ਮੁੰਬਈ (ਬਿਊਰੋ) : 'ਤਾਰਕ ਮਹਿਤਾ ਕਾ ਉਲਟ ਚਸ਼ਮਾ' ਦੀ ਫੇਮਸ ਅਦਾਕਾਰਾ ਮੁਨਮੁਨ ਦੱਤਾ ਮੁਸ਼ਕਿਲਾਂ ਵਿਚ ਘਿਰਦੀ ਜਾ ਰਹੀ ਹੈ। ਮੁੰਬਈ ਵਿਚ ਅਦਾਕਾਰਾ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਮੁਨਮੁਨ ਦੱਤਾ 'ਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਇੱਕ ਵੀਡੀਓ ਵਿਚ ਜਾਤੀ ਸ਼ਬਦ ਦਾ ਇਸਤੇਮਾਲ ਕਰਨ ਦਾ ਇਲਜ਼ਾਮ ਹੈ। ਦੱਸ ਦੇਈਏ ਕਿ ਮੁਨਮੁਨ ਖ਼ਿਲਾਫ਼ ਹਰਿਆਣਾ, ਮੱਧ ਪ੍ਰਦੇਸ਼ ਵਿਚ ਵੀ ਇੱਕ ਕੇਸ ਦਰਜ ਹੈ।
ਮੁਨਮੁਨ ਦੱਤਾ ਦੀ ਕਿਸ ਵੀਡੀਓ ਨੇ ਕੀਤਾ ਹੰਗਾਮਾ?
ਇਸ ਵੀਡੀਓ ਵਿਚ ਮੁਨਮੁਨ ਦੱਤਾ ਪ੍ਰਸ਼ੰਸਕਾਂ ਨਾਲ ਗੱਲਬਾਤ ਕਰ ਰਹੀ ਸੀ। ਇਸ ਦੌਰਾਨ ਉਹ ਦੱਸਦੀ ਹੈ ਕਿ ਉਸ ਨੇ ਮੇਕਅਪ ਕੀਤਾ ਹੈ ਅਤੇ ਹੁਣ ਉਹ ਯੂਟਿਊਬ 'ਤੇ ਆਉਣ ਵਾਲੀ ਹੈ। ਇਸੇ ਦੌਰਾਨ ਮੁਨਮੁਨ ਦੱਤਾ ਨੇ ਜਾਤੀ ਸ਼ਬਦ ਦੀ ਵਰਤੋਂ ਕੀਤੀ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ ਅਤੇ ਮੁਨਮੁਨ ਦੀ ਗ੍ਰਿਫ਼ਤਾਰੀ ਸਬੰਧੀ ਟਵੀਟ ਆਉਣੇ ਸ਼ੁਰੂ ਹੋਏ। ਇਸ ਕਰਕੇ ਮੁਨਮੁਨ ਦੱਤਾ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਟਰੋਲ ਵੀ ਕੀਤਾ ਗਿਆ। ਉਸ ਖ਼ਿਲਾਫ਼ ਐੱਸ. ਸੀ/ਐੱਸ. ਟੀ. ਐਕਟ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਵਿਵਾਦ ਵਧਣ ਤੋਂ ਬਾਅਦ ਮੁਨਮੁਨ ਦੱਤਾ ਨੇ ਮੁਆਫ਼ੀ ਵੀ ਮੰਗੀ ਸੀ।
ਮੁਆਫ਼ੀ ਮੰਗਦੇ ਹੋਏ ਮੁਨਮੂਨ ਨੇ ਲਿਖਿਆ- 'ਮੈਂ ਇਹ ਪੋਸਟ ਆਪਣੇ ਵੀਡੀਓ ਦੇ ਸੰਦਰਭ ਵਿਚ ਲਿਖ ਰਹੀ ਹਾਂ, ਜਿੱਥੇ ਮੈਂ ਇੱਕ ਗਲਤ ਸ਼ਬਦ ਵਰਤਿਆ। ਮੇਰਾ ਮਤਲਬ ਕਿਸੇ ਦਾ ਅਪਮਾਨ ਕਰਨ ਜਾਂ ਕਿਸੇ ਨੂੰ ਦੁਖੀ ਕਰਨ ਲਈ ਨਹੀਂ ਸੀ। ਮੇਰੇ ਕੋਲ ਸੱਚਮੁੱਚ ਇਸ ਸ਼ਬਦ ਬਾਰੇ ਸਹੀ ਜਾਣਕਾਰੀ ਨਹੀਂ ਸੀ।
ਉਸ ਨੇ ਕਿਹਾ ਕਿ ਜਦੋਂ ਮੈਨੂੰ ਇਸ ਬਾਰੇ ਦੱਸਿਆ ਗਿਆ, ਮੈਂ ਆਪਣਾ ਬਿਆਨ ਵਾਪਸ ਲੈ ਲਿਆ। ਮੈਂ ਹਰ ਉਸ ਵਿਅਕਤੀ ਲਈ ਪੂਰੀ ਜ਼ਿੰਮੇਵਾਰੀ ਨਾਲ ਮੁਆਫ਼ੀ ਮੰਗਦੀ ਹਾਂ, ਜਿਨ੍ਹਾਂ ਨੂੰ ਮੈਂ ਇਸ ਦੌਰਾਨ ਅਣਜਾਣੇ ਵਿਚ ਦੁਖੀ ਕੀਤਾ। ਮੈਨੂੰ ਸੱਚਮੁੱਚ ਅਫ਼ਸੋਸ ਹੈ।'
ਦਿਹਾੜੀਦਾਰਾਂ ਦੀ ਮਦਦ ਲਈ ਅੱਗੇ ਆਈ ਉਰਵਸ਼ੀ ਰੌਤੇਲਾ, ਵੰਡਿਆ ਰਾਸ਼ਨ
NEXT STORY