ਤਿਰੂਵਨੰਤਪੁਰਮ (ਬਿਊਰੋ) - ਮਲਿਆਲਮ ਅਦਾਕਾਰਾ ਰੇਂਜੁਸ਼ਾ ਮੇਨਨ (35) ਸੋਮਵਾਰ ਸਵੇਰੇ ਮ੍ਰਿਤਕ ਮਿਲੀ। ਲਾਸ਼ ਉਸ ਦੇ ਫਲੈਟ ਵਿਚ ਛੱਤ ਦੇ ਪੱਖੇ ਨਾਲ ਲਟਕਦੀ ਮਿਲੀ। ਰੇਂਜੁਸ਼ਾ ਦੇ ਪਤੀ ਮਨੋਜ ਵੀ ਐਕਟਰ ਹਨ। ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਉਹ ਆਰਥਿਕ ਤੰਗੀ ਵਿੱਚੋਂ ਲੰਘ ਰਹੀ ਸੀ। ਸ਼ੁਰੂਆਤੀ ਜਾਂਚ ’ਚ ਇਹ ਖੁਦਕੁਸ਼ੀ ਦਾ ਮਾਮਲਾ ਜਾਪ ਰਿਹਾ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬੁਰੇ ਫਸੇ ਰੈਪਰ ਬਾਦਸ਼ਾਹ, ਸੱਟੇਬਾਜ਼ੀ ਐਪ-IPL ਨਾਲ ਜੁੜਿਆ ਮਾਮਲਾ, ਪੁਲਸ ਕਰ ਰਹੀ ਪੁੱਛ-ਗਿੱਛ
ਰੇਂਜੁਸ਼ਾ ਮੂਲ ਰੂਪ ’ਚ ਕੇਰਲ ਦੇ ਕੋਚੀ ਦੀ ਰਹਿਣ ਵਾਲੀ ਸੀ। ਸਥਾਨਕ ਰਿਪੋਰਟਾਂ ਮੁਤਾਬਕ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ. ਵੀ. ਸ਼ੋਅ ਦੀ ਐਂਕਰਿੰਗ ਤੋਂ ਕੀਤੀ। ਇਸ ਤੋਂ ਬਾਅਦ ਉਸ ਨੇ ਕਈ ਸੀਰੀਅਲ ਕੀਤੇ। ਉਸ ਨੇ ਸੀਰੀਅਲ ‘ਇਸਤਰੀ’ ਰਾਹੀਂ ਛੋਟੇ ਪਰਦੇ ’ਤੇ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਉਸ ਦੇ ਮੁੱਖ ਸ਼ੋਅ ‘ਸਿਟੀ ਆਫ ਗੌਡ’, ‘ਮੈਰੀ ਕੁੰਦੋਰੂ ਕੁੰਜਾਡੂ’, ‘ਬੰਬੇ ਮਾਰਚ’, ‘ਕਾਰਿਆਸਥਾਨ’ ਅਤੇ ‘ਵਨ ਵੇ ਟਿਕਟ’ ਸ਼ਾਮਲ ਹਨ।
ਇਹ ਵੀ ਪੜ੍ਹੋ : ਵਿਵਾਦਾਂ ਨਾਲ ਹੈ 'ਬਾਦਸ਼ਾਹ' ਦਾ ਪੁਰਾਣਾ ਰਿਸ਼ਤਾ, Fake Views ਮਾਮਲੇ 'ਚ ਵੀ ਆ ਚੁੱਕੈ ਨਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੀ. ਪੀ. ਆਈ. ਨੇ ਫ਼ਿਲਮ ‘ਰਜ਼ਾਕਾਰ’ ’ਤੇ ਪਾਬੰਦੀ ਲਾਉਣ ਦੀ ਕੀਤੀ ਮੰਗ
NEXT STORY