ਨਵੀਂ ਦਿੱਲੀ: ਫ਼ਿਲਮ ਨਿਰਮਾਤਾ ਰਿਤੇਸ਼ ਸਿਧਵਾਨੀ ਇੰਡਸਟਰੀ ਦੇ ਲੋਕਾਂ ਅਤੇ ਆਪਣੀ ਖ਼ੁਦ ਦੀ ਇੰਡਸਟਰੀ ਦਾ ਟੀਕਾਕਰਨ ਕਰਵਾਉਣ ਲਈ ਜ਼ਬਰਦਸਤ ਕੋਸ਼ਿਸ਼ ਕਰ ਰਹੇ ਹਨ।
ਰਿਤੇਸ਼ ਨੇ ਇੰਡਸਟਰੀ ਅਤੇ ਸੋਸਾਇਟੀ ਦੀ ਮਦਦ ਕਰਨ ਲਈ ਆਪਣੇ ਮਿਸ਼ਨ ਨੂੰ ਅੰਜ਼ਾਮ ਦੇਣ ਲਈ ਮੀਰਾ ਰੋਡ ’ਚ ਸਥਿਤ ਭਗਤੀਵੇਦਾਂਤਾ ਹਸਪਤਾਲ ਦੇ ਨਾਲ ਕਰਾਰ ਕੀਤਾ ਹੈ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਰਿਤੇਸ਼ ਨੇ ਮਈ ਮਹੀਨੇ ’ਚ ਵੈਕਸੀਨ ਦੀਆਂ 15000 ਖੁਰਾਕਾਂ ਮੁਹੱਈਆ ਕਰਵਾਉਣ ’ਚ ਮਦਦ ਕੀਤੀ ਸੀ।
ਇਹ ਹੀ ਨਹੀਂ ਰਿਤੇਸ਼ ਹੋਰ ਰਾਸ਼ੀ ਦਾ ਯੋਗਦਾਨ ਦੇ ਰਹੇ ਹਨ ਤਾਂ ਜੋ ਪੇਂਡੂ ਖੇਤਰਾਂ ’ਚ ਲੋਕਾਂ ਦਾ ਮੁਫ਼ਤ ’ਚ ਟੀਕਾਕਰਨ ਕੀਤਾ ਜਾ ਸਕੇ। ਭਗਤੀਵੇਦਾਂਤਾ ਨੂੰ ਸੀਰਮ ਦੀ ਸੂਚੀ ’ਚ ਵੀ ਸੂਚੀਬੱਧ ਨਹੀਂ ਕੀਤਾ ਗਿਆ ਸੀ ਪਰ ਰਿਤੇਸ਼ ਨੇ ਮੌਕਾ ਦੇਖ ਕੇ ਪੂਰੀ ਪ੍ਰਤੀਕਿਰਿਆ ਨੂੰ ਜਲਦ ਤੋਂ ਜਲਦ ਅੰਜ਼ਾਮ ਦਿੱਤਾ।
‘ਇੰਡੀਅਨ ਆਈਡਲ’ ਵਿਵਾਦ ’ਤੇ ਬੋਲੇ ਮਨੋਜ ਮੁੰਤਸ਼ਿਰ, ਕਿਹਾ– ‘ਪੈਸੇ ਲੈ ਕੇ ਬੁਰਾਈ ਕਰਨ ਨਾਲੋਂ ਚੰਗਾ, ਸ਼ੋਅ ’ਚ ਨਾ ਆਓ’
NEXT STORY