬਹੁਤ ਮਸ਼ਹੂਰ ਹੋਈ ਸੀ। ਫੈਨਿਲ ਦੁਆਰਾ ਨਿਭਾਇਆ ਗਿਆ ਪੀਹੂ ਕਪੂਰ ਦਾ ਕਿਰਦਾਰ ਲੋਕਾਂ ਦੇ ਮਨਾਂ ਵਿੱਚ ਵਸ ਚੁੱਕਾ ਹੈ।

ਹੁਣ ਫੈਨਿਲ ਨੇ ਆਪਣੇ ਪ੍ਰੇਮੀ ਦੇ ਨਾਲ ਬਹੁਤ ਧੂਮ-ਧਾਮ ਦੇ ਨਾਲ ਵਿਆਹ ਕਰਵਾ ਲਿਆ ਹੈ।ਵਿਆਹ ਦੀਆਂ ਸ਼ੇਅਰ ਕੀਤੀਆਂ ਤਸਵੀਰਾਂ 'ਚ ਦੋਵੇਂ ਜਣੇ ਬਹੁਤ ਖ਼ੁਸ਼ ਨਜ਼ਰ ਆ ਰਹੇ ਹਨ। ਵੀਡੀਓ ਵਿਚ ਨਵਾਂ ਵਿਆਹਿਆ ਜੋੜਾ ਰੋਮਾਂਸ ਕਰਦਾ ਦਿਖਾਈ ਦੇ ਰਿਹਾ ਹੈ। ਦੋਹਾਂ ਨੇ ਇਕ ਦੂਜੇ ਨੂੰ ਹਾਰ ਪਹਿਣਾਉਣ ਤੋਂ ਬਾਅਦ ਇਕ ਦੂਜੇ ਨੂੰ ਬਹੁਤ ਹੀ ਪਿਆਰ ਨਾਲ ਚੁੰਮਿਆ ਹੈ। ਦੋਵੇਂ ਜਣੇ ਇਕ ਦੂਜੇ ਵਿਚ ਡੁੱਬੇ ਹੋਏ ਨਜ਼ਰ ਆ ਰਹੇ ਹਨ।

ਦੱਸ ਦੇਈਏ ਕਿ ਫੈਨਿਲ ਉਮਰੀਗਰ ਨੇ ਆਪਣੇ ਵਿਆਹ ਵਿਚ ਲਾਲ ਰੰਗ ਦਾ ਲਹਿੰਗਾ ਪਹਿਣਿਆ ਹੋਇਆ ਹੈ।

ਇਸ ਦੇ ਨਾਲ ਹੀ ਉਸ ਨੇ ਲਹਿੰਗੇ ਦੇ ਰੰਗ ਨਾਲ ਕਨਟਰਾਸਟ ਬਣਾ ਕੇ ਪੀਲੇ ਰੰਗ ਦਾ ਦੁਪੱਟਾ ਲਿਆ ਹੋਇਆ ਹੈ। ਉਹ ਵਿਆਹ ਦੇ ਇਸ ਪਹਿਰਾਵੇ ਵਿਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸਦੇ ਨਾਲ ਹੀ ਫੈਨਿਲ ਉਮਰੀਗਰ ਦੇ ਦੁਲਹੇ ਨੇ ਵਿਆਹ ਵਿਚ ਕਰੀਮ ਰੰਗ ਦੀ ਸ਼ੇਰਵਾਨੀ ਪਹਿਣੀ ਹੋਈ ਹੈ।

ਉਸ ਨੇ ਫੈਨਿਲ ਨਾਲ ਮੈਚਿੰਗ ਕਰਕੇ ਲਾਲ ਰੰਗ ਦੀ ਪੱਗ ਬੰਨ੍ਹੀ ਹੋਈ ਹੈ।

'ਪੰਜਾਬੀ ਆ ਗਏ ਆਪਣੇ ਦੇਸ਼', ਦਿਲਜੀਤ ਨੇ ਸ਼ੋਅ 'ਚ ਲਹਿਰਾਇਆ ਤਿਰੰਗਾ
NEXT STORY