ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਇਲੀਆਨਾ ਡਿਕਰੂਜ਼ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੀ ਰਹਿੰਦੀ ਹੈ। ਪ੍ਰਸ਼ੰਸਕ ਵੀ ਇਲਿਆਨਾ ਨੂੰ ਦਿਲ ਖੋਲ੍ਹ ਕੇ ਸਵਾਲ ਪੁੱਛਦੇ ਹਨ ਅਤੇ ਉਹ ਉਨ੍ਹਾਂ ਨੂੰ ਹਮੇਸ਼ਾ ਮਜ਼ੇਦਾਰ ਸਲਾਹ ਦਿੰਦੀ ਹੈ। ਇਨ੍ਹੀਂ ਦਿਨੀਂ ਅਦਾਕਾਰਾ ਦੀ ਇਕ ਥ੍ਰੋਬੈਕ ਚੈਟ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਆਪਣੇ ਇਕ ਪ੍ਰਸ਼ੰਸਕ ਨੂੰ ਸੁਝਾਅ ਦੇ ਰਹੀ ਹੈ ਕਿ ਪੀਰੀਅਡਜ਼ ਦੌਰਾਨ ਉਹ ਆਪਣੀ ਮੰਗੇਤਰ ਨਾਲ ਕਿਵੇਂ ਡੀਲ ਕਰਨ।

ਫੈਨ ਦੀ ਕੀਤੀ ਮਦਦ
ਪਿਛਲੇ ਸਾਲ ਇਕ ਪ੍ਰਸ਼ੰਸਕ ਨੇ ਇਲਿਆਨਾ ਨੂੰ ਉਸ ਦੀ ਮੰਗੇਤਰ ਦੇ ਪੀਰੀਅਡ ਬਾਰੇ ਸਵਾਲ ਕੀਤਾ ਸੀ। ਪੀਰੀਅਡਜ਼ ਦੌਰਾਨ ਔਰਤਾਂ ਦੇ ਮੂਡ ਨੂੰ ਦਰਸਾਉਂਦੀ ਇਕ ਮੀਮ ਸਾਂਝਾ ਕਰਦਿਆਂ ਇਕ ਪ੍ਰਸ਼ੰਸਕ ਨੇ ਇਲਿਆਨਾ ਨੂੰ ਪੁੱਛਿਆ ਕਿ ਮੇਰੀ ਮਦਦ ਕਰੋ ਮੈਂ ਆਪਣੀ ਮੰਗੇਤਰ ਨਾਲ ਇਸ ਸਥਿਤੀ ਨੂੰ ਸੰਭਾਲਣ ਲਈ ਕੀ ਕਰਾਂ? ਮੈਂ ਉਸ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ।'

ਸਾਵਧਾਨੀ ਨਾਲ ਕਰੋ ਅਪਰੋਚ
ਇਲਿਆਨਾ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਸਾਵਧਾਨੀ ਨਾਲ ਅਪਰੋਚ ਕਰੋ ਜਾਂ ਤਾਂ ਉਸ ਨੂੰ ਪਾਗਲਾਂ ਵਾਂਗ ਕਤਲ ਕਰਨ ਲਈ ਤਿਆਰ ਰਹੋ ਜਾਂ ਉਸ ਦੇ ਨੇੜੇ ਵੀ ਦਿਖਾਈ ਨਾ ਦਿਓ। ਜੇ ਉਹ ਗੁੱਸਾ ਕਰਨ ਲੱਗੇ ਤਾਂ ਉਸ ਕੋਲ ਚਾਕਲੇਟ ਸੁੱਟ ਕੇ ਭੱਜ ਜਾਓ।
ਸੈਫ ਅਲੀ ਖ਼ਾਨ ਦੀ ਭੈਣ ਸਬਾ ਅਲੀ ਨੇ ਸਾਂਝੀ ਕੀਤੀ ਰਿਸ਼ੀ ਕਪੂਰ ਅਤੇ ਮੰਸੂਰ ਅਲੀ ਖ਼ਾਨ ਦੀ ਅਣਦੇਖੀ ਤਸਵੀਰ
NEXT STORY