ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰ ਅਤੇ ਫਿਲਮ ਨਿਰਮਾਤਾ ਅਰਬਾਜ਼ ਖਾਨ 57 ਸਾਲ ਦੀ ਉਮਰ ਵਿੱਚ ਦੁਬਾਰਾ ਪਿਤਾ ਬਣਨ ਜਾ ਰਹੇ ਹਨ। ਅਰਬਾਜ਼ ਖਾਨ ਨੇ ਦਸੰਬਰ 2023 ਵਿਚ ਮਸ਼ਹੂਰ ਮੇਕਅਪ ਆਰਟਿਸਟ, ਸ਼ੂਰਾ ਖਾਨ ਨਾਲ ਵਿਆਹ ਕਰਾਇਆ ਸੀ। ਹੁਣ ਸ਼ੂਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸ਼ੂਰਾ ਦਾ ਬੇਬੀ ਬੰਪ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: 'ਨਸ਼ੇ 'ਚ ਉਸ ਨੇ ਮੇਰੀ ਡਰੈੱਸ...'; ਮਸ਼ਹੂਰ ਅਦਾਕਾਰਾ ਨਾਲ ਫਿਲਮ ਦੇ ਸੈੱਟ 'ਤੇ ਹੋਈ ਗੰਦੀ ਹਰਕਤ
ਸ਼ੂਰਾ ਖਾਨ ਨੂੰ ਹਾਲ ਹੀ ਵਿੱਚ ਮੁੰਬਈ ਦੇ ਇੱਕ ਮਹਿਲਾ ਕਲੀਨਿਕ ਦੇ ਬਾਹਰ ਦੇਖਿਆ ਗਿਆ ਸੀ। ਵੀਡੀਓ ਵਿੱਚ ਅਦਾਕਾਰ ਆਪਣੀ ਪਤਨੀ ਦਾ ਹੱਥ ਫੜ ਕੇ ਕਲੀਨਿਕ ਵਿੱਚ ਦਾਖਲ ਹੁੰਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸ਼ੂਰਾ ਹੌਲੀ-ਹੌਲੀ ਚੱਲ ਰਹੀ ਹੈ ਅਤੇ ਉਸ ਨੇ ਇੱਕ ਲੰਬੀ ਚਿੱਟੀ ਕਮੀਜ਼ ਪਾਈ ਹੋਈ ਹੈ। ਇਸ ਵਿੱਚ ਬੇਬੀ ਬੰਪ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਵੀਡੀਓ 'ਤੇ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਅਰਬਾਜ਼ ਦੁਬਾਰਾ ਪਿਤਾ ਬਣਨ ਵਾਲੇ ਹਨ। ਉਥੇ ਹੀ ਜਿਵੇਂ ਹੀ ਸ਼ੂਰਾ ਦੀ ਨਜ਼ਰ ਪੈਪਰਾਜ਼ੀ 'ਤੇ ਪਈ ਤਾਂ ਉਹ ਅਰਬਾਜ਼ ਦੇ ਪਿੱਛੇ ਲੁੱਕਦੀ ਨਜ਼ਰ ਆਈ।
ਇਹ ਵੀ ਪੜ੍ਹੋ: ਕੀ ਦਿੱਲੀ 'ਚ ਟੈਕਸ ਮੁਕਤ ਹੋਵੇਗੀ 'Kesari Chapter 2' ? ਅਕਸ਼ੈ ਕੁਮਾਰ ਨੇ CM ਰੇਖਾ ਗੁਪਤਾ ਨਾਲ ਕੀਤੀ ਮੁਲਾਕਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਨਸ਼ੇ 'ਚ ਉਸ ਨੇ ਮੇਰੀ ਡਰੈੱਸ...'; ਮਸ਼ਹੂਰ ਅਦਾਕਾਰਾ ਨਾਲ ਫਿਲਮ ਦੇ ਸੈੱਟ 'ਤੇ ਹੋਈ ਗੰਦੀ ਹਰਕਤ
NEXT STORY