ਇੰਟਰਟੇਨਮੈਂਟ ਡੈਸਕ : ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਰੈਪਰ ਬਾਦਸ਼ਾਹ ਬਾਰੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਮਸ਼ਹੂਰ ਕਲਾਕਾਰ ਨੂੰ ਮਹਾਰਾਸ਼ਟਰ ਦੇ ਸਾਈਬਰ ਆਫਿਸ ਵਿਖੇ ਦੇਖਿਆ ਗਿਆ ਹੈ। ਜਾਣਕਾਰੀ ਮੁਤਾਬਕ ਬਾਦਸ਼ਾਹ ਅਤੇ ਹੋਰ ਕਈ ਕਲਾਕਾਰਾਂ ਖ਼ਿਲਾਫ਼ ਵਾਈਕਾਮ-18 ਨੇ ਇਕ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸ਼ਿਕਾਇਤ 'ਫੇਅਰਪਲੇ' ਨਾਂ ਦੀ ਇਕ ਸੱਟੇਬਾਜ਼ੀ ਐਪ ਦੀ ਪ੍ਰਮੋਸ਼ਨ ਕਰਨ ਲਈ ਕੀਤੀ ਗਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਪੁਲਸ ਬਾਦਸ਼ਾਹ ਕੋਲੋਂ ਇਸ ਮਾਮਲੇ 'ਚ ਪੁੱਛਗਿੱਛ ਕਰ ਰਹੀ ਹੈ। ਜਾਣਕਾਰੀ ਮੁਤਾਬਕ ਰੈਪਰ ਬਾਦਸ਼ਾਹ ਨੇ ਜਿਨ੍ਹਾਂ ਨਾਲ ਐਗਰੀਮੈਂਟ ਕੀਤੇ ਹਨ, ਉਨ੍ਹਾਂ ਕੰਪਨੀਆਂ ਅਤੇ ਵਿਅਕਤੀਆਂ 'ਤੇ ਵੀ ਐੱਨ.ਆਈ.ਏ. ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਬਾਦਸ਼ਾਹ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਿਆ, 1 ਨਵੰਬਰ ਤੋਂ ਲਾਗੂ ਹੋਵੇਗੀ ਨਵੀਂ Timing
ਇਹ ਮਾਮਲਾ ਡਿਜੀਟਲ ਕਾਪੀਰਾਈਟਸ ਤਹਿਤ ਦਰਜ ਕਰਵਾਇਆ ਗਿਆ ਹੈ। ਕੰਪਨੀ ਨੇ ਇਹ ਸ਼ਿਕਾਇਤ 'ਫੇਅਰਪਲੇ' ਐਪ ਖ਼ਿਲਾਫ਼ ਕੀਤੀ ਹੈ। ਦੱਸ ਦੇਈਏ ਕਿ ਆਈ.ਪੀ.ਐੱਲ. ਦੇ ਪ੍ਰਸਾਰਣ ਦੇ ਅਧਿਕਾਰ ਵਾਈਕਾਮ-18 ਕੋਲ ਸਨ। ਮੀਡੀਆ ਨੈੱਟਵਰਕ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਦੇ ਬਾਵਜੂਦ ਬਿਨਾਂ ਕਿਸੇ ਇਜਾਜ਼ਤ ਦੇ ਇਸ ਐਪ 'ਤੇ ਆਈ.ਪੀ.ਐੱਲ. ਮੈਚਾਂ ਦਾ ਪ੍ਰਸਾਰਣ ਕੀਤਾ ਸੀ। ਇਨ੍ਹਾਂ ਕਲਾਕਾਰਾਂ ਨੇ 'ਫੇਅਰਪਲੇ ਐਪ' 'ਤੇ ਆਈ.ਪੀ.ਐੱਲ. ਟੂਰਨਾਮੈਂਟ ਦਾ ਪ੍ਰਚਾਰ ਕੀਤਾ ਸੀ। ਇਹ ਐਪ ਵੀ ਪਿਛਲੇ ਦਿਨੀਂ ਚਰਚਾ 'ਚ ਆਈ 'ਮਹਾਦੇਵ' ਐਪ ਨਾਲ ਜੁੜੀ ਹੋਈ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ’ਚ ਤਾਇਨਾਤ ਮੁਲਾਜ਼ਮ ਦਾ ਦੇਹਾਂਤ
ਜਾਣਕਾਰੀ ਅਨੁਸਾਰ ਇਸ ਮਾਮਲੇ 'ਚ ਬਾਦਸ਼ਾਹ ਦੇ ਨਾਲ ਹੋਰ ਵੀ ਕਈ ਵੱਡੇ ਨਾਂ ਸ਼ਾਮਲ ਹੋ ਸਕਦੇ ਹਨ। ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਬਾਲੀਵੁੱਡ ਆਦਾਕਾਰ ਸੰਜੈ ਦੱਤ ਦਾ ਨਾਂ ਵੀ ਆ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਈ.ਡੀ. ਨੇ ਮਹਾਦੇਵ ਐਪ 'ਤੇ ਕਾਰਵਾਈ ਕੀਤੀ ਸੀ, ਜਿਸ 'ਚ ਰਣਬੀਰ ਕਪੂਰ, ਕਪਿਲ ਸ਼ਰਮਾ ਅਤੇ ਸ਼ਰਧਾ ਕਪੂਰ ਵਰਗੇ ਕਈ ਵੱਡੇ ਕਲਾਕਾਰਾਂ ਦਾ ਨਾਂ ਆਇਆ ਸੀ।
ਇਹ ਵੀ ਪੜ੍ਹੋ : ਪਹਿਲਾਂ ਰੋਲ਼ੀ ਕੁੜੀ ਦੀ ਪੱਤ, ਫਿਰ ਬਣਾਈ ਵੀਡੀਓ, ਹੁਣ ਅਮਰੀਕਾ ਪਹੁੰਚ ਕਰ 'ਤਾ ਇੱਕ ਹੋਰ ਕਾਂਡ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਦਰਜੀਤ ਨਿੱਕੂ ਦਾ ਗੀਤ 'ਪਾਣੀ' ਰਿਲੀਜ਼, ਮਾਪਿਆ ਦੀਆਂ ਯਾਦਾਂ ਦੀ ਝਲਕ ਨੂੰ ਕੀਤਾ ਜਨਤਕ
NEXT STORY