ਐਂਟਰਟੇਨਮੈਂਟ ਡੈਸਕ - ਅਜਿਹੀ ਦੁਨੀਆ ਜਿੱਥੇ ਇਕ ਕਲਿੱਕ ਨਾਲ ਹਫੜਾ-ਦਫੜੀ ਮਚ ਸਕਦੀ ਹੈ, ਸਾਈਬਰ ਅਪਰਾਧ ਦੇ ਪਰਛਾਵੇਂ ਆਪਣੇ ਦੁਸ਼ਮਣ ਨੂੰ ਮਿਲਣ ਵਾਲੇ ਹਨ। ਥੀਏਟਰਲ ਤੋਂ ਬਾਅਦ, ਆਖਰਕਾਰ ਡਿਜੀਟਲ ਟੀਜ਼ਰ ਰਿਲੀਜ਼ ਕੀਤਾ ਗਿਆ। ਐਕਸ਼ਨ ਸਿਨੇਮਾ ਦੀ ਦੁਨੀਆ ’ਚ ਇਹ ਕਿਸੇ ਭੂਚਾਲ ਤੋਂ ਘੱਟ ਨਹੀਂ ਹੈ। ‘ਫਤਿਹ’ ਇਕ ਰੋਮਾਂਚਕ ਕਹਾਣੀ ਹੈ ਜੋ ਡਿਜ਼ੀਟਲ ਯੁੱਗ ਦੇ ਹਨੇਰੇ ਭੇਤਾਂ ਨੂੰ ਉਜਾਗਰ ਕਰਦੀ ਹੈ। ਸੋਨੂੰ ਸੂਦ ਦੇ ਨਿਰਦੇਸ਼ਣ ’ਚ ਪਹਿਲੀ ਫਿਲਮ ‘ਫਤਿਹ’ ਇਕ ਵਿਸ਼ੇਸ਼ ਆਪ੍ਰੇਸ਼ਨ ਆਪਰੇਟਿਵ ਬਾਰੇ ਹੈ, ਜੋ ਇਕ ਸਾਈਬਰ ਅਪਰਾਧ ਸਿੰਡਾਕੇਟ ਦੀ ਡੂੰਘਾਈ ’ਚ ਉਤਰ ਕੇ ਉਨ੍ਹਾਂ ਹੰਨੇਰੀ ਤਾਕਤਾਂ ਦਾ ਪਤਾ ਲਾਉਂਦਾ ਜੋ ਇਕ ਯੁਵਾ ਔਰਤ ਦੇ ਇਕ ਖ਼ਤਰਨਾਕ ਘੁਟਾਲੇ ’ਚ ਫਸਣ ਤੋਂ ਬਾਅਦ ਅਣਗਿਣਤ ਜ਼ਿੰਦਗੀਆਂ ਨੂੰ ਅਸਥਿਰ ਕਰਨ ਦੀ ਧਮਕੀ ਦਿੰਦਾ ਹੈ।
ਸੋਨਾਲੀ ਸੂਦ ਅਤੇ ਉਮੇਸ਼ ਕੇਆਰ ਬਾਂਸਲ ਦੁਆਰਾ ਨਿਰਮਿਤ ‘ਫਤਿਹ’ ਲਚਕੀਲੇਪਣ ਅਤੇ ਸਾਈਬਰ ਅਪਰਾਧ ਵਿਰੁੱਧ ਲੜਾਈ ਦੀ ਇਕ ਦਿਲਚਸਪ ਕਹਾਣੀ ਹੈ, ਜੋ 10 ਜਨਵਰੀ ਨੂੰ ਰਿਲੀਜ਼ ਹੋਵੇਗੀ। ਸੋਨੂੰ ਸੂਦ ਕਹਿੰਦੇ ਹਨ, ‘‘ਫਤਿਹ ਮੇਰੇ ਲਈ ਬਹੁਤ ਖਾਸ ਹੈ, ਸਿਰਫ ਇਸ ਲਈ ਨਹੀਂ ਕਿ ਇਹ ਮੇਰੀ ਨਿਰਦੇਸ਼ਨ ਵਜੋਂ ਡੈਬਿਊ ਹੈ, ਸਗੋਂ ਇਸ ਲਈ ਵੀ ਕਿਉਂਕਿ ਇਹ ਇਕ ਖ਼ਤਰਨਾਕ ਖ਼ਤਰੇ ਵਿਰੁੱਧ ਇਕ ਆਵਾਜ਼ ਹੈ, ਜਿਸ ਨੂੰ ਸਾਡੇ ਵਿਚੋਂ ਬਹੁਤ ਘੱਟ ਲੋਕ ਸਮਝਦੇ ਹਨ, ਸਾਈਬਰ ਸੰਸਾਰ ਦੀਆਂ ਅਦਿੱਖ, ਹਨੇਰੀਆਂ ਤਾਕਤਾਂ ਨੂੰ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬੀ ਫ਼ਿਲਮਾਂ ਤੇ ਗਾਇਕੀ ਚ ਨਵਾਂ ਚੇਹਰਾ "ਕਵਲੀਨ ਰਿਹਾਨ "
NEXT STORY