ਮੁੰਬਈ (ਬਿਊਰੋ) - ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਆਪਣੇ ਇਕ ਐਪੀਸੋਡ 'ਚ ਦਿਖਾਏ ਗਏ ਸੀਨ ਕਾਰਨ ਵਿਵਾਦਾਂ 'ਚ ਆ ਗਿਆ ਹੈ। ਸ਼ੋਅ ਦੇ ਇਕ ਪੁਰਾਣੇ ਐਪੀਸੋਡ 'ਚ ਕਲਾਕਾਰ ਕੋਰਟ ਰੂਮ ਦੇ ਇਕ ਸੀਨ 'ਚ ਸ਼ਰਾਬ ਪੀਂਦੇ ਹੋਏ ਨਜ਼ਰ ਆ ਰਹੇ ਹਨ, ਜਿਸ ਕਰਕੇ ਸ਼ੋਅ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸ਼ੋਅ 'ਤੇ ਕੋਰਟ ਦਾ ਅਪਮਾਨ ਕਰਨ ਦਾ ਦੋਸ਼ ਲੱਗਾ ਹੈ। ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੀ ਜ਼ਿਲ੍ਹਾ ਅਦਾਲਤ 'ਚ ਇਸ ਸ਼ੋਅ ਦੇ ਨਿਰਮਾਤਾਵਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਸੁਣਵਾਈ 1 ਅਕਤੂਬਰ ਨੂੰ ਹੋਵੇਗੀ।
ਦੱਸ ਦਈਏ ਸ਼ਿਵਪੁਰੀ ਦੀ ਜ਼ਿਲ੍ਹਾ ਅਦਾਲਤ 'ਚ ਸੋਨੀ ਟੀ. ਵੀ. 'ਤੇ ਚੱਲ ਰਹੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਇੱਕ ਐਪੀਸੋਡ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਅਰਜ਼ੀ 'ਚ ਦੋਸ਼ ਲਗਾਇਆ ਗਿਆ ਕਿ ਇੱਕ ਐਪੀਸੋਡ 'ਚ ਸ਼ੋਅ ਦੇ ਕੁਝ ਕਲਾਕਾਰ ਸਟੇਜ 'ਤੇ ਸ਼ਰੇਆਮ ਸ਼ਰਾਬ ਪੀਂਦੇ ਹੋਏ ਅਭਿਨੈ ਕਰਦੇ ਦਿਖਾਏ ਗਏ ਹਨ। ਜਦੋਂਕਿ ਬੋਤਲ 'ਤੇ ਲਿਖਿਆ ਰਹਿੰਦਾ ਹੈ ਕਿ "ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ।"
ਵਕੀਲ ਨੇ ਕੀਤੀ ਸੀ ਇਹ ਮੰਗ
ਵਕੀਲ ਦਾ ਕਹਿਣਾ ਹੈ, ''ਸੋਨੀ ਟੀ. ਵੀ. 'ਤੇ ਪ੍ਰਸਾਰਿਤ ਹੋਣ ਵਾਲਾ ਕਪਿਲ ਸ਼ਰਮਾ ਸ਼ੋਅ ਬਹੁਤ ਘਟੀਆ ਹੈ। ਇਹ ਲੜਕੀਆਂ 'ਤੇ ਵੀ ਸ਼ੋਅ 'ਚ ਅਸ਼ਲੀਲ ਟਿੱਪਣੀਆਂ ਕਰਦੇ ਹਨ। ਇੱਕ ਸ਼ੋਅ 'ਚ ਅਤੇ ਸਟੇਜ 'ਤੇ ਬਕਾਇਦਾ ਅਦਾਲਤ ਲਗਾਈ ਗਈ ਅਤੇ ਸਟੇਜ 'ਤੇ ਜਨਤਕ ਰੂਪ 'ਚ ਕਲਾਕਾਰਾਂ ਨੇ ਸ਼ਰਾਬ ਪੀਤੀ। ਇਹ ਕਾਨੂੰਨ ਅਦਾਲਤ ਦੀ ਬੇਇੱਜ਼ਤੀ ਹੈ। ਇਸ ਲਈ ਮੈਂ ਅਦਾਲਤ 'ਚ ਧਾਰਾ 356/3 ਦੇ ਤਹਿਤ ਦੋਸ਼ੀਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਸੀ।
ਪਿਛਲੇ ਸਾਲ ਦਾ ਹੈ ਐਪੀਸੋਡ
ਅਰਜ਼ੀ 'ਚ 19 ਜਨਵਰੀ 2020 ਦੇ ਐਪੀਸੋਡ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਦਾ ਦੁਬਾਰਾ ਪ੍ਰਸਾਰਣ ਵੀ 24 ਅਪ੍ਰੈਲ 2021 ਨੂੰ ਕੀਤਾ ਗਿਆ ਸੀ। ਵਕੀਲ ਦਾ ਦਾਅਵਾ ਹੈ ਕਿ ਇਸ ਸ਼ੋਅ 'ਚ ਦਿਖਾਇਆ ਗਿਆ ਹੈ ਕਿ ਇੱਕ ਚਰਿੱਤਰ ਨੂੰ ਅਦਾਲਤ ਦਾ ਸੈੱਟ ਬਣਾ ਕੇ ਸ਼ਰਾਬ ਦੇ ਪ੍ਰਭਾਵ ਹੇਠ ਕੰਮ ਕਰਦੇ ਦਿਖਾਇਆ ਗਿਆ ਹੈ। ਇਸ ਨਾਲ ਅਦਾਲਤ ਦੀ ਬਦਨਾਮੀ ਹੋਈ ਹੈ।
ਨੋਟ - ਕਪਿਲ ਸ਼ਰਮਾ ਖ਼ਿਲਾਫ਼ ਦਰਜ ਹੋਏ ਮਾਮਲੇ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
ਮੋਟਾਪਾ ਕੰਟਰੋਲ ਕਰਨ ਲਈ ਅਰਜੁਨ ਕਪੂਰ ਨੇ ਕੀਤਾ ਇਹ ਖ਼ਾਸ ਕੰਮ, ਕੁਝ ਹੀ ਮਹੀਨਿਆਂ 'ਚ ਦਿਸਿਆ ਵੱਡਾ ਬਦਲਾਅ
NEXT STORY