ਮੁੰਬਈ: ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਹੀਨਾ ਖ਼ਾਨ, ਜੋ ਇਸ ਸਮੇਂ ਸਟੀਜ 3 ਬ੍ਰੈਸਟ ਕੈਂਸਰ ਨਾਲ ਜੰਗ ਲੜ ਰਹੀ ਹੈ, ਨੇ ਆਪਣੇ ਦਰਦਨਾਕ ਅਨੁਭਵ ਸਾਂਝੇ ਕੀਤੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਕੁਝ ਫੋਟੋਆਂ ਸਾਂਝੀਆਂ ਕੀਤੀਆਂ, ਜਿਸ ਵਿੱਚ ਉਨ੍ਹਾਂ ਦੇ ਹੱਥ 'ਤੇ ਇੱਕ ਡ੍ਰਿੱਪ ਅਤੇ ਪੱਟੀ ਬੰਨ੍ਹੀ ਹੋਈ ਦਿਖਾਈ ਦਿੱਤੀ। ਅਦਾਕਾਰਾ ਨੇ ਆਪਣੇ ਹੱਥਾਂ 'ਤੇ ਦਵਾਈਆਂ ਜਾਂ ਟੀਕਿਆਂ ਕਾਰਨ ਹੋਏ ਨੀਲੇ ਨਿਸ਼ਾਨ ਵੀ ਦਿਖਾਏ। ਇਸ ਦੌਰਾਨ, ਹੱਥਾਂ ਵਿੱਚ ਸੋਜ ਵੀ ਦਿਖਾਈ ਦਿੱਤੀ। ਇਨ੍ਹਾਂ ਫੋਟੋਆਂ ਤੋਂ ਬਾਅਦ, ਪ੍ਰਸ਼ੰਸਕ ਬਹੁਤ ਡਰ ਗਏ ਅਤੇ ਅਦਾਕਾਰਾ ਤੋਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਣ ਲੱਗੇ। ਲੋਕ ਸੋਸ਼ਲ ਮੀਡੀਆ 'ਤੇ ਹਿਨਾ ਖਾਨ ਲਈ ਪ੍ਰਾਰਥਨਾ ਕਰ ਰਹੇ ਹਨ।
ਇਹ ਵੀ ਪੜ੍ਹੋ: '4 ਬੱਚੇ ਪੈਦਾ ਕਰੋ, ਨਹੀਂ ਦੇਣਾ ਪਵੇਗਾ ਟੈਕਸ' ! ਸਰਕਾਰ ਦੀ ਨਵੀਂ ਯੋਜਨਾ ਨੇ ਸਭ ਨੂੰ ਕੀਤਾ ਹੈਰਾਨ

ਤੁਹਾਨੂੰ ਦੱਸ ਦੇਈਏ ਕਿ ਸਾਲ 2024 ਵਿੱਚ, ਹਿਨਾ ਖਾਨ ਨੇ ਕੁਝ ਟੈਸਟ ਕਰਵਾਏ ਸਨ, ਜਿਸ ਤੋਂ ਬਾਅਦ ਉਸਨੂੰ ਛਾਤੀ ਦੇ ਕੈਂਸਰ ਦੇ ਸਟੇਜ 3 ਦਾ ਪਤਾ ਲੱਗਿਆ, ਇਸ ਦੇ ਬਾਵਜੂਦ ਅਦਾਕਾਰਾ ਨੇ ਹਾਰ ਨਹੀਂ ਮੰਨੀ ਅਤੇ ਉਹ ਸੰਘਰਸ਼ ਕਰਦੀ ਰਹੀ। ਇਸ ਲੜਾਈ ਵਿੱਚ ਹਿਨਾ ਖਾਨ ਨੂੰ ਉਸਦੇ ਪਤੀ ਦਾ ਚੰਗਾ ਸਾਥ ਮਿਲਿਆ। ਕੰਮ ਦੀ ਗੱਲ ਕਰੀਏ ਤਾਂ, ਹਿਨਾ ਇਸ ਸਮੇਂ ਟੀਵੀ ਰਿਐਲਿਟੀ ਸ਼ੋਅ ਪਤੀ, ਪਤਨੀ ਔਰ ਪੰਗਾ ਵਿੱਚ ਪਤੀ ਰੌਕੀ ਨਾਲ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ: ਸੜਕ 'ਤੇ ਜ਼ਖ਼ਮੀ ਹਾਲਤ 'ਚ ਪਈ ਕੁੜੀ ਲਈ ਰੱਬ ਬਣ ਬਹੁੜਿਆ ਮਨਕੀਰਤ ਔਲਖ, ਗੱਡੀ 'ਚ ਬਿਠਾ ਭੇਜਿਆ ਹਸਪਤਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਬੈਟਲ ਆਫ ਗਲਵਾਨ' ਤੋਂ ਸਾਹਮਣੇ ਆਇਆ ਸਲਮਾਨ ਖਾਨ ਦਾ ਪਹਿਲਾ ਲੁੱਕ
NEXT STORY