ਮੁੰਬਈ- ਫ਼ਿਲਮ ਨਿਰਦੇਸ਼ਕ ਅਤੇ ਪ੍ਰੋਡਿਊਸਰ ਕਰਨ ਜੌਹਰ ਹਮੇਸ਼ਾ ਆਪਣੇ ਫੈਸ਼ਨ ਅਤੇ ਫਿਲਮਾਂ ਕਰਕੇ ਚਰਚਾ ਵਿੱਚ ਰਹਿੰਦੇ ਹਨ, ਪਰ ਹਾਲੀਆ ਦਿਨਾਂ ਵਿੱਚ ਉਹ ਆਪਣੀ ਸਿਹਤ ਕਰਕੇ ਖ਼ਬਰਾਂ ਵਿੱਚ ਹਨ। ਦਰਅਸਲ ਸੋਸ਼ਲ ਮੀਡੀਆ 'ਤੇ ਕਰਨ ਜੌਹਰ ਦੀਆਂ ਨਵੀਂਆਂ ਤਸਵੀਰਾਂ ਵਾਇਰਲ ਹੋਈਆਂ, ਜਿਸ ਨੂੰ ਵੇਖਣ ਮਗਰੋਂ ਫੈਨਜ਼ ਚਿੰਤਾ ਵਿਚ ਹਨ ਅਤੇ ਪੁੱਛ ਰਹੇ ਹਨ ਕਿ ਉਨ੍ਹਾਂ ਨੂੰ ਕੋਈ ਬੀਮਾਰੀ ਤਾਂ ਨਹੀਂ?
ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਹੋਈ ਬਾਲੀਵੁੱਡ ਦੀ ਇਹ ਹਸੀਨਾ, ਮਸ਼ਹੂਰ ਕ੍ਰਿਕਟਰ ਦਾ ਪੁੱਤ ਹੀ...
ਸਮੈ ਰੈਨਾ ਨਾਲ ਤਸਵੀਰ ਨੇ ਮਚਾਈ ਹਲਚਲ
ਕਾਮੇਡੀਅਨ ਸਮੈ ਰੈਨਾ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ 'ਤੇ ਕਰਨ ਜੋਹਰ ਨਾਲ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਵਿਚ ਕਰਨ ਕਾਫ਼ੀ ਪਤਲੇ ਅਤੇ ਉਮਰ ਦਰਾਜ਼ ਦਿਸ ਰਹੇ ਹਨ। ਇਸ ਤਸਵੀਰ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ। ਰੈਡਿਟ ਵਰਗੇ ਪਲੇਟਫਾਰਮ 'ਤੇ ਵੀ ਇਹ ਤਸਵੀਰ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਕੈਫੇ 'ਚ ਗੋਲੀਬਾਰੀ ਮਗਰੋਂ ਕਪਿਲ ਸ਼ਰਮਾ ਦਾ ਪਹਿਲਾ ਬਿਆਨ ਆਇਆ ਸਾਹਮਣੇ

ਓਜ਼ੇਮਪਿਕ ਦਾ ਕਨੈਕਸ਼ਨ?
ਕਈ ਯੂਜ਼ਰਜ਼ ਦਾ ਮੰਨਨਾ ਹੈ ਕਿ ਕਰਨ ਜੌਹਰ Ozempic ਵਰਗੀ ਭਾਰ ਘਟਾਉਣ ਵਾਲੀਆਂ ਦਵਾਈਆਂ ਲੈ ਰਹੇ ਹਨ, ਜਿਸ ਕਾਰਨ ਉਹ ਪਤਲੇ ਹੀ ਨਹੀਂ ਸਗੋਂ ਉਮਰ ਤੋਂ ਜ਼ਿਆਦਾ ਵੱਡੇ ਵੀ ਦਿਸ ਰਹੇ ਹਨ। ਇਹ ਦਵਾਈਆਂ ਟਾਈਪ-2 ਡਾਇਬਟੀਜ਼ ਅਤੇ ਭਾਰ ਘਟਾਉਣ ਲਈ ਵਰਤੀ ਜਾਂਦੀਆਂ ਹਨ, ਪਰ ਇਨ੍ਹਾਂ ਦੇ ਸਾਈਡ ਇਫੈਕਟਸ ਵੀ ਕਾਫ਼ੀ ਹਨ।
ਇਹ ਵੀ ਪੜ੍ਹੋ: ਕੌਣ ਹੈ ਕਪਿਲ ਸ਼ਰਮਾ ਦੇ ਰੈਸਟੋਰੈਂਟ 'ਤੇ ਗੋਲੀਆਂ ਚਲਾਉਣ ਵਾਲਾ ਹਰਜੀਤ ਲਾਡੀ? ਅਖਿਰ ਗਿਸ ਗੱਲ ਦੀ ਕੱਢੀ ਦੁਸ਼ਮਣੀ
ਵੇਟ ਲੌਸ ਅਤੇ ਡਾਈਟ ਬਦਲਾਅ
ਕਰਨ ਨੇ ਪਹਿਲਾਂ ਦੱਸਿਆ ਸੀ ਕਿ ਉਹ ਸਿਹਤਮੰਦ ਤਰੀਕੇ ਨਾਲ ਡਾਈਟ ਅਤੇ ਐਕਸਰਸਾਈਜ਼ ਰਾਹੀਂ ਭਾਰ ਘਟਾ ਰਹੇ ਹਨ। 2024 ਤੋਂ ਉਨ੍ਹਾਂ ਦੀ ਸਲਿਮ ਲੁੱਕ ਨੇ ਮੀਡੀਆ ਅਤੇ ਚਾਹੁਣ ਵਾਲਿਆਂ ਦਾ ਧਿਆਨ ਖਿੱਚਿਆ ਸੀ। ਪਰ ਹੁਣ, ਵਧੇਰੇ ਦੁਬਲੇਪਣ ਕਾਰਨ ਲੋਕ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹੋ ਗਏ ਹਨ।
ਇਹ ਵੀ ਪੜ੍ਹੋ: ਪੁਜਾਰੀ ਨੇ ਬਿਊਟੀ Queen ਨਾਲ ਮੰਦਰ ਦੇ ਅੰਦਰ ਕੀਤੀ ਗੰਦੀ ਹਰਕਤ, ਮਾਡਲ ਨੇ ਕਿਹਾ- ਉਸ ਨੇ ਮੇਰੇ...
ਕੀ ਸੱਚਮੁੱਚ ਸਿਹਤ 'ਚ ਹੈ ਕੋਈ ਸਮੱਸਿਆ?
ਹੁਣ ਤੱਕ ਕਰਨ ਜਾਂ ਉਨ੍ਹਾਂ ਦੀ ਟੀਮ ਵੱਲੋਂ ਕੋਈ ਆਧਿਕਾਰਿਕ ਬਿਆਨ ਨਹੀਂ ਆਇਆ ਕਿ ਉਨ੍ਹਾਂ ਦੀ ਸਿਹਤ ਖ਼ਰਾਬ ਹੈ ਜਾਂ ਨਹੀਂ। ਪਰ, ਸੋਸ਼ਲ ਮੀਡੀਆ ਅਤੇ ਚਾਹੁਣ ਵਾਲਿਆਂ ਵਿੱਚ ਚਰਚਾ ਗ਼ਰਮ ਹੈ ਕਿ ਉਨ੍ਹਾਂ ਦੀ ਬਦਲਦੀ ਸ਼ਕਲ ਅਤੇ ਹਾਵਭਾਵ ਸਿਹਤ ਦੀ ਸਮੱਸਿਆ ਦਾ ਸੰਕੇਤ ਹੋ ਸਕਦੇ ਹਨ।
ਇਹ ਵੀ ਪੜ੍ਹੋ: ਦਿਲਜੀਤ ਦੇ ਹੱਥੋਂ ਨਿਕਲੀ ਬਾਲੀਵੁੱਡ ਦੀ ਫ਼ਿਲਮ ? ਖ਼ੁਦ ਵੀਡੀਓ ਸ਼ੇਅਰ ਕਰ ਦੱਸੀ ਪੂਰੀ ਕਹਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰੈਗਨੈਂਟ ਪਤਨੀ ਨਾਲ ਸਪਾਟ ਹੋਏ ਰਾਜਕੁਮਾਰ ਰਾਓ, ਬੌਸ ਲੇਡੀ ਲੁੱਕ 'ਚ ਦਿਖੀ Mom To Be ਪੱਤਰਲੇਖਾ
NEXT STORY