ਮੁੰਬਈ-ਅਦਾਕਾਰਾ ਉਰਵਸੀ ਰੌਤੇਲਾ ਆਪਣੀ ਖ਼ੂੂਬਸੂਰਤੀ ਅਤੇ ਲੁੱਕ ਤੋਂ ਇਲਾਵਾ ਆਪਣੇ ਨੇਕ ਕੰਮਾਂ ਦੇ ਲਈ ਵੀ ਜਾਣੀ ਜਾਂਦੀ ਹੈ। ਕੋਰੋਨਾ ਕਾਲ ਅਤੇ ਤਾਲਾਬੰਦੀ ’ਚ ਅਦਾਕਾਰਾ ਦਿਲ ਖੋਲ੍ਹ ਕੇ ਲੋਕਾਂ ਦੀ ਮਦਦ ਕਰ ਚੁੱਕੀ ਹੈ। ਕੋਰੋਨਾ ਹੀ ਨਹੀਂ ਸਗੋਂ ਤੌਕਤੇ ਤੂਫਾਨ ਦੇ ਕਾਰਨ ਪ੍ਰਭਾਵਿਤ ਹੋਏ ਲੋਕਾਂ ਲਈ ਵੀ ਅਦਾਕਾਰਾ ਆਪਣਾ ਦਿਲ ਖੋਲ੍ਹ ਚੁੱਕੀ ਹੈ। ਉਨ੍ਹਾਂ ਦੀ ਇਸ ਨੇਕੀ ਦੇ ਪ੍ਰਸ਼ੰਸਕ ਬਹੁਤ ਦੀਵਾਨੇ ਹਨ। ਹੁਣ ਹਾਲ ਹੀ ’ਚ ਇਕ ਵਾਰ ਫਿਰ ਉਰਵਸ਼ੀ ਨੇ ਆਪਣੇ ਨੇਕਦਿਲ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਅਦਾਕਾਰਾ ਨੇ ਕੋਰੋਨਾ ਕਾਲ ਵਿਚਾਲੇ ਦਿਹਾੜੀ ਮਜ਼ਦੂਰਾਂ ਨੂੰ ਰਾਸ਼ਨ ਵੰਡਿਆ ਹੈ।
ਦੱਸ ਦੇਈਏ ਕਿ ਉਰਵਸ਼ੀ ਰੌਤੇਲਾ ਨੇ ਸਮਾਜ ਦੀ ਭਲਾਈ ਲਈ ‘ਉਰਵਸ਼ੀ ਰੌਤੇਲਾ ਫਾਊਂਡੇਸ਼ਨ’ ਸੰਗਠਨ ਦੀ ਸ਼ੁਰੂਆਤ ਕੀਤੀ ਹੈ। ਉਹ ਆਪਣੇ ਇਸ ਸੰਗਠਨ ਰਾਹੀਂ ਜ਼ਰੂਰਤਮੰਦ ਲੋਕਾਂ ਤੱਕ ਮਦਦ ਪਹੁੰਚਾਉਂਦੀ ਹੈ। ਹੁਣ ਹਾਲ ਹੀ ’ਚ ਇਸ ਦੀ ਮਦਦ ਨਾਲ ਉਤਰਾਖੰਡ ਦੇ ਇਕ ਛੋਟੇ ਜਿਹੇ ਕਸਬੇ ਕੋਟਦੁਆਰ ’ਚ ਦਿਹਾੜੀ ਮਜ਼ਦੂਰਾਂ ਨੂੰ ਰਾਸ਼ਨ ਵੰਡਿਆ ਹੈ।
ਦੱਸ ਦੇਈਏ ਕਿ ਉਰਵਸ਼ੀ ਰੌਤੇਲਾ ਖ਼ੁਦ ਉਤਰਾਖੰਡ ਦੀ ਰਹਿਣ ਵਾਲੀ ਹੈ। ਇਸ ਲਈ ਉਹ ਕੋਟਦੁਆਰ ਦੇ ਹਾਲਾਤ ਬਾਰੇ ’ਚ ਚੰਗੀ ਤਰ੍ਹਾਂ ਵਾਕਿਫ ਹੈ। ਇਸ ਦੇ ਚੱਲਦੇ ਅਦਾਕਾਰਾ ਨੇ ਆਪਣੇ ਪਿਤਾ ਦੇ ਨਾਲ ਮਿਲ ਜ਼ਰੂਰਤਮੰਦਾਂ ਦੀ ਮਦਦ ਲਈ ਹੱਥ ਵਧਾਇਆ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਉਰਵਸ਼ੀ ਨੇ ਪਿਛਲੇ ਦਿਨੀਂ ਉਤਰਾਖੰਡ ’ਚ 27 ਆਕਸੀਜਨ ਕੰਸੇਂਟੇ੍ਰਟਰ ਦਾਨ ਕੀਤੇ ਸਨ।
'ਕਿੱਸ' ਨੂੰ ਲੈ ਕੇ ਅਦਾਕਾਰਾ ਦਾ ਹੈਰਾਨੀਜਨਕ ਖ਼ੁਲਾਸਾ, ਦੱਸਿਆ ਭਿਆਨਕ ਕਿੱਸਾ
NEXT STORY