ਮੁੰਬਈ (ਬਿਊਰੋ)– ਗਾਇਕ ਤੇ ਕੰਪੋਜ਼ਰ ਰਾਹੁਲ ਜੈਨ ਖ਼ਿਲਾਫ਼ ਜਬਰ-ਜ਼ਿਨਾਹ ਦੇ ਦੋਸ਼ ’ਚ ਐੱਫ. ਆਈ. ਆਰ. ਦਰਜ ਹੋਈ ਹੈ। 30 ਸਾਲ ਦੀ ਇਕ ਕਾਸਟਿਊਮ ਸਟਾਈਲਿਸਟ ਨੇ ਮੁੰਬਈ ਦੇ ਓਸ਼ੀਵਾੜਾ ਪੁਲਸ ਸਟੇਸ਼ਨ ’ਚ ਰਾਹੁਲ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਮਹਿਲਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਕਿਹਾ, ‘‘ਰਾਹੁਲ ਨੇ ਮੇਰੇ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਕੀਤਾ ਤੇ ਮੇਰੇ ਕੰਮ ਦੀ ਤਾਰੀਫ਼ ਕੀਤੀ। ਉਸ ਨੇ ਮੈਨੂੰ ਆਪਣੇ ਮੁੰਬਈ ਸਥਿਤ ਘਰ ਬੁਲਾਇਆ ਤੇ ਆਪਣੀ ਨਿੱਜੀ ਕਾਸਟਿਊਮ ਸਟਾਈਲਿਸਟ ਦੇ ਤੌਰ ’ਤੇ ਰੱਖਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਜਦੋਂ ਮੈਂ 11 ਅਗਸਤ ਨੂੰ ਉਸ ਦੇ ਘਰ ਗਈ, ਜਿਥੇ ਉਸ ਨੇ ਮੇਰੇ ਨਾਲ ਜਬਰ-ਜ਼ਿਨਾਹ ਕੀਤਾ।’’
ਇਹ ਖ਼ਬਰ ਵੀ ਪੜ੍ਹੋ : ਰਾਜੂ ਸ੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਹੋ ਰਿਹਾ ਸੁਧਾਰ
ਉਥੇ ਰਾਹੁਲ ਨੇ ਇਸ ਦੋਸ਼ ਨੂੰ ਬੇਬੁਨਿਆਦ ਦੱਸਿਆ ਹੈ। ਮੁੰਬਈ ਪੁਲਸ ਨੇ ਮੀਡੀਆ ਨੂੰ ਬਿਆਨ ਦਿੰਦਿਆਂ ਕਿਹਾ, ‘‘ਮਹਿਲਾ ਮੁੰਬਈ ’ਚ ਬਤੌਰ ਫ੍ਰੀਲਾਂਸ ਕਾਸਟਿਊਮ ਸਟਾਈਲਿਸਟ ਕੰਮ ਕਰਦੀ ਸੀ। ਉਸ ਨੇ ਸਾਨੂੰ ਦੱਸਿਆ ਕਿ ਰਾਹੁਲ ਨੇ ਜਬਰ-ਜ਼ਿਨਾਹ ਕੀਤਾ ਤੇ ਸਾਰੇ ਸਬੂਤ ਮਿਟਾਉਣ ਦੀ ਵੀ ਕੋਸ਼ਿਸ਼ ਕੀਤੀ। ਅਸੀਂ ਐੱਫ. ਆਈ. ਆਰ. ਦਰਜ ਕਰ ਲਈ ਹੈ। ਫਿਲਹਾਲ ਇਸ ਮਾਮਲੇ ’ਚ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ ਹੈ।’’
ਈ-ਟਾਈਮਜ਼ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਦੱਸਿਆ, ‘‘ਮੈਂ ਇਸ ਮਹਿਲਾ ਨੂੰ ਨਹੀਂ ਜਾਣਦਾ ਹਾਂ। ਇਹ ਜੋ ਵੀ ਦੋਸ਼ ਮੇਰੇ ’ਤੇ ਲਗਾਏ ਗਏ ਹਨ, ਉਹ ਝੂਠੇ ਤੇ ਬੇਬੁਨਿਆਦ ਹਨ। ਇਸ ਤੋਂ ਪਹਿਲਾਂ ਵੀ ਇਕ ਮਹਿਲਾ ਨੇ ਮੇਰੇ ’ਤੇ ਦੋਸ਼ ਲਗਾਏ ਸਨ ਪਰ ਬਾਅਦ ’ਚ ਮੈਨੂੰ ਨਿਆਂ ਮਿਲਿਆ। ਮੈਨੂੰ ਲੱਗਦਾ ਹੈ ਕਿ ਇਹ ਦੋਵੇਂ ਮਹਿਲਾਵਾਂ ਇਕ-ਦੂਜੇ ਨਾਲ ਮਿਲੀਆਂ ਹੋਈਆਂ ਹਨ।’’ ਦੱਸ ਦੇਈਏ ਕਿ ਪਿਛਲੇ ਸਾਲ ਅਕਤੂਬਰ ’ਚ ਰਾਹੁਲ ’ਤੇ ਜਬਰ-ਜ਼ਨਾਹ ਤੇ ਬੱਚੇ ਦਾ ਗਰਭਪਾਤ ਕਰਵਾਉਣ ਦੇ ਦੋਸ਼ ਲਗਾਏ ਗਏ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜਦੋਂ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਨੇ ਦਿਲਪ੍ਰੀਤ ਢਿੱਲੋਂ ਨੂੰ ਚੱਲਦੇ ਸ਼ੋਅ 'ਚ ਕੱਢੀ ਗਾਲ੍ਹ, ਵੇਖੋ ਵੀਡੀਓ
NEXT STORY