ਮੁੰਬਈ (ਬਿਊਰੋ)– 2022 ’ਚ ਪਰਦੇ ’ਤੇ ਬੈਕ ਟੂ ਬੈਕ 4 ਫਲਾਪ ਫ਼ਿਲਮਾਂ ਦੇਣ ਤੋਂ ਬਾਅਦ ਅਕਸ਼ੇ ਕੁਮਾਰ ਨੇ ਹੁਣ ਆਪਣੀ ਨਵੀਂ ਫ਼ਿਲਮ ਦੀ ਡਿਟੇਲ ਸਾਂਝੀ ਕੀਤੀ ਹੈ, ਜੋ ਕਿ ਭਾਰਤ ਦੇ ਪਹਿਲੇ ਕੋਲ ਮਾਈਨ ਰੈਸਕਿਊ ਮਿਸ਼ਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਉਸ ਸਮੇਂ ਦੇ ਚੀਫ ਮਾਈਨਿੰਗ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਜ਼ਿੰਦਗੀ ’ਤੇ ਆਧਾਰਿਤ ਹੋਵੇਗੀ।
ਫ਼ਿਲਮ ਦਾ ਟਾਈਟਲ ‘ਕੈਪਸੂਲ ਗਿੱਲ’ ਦੱਸਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਅਕਸ਼ੇ ਕੁਮਾਰ ਦਾ ਇਹ ਐਲਾਨ ਦੇਖਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਨਾਰਾਜ਼ਦਗੀ ਜਤਾ ਰਹੇ ਹਨ। ਕਈ ਲੋਕ ਉਨ੍ਹਾਂ ਤੋਂ ਐਕਸ਼ਨ ਤੇ ਕਾਮੇਡੀ ਫ਼ਿਲਮਾਂ ਕਰਨ ਦੀ ਮੰਗ ਕਰ ਰਹੇ ਹਨ ਤਾਂ ਕਈ ਲੋਕ ‘ਕੈਪਸੂਲ ਗਿੱਲ’ ਨੂੰ ਸਿੱਧੇ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਕਰਨ ਦੀ ਮੰਗ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਬੱਬੂ ਮਾਨ ਨੂੰ ਖ਼ਤਰਾ, ਮੋਹਾਲੀ ਦੇ ਘਰ ਦੀ ਵਧਾਈ ਸੁਰੱਖਿਆ
ਅਸਲ ’ਚ ਕੇਂਦਰੀ ਕੋਲਾ ਤੇ ਖਾਨ ਮੰਤਰੀ ਪ੍ਰਹਲਾਦ ਜੋਸ਼ੀ ਨੇ ਸੋਸ਼ਲ ਮੀਡੀਆ ’ਤੇ ਜਸਵੰਤ ਸਿੰਘ ਗਿੱਲ ਨੂੰ ਯਾਦ ਕੀਤਾ ਹੈ। ਉਨ੍ਹਾਂ ਲਿਖਿਆ ਹੈ, ‘‘1989 ਦੇ ਹੜ੍ਹ ਪ੍ਰਭਾਵਿਤ ਕੋਲੇ ਦੀ ਖਾਨ ’ਚੋਂ 65 ਕਾਮਿਆਂ ਨੂੰ ਬਚਾਉਣ ’ਚ ਵੀਰ ਦੀ ਤਰ੍ਹਾਂ ਯੋਗਦਾਨ ਦੇਣ ਵਾਲੇ ਸਵਰਗੀ ਸਰਦਾਰ ਜਸਵੰਤ ਸਿੰਘ ਗਿੱਲ ਨੂੰ ਯਾਦ ਕਰਦਾ ਹਾਂ। ਸਾਨੂੰ ਮਾਣ ਹੈ ਕਿ ਸਾਡੇ ਕੋਲ ਵਾਰੀਅਰ ਭਾਰਤ ਦੀ ਐਨਰਜੀ ਸੁਰੱਖਿਆ ਨੂੰ ਯਕੀਨੀ ਕਰਨ ਲਈ ਮੁਸੀਬਤਾਂ ਨਾਲ ਜੂਝਦੇ ਹਨ।’’
ਕੇਂਦਰੀ ਮੰਤਰੀ ਦੇ ਟਵੀਟ ’ਤੇ ਪ੍ਰਤੀਕਿਰਿਆ ਦਿੰਦਿਆਂ ਅਕਸ਼ੇ ਕੁਮਾਰ ਨੇ ਆਪਣੀ ਫ਼ਿਲਮ ਬਾਰੇ ਦੱਸਿਆ ਹੈ। ਉਨ੍ਹਾਂ ਲਿਖਿਆ, ‘‘33 ਸਾਲ ਪਹਿਲਾਂ ਅੱਜ ਹੀ ਦੇ ਦਿਨ ਭਾਰਤ ਦੇ ਪਹਿਲੇ ਕੋਲ ਮਾਈਨ ਰੈਸਕਿਊ ਮਿਸ਼ਨ ਨੂੰ ਯਾਦ ਕਰਨ ਲਈ ਤੁਹਾਡਾ ਧੰਨਵਾਦ ਪ੍ਰਹਲਾਦ ਜੋਸ਼ੀ ਜੀ। ਮੇਰੀ ਖ਼ੁਸ਼ਕਿਮਸਤੀ ਹੈ ਕਿ ਮੈਂ ਆਪਣੀ ਫ਼ਿਲਮ ’ਚ ਸਰਦਾਰ ਜਸਵੰਤ ਸਿੰਘ ਗਿੱਲ ਜੀ ਦੀ ਭੂਮਿਕਾ ਨਿਭਾਅ ਰਿਹਾ ਹਾਂ। ਇਹ ਅਜਿਹੀ ਕਹਾਣੀ ਹੈ, ਜਿਸ ਦੇ ਵਰਗੀ ਕੋਈ ਨਹੀਂ।’’

ਅਕਸ਼ੇ ਕੁਮਾਰ ਦਾ ਟਵੀਟ ਦੇਖਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ’ਤੇ ਗੁੱਸਾ ਹੋ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ, ‘‘ਅਕਸ਼ੇ ਸਰ, ਤੁਸੀਂ ਕਾਮੇਡੀ ਲਈ ਬਣੇ ਹੋ ਯਾਰ। ਸਮਝਣ ਦੀ ਕੋਸ਼ਿਸ਼ ਕਰੋ। ਸਾਨੂੰ ਨਹੀਂ ਚਾਹੀਦੀਆਂ ਬਾਇਓਗ੍ਰਾਫੀ ਫ਼ਿਲਮਾਂ। ਸਾਨੂੰ ‘ਭਾਗਮ ਭਾਗ’, ‘ਹੇਰਾ ਫੇਰੀ’, ‘ਦੀਵਾਨੇ ਹੁਏ ਪਾਗਲ’ ਆਦਿ ਵਰਗੀਆਂ ਫ਼ਿਲਮਾਂ ਚਾਹੀਦੀਆਂ ਹਨ। ਕਿਰਪਾ ਕਰਕੇ ਕਾਮੇਡੀ ਫ਼ਿਲਮਾਂ ਕਰੋ।’’
ਇਕ ਹੋਰ ਯੂਜ਼ਰ ਨੇ ਲਿਖਿਆ, ‘‘ਅਸੀਂ ਮਾਸ ਐਕਸ਼ਨ ਫ਼ਿਲਮ ਚਾਹੁੰਦੇ ਹਾਂ, ਡਾਕੂਮੈਂਟਰੀ ਨਹੀਂ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵੱਡੀ ਖ਼ਬਰ : ਬੱਬੂ ਮਾਨ ਨੂੰ ਖ਼ਤਰਾ, ਮੋਹਾਲੀ ਦੇ ਘਰ ਦੀ ਵਧਾਈ ਸੁਰੱਖਿਆ
NEXT STORY