ਐਂਟਰਟੇਨਮੈਂਟ ਡੈਸਕ- ਅਕਸਰ ਵੇਖਿਆ ਜਾਂਦਾ ਹੈ ਕਿ ਪ੍ਰਸ਼ੰਸਕ ਕਿਸੇ ਵੀ ਸੈਲੀਬ੍ਰਿਟੀ ਨੂੰ ਵੇਖ ਕੇ ਬੇਕਾਬੂ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਨੇੜਿਓਂ ਵੇਖਣ ਲਈ ਕਈ ਹੱਦਾਂ ਪਾਰ ਕਰ ਜਾਂਦੇ ਹਨ, ਜਿਸ ਨਾਲ ਸੈਲੀਬ੍ਰਿਟੀ ਵੀ ਪਰੇਸ਼ਾਨ ਹੋ ਜਾਂਦੇ ਹਨ। ਬਾਲੀਵੁੱਡ ਦੀਆਂ ਕਈ ਮਸ਼ਹੂਰ ਅਭਿਨੇਤਰੀਆਂ ਨਾਲ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਅਜਿਹੀ ਹੀ ਘਟਨਾ 70 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਜ਼ੀਨਤ ਅਮਾਨ ਨਾਲ ਵੀ ਵਾਪਰ ਚੁੱਕੀ ਹੈ।
ਇਹ ਵੀ ਪੜ੍ਹੋ: ਦੂਜੀ ਵਾਰ ਪਿਤਾ ਬਣਨ ਵਾਲੇ ਹਨ ਅਰਬਾਜ਼ ਖਾਨ! ਵਾਇਰਲ ਵੀਡੀਓ 'ਚ ਦਿਖਿਆ ਸ਼ੂਰਾ ਦਾ ਬੇਬੀ ਬੰਪ

ਦਰਅਸਲ ਸਾਲ 1978 ਵਿੱਚ, ਜ਼ੀਨਤ ਅਮਾਨ ਦੀ ਫਿਲਮ 'ਸੱਤਯਮ ਸ਼ਿਵਮ ਸੁੰਦਰਮ' ਰਿਲੀਜ਼ ਹੋਈ ਅਤੇ ਇਸ ਫਿਲਮ ਨੇ ਉਨ੍ਹਾਂ ਨੂੰ ਘਰ-ਘਰ ਮਸ਼ਹੂਰ ਕਰ ਦਿੱਤਾ। ਜ਼ੀਨਤ ਅਮਾਨ ਅਤੇ ਸ਼ਸ਼ੀ ਕਪੂਰ ਸਟਾਰਰ ਫਿਲਮ 'ਸੱਤਯਮ ਸ਼ਿਵਮ ਸੁੰਦਰਮ' ਦੀ ਰਿਲੀਜ਼ ਦੌਰਾਨ, ਇਸ ਦੀ ਸਕ੍ਰੀਨਿੰਗ ਦਿੱਲੀ ਦੇ ਕਨਾਟ ਪਲੇਸ ਦੇ ਮਸ਼ਹੂਰ ਸਿਨੇਮਾ ਹਾਲ ਰੀਗਲ ਵਿੱਚ ਹੋਈ ਸੀ ਪਰ ਜਦੋਂ ਦੋਵੇਂ ਸਿਤਾਰੇ ਸਿਨੇਮਾ ਹਾਲ ਪਹੁੰਚੇ ਤਾਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਭਾਵੇਂ ਪ੍ਰਸ਼ੰਸਕ ਸ਼ਸ਼ੀ ਕਪੂਰ ਦੀ ਇੱਕ ਝਲਕ ਪਾਉਣ ਲਈ ਬੇਤਾਬ ਸਨ, ਪਰ ਭੀੜ ਜ਼ੀਨਤ ਅਮਾਨ ਨੂੰ ਨੇੜਿਓਂ ਦੇਖਣਾ ਚਾਹੁੰਦੀ ਸੀ। ਲੋਕ ਉਨ੍ਹਾਂ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਭੀੜ ਇੰਨੀ ਜ਼ਿਆਦਾ ਸੀ ਕਿ ਇਸਨੂੰ ਸੰਭਾਲਿਆ ਨਹੀਂ ਜਾ ਸਕਦਾ ਸੀ। ਜ਼ੀਨਤ ਅਮਾਨ ਇਸ ਭੀੜ ਵਿੱਚ ਫਸ ਗਈ ਅਤੇ ਇੱਕ ਸ਼ਰਾਰਤੀ ਵਿਅਕਤੀ ਨੇ ਉਨ੍ਹਾਂ ਨੂੰ ਚੂੰਡੀ ਭੋਰ ਦਿੱਤੀ। ਇਸ ਦੁਰਵਿਵਹਾਰ ਕਾਰਨ ਉਹ ਦਰਦ ਨਾਲ ਤੜਫਨ ਲੱਗੀ ਅਤੇ ਚੀਕ ਮਾਰ ਦਿੱਤੀ। ਜ਼ੀਨਤ ਅਮਾਨ ਨੂੰ ਚੀਕਦੇ ਦੇਖ ਕੇ ਸ਼ਸ਼ੀ ਕਪੂਰ ਨੇ ਪਿੱਛੇ ਮੁੜ ਕੇ ਦੇਖਿਆ ਪਰ ਇੰਨੀ ਭੀੜ ਵਿਚ ਸ਼ਰਾਰਤੀ ਵਿਅਕਤੀ ਦਾ ਪਤਾ ਨਹੀਂ ਲੱਗਾ। ਇਸ 'ਤੇ ਸ਼ਸ਼ੀ ਕਪੂਰ ਬਹੁਤ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਨੇ ਧਮਕੀ ਦਿੱਤੀ ਕਿ ਕਾਬੂ ਵਿੱਚ ਰਹੋ ਨਹੀਂ ਤਾਂ ਅਸੀਂ ਤੁਰੰਤ ਵਾਪਸ ਚਲੇ ਜਾਵਾਂਗੇ।
ਇਹ ਵੀ ਪੜ੍ਹੋ: 'ਨਸ਼ੇ 'ਚ ਉਸ ਨੇ ਮੇਰੀ ਡਰੈੱਸ...'; ਮਸ਼ਹੂਰ ਅਦਾਕਾਰਾ ਨਾਲ ਫਿਲਮ ਦੇ ਸੈੱਟ 'ਤੇ ਹੋਈ ਗੰਦੀ ਹਰਕਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
14 ਸਾਲਾਂ ਦੀ ਉਮਰ 'ਚ ਇਸ ਮਸ਼ਹੂਰ ਅਦਾਕਾਰ ਦਾ ਹੋਇਆ ਸੀ ਸਰੀਰਕ ਸ਼ੋਸ਼ਣ, ਹੁਣ ਛਲਕਿਆ ਦਰਦ
NEXT STORY