ਨਵੀਂ ਦਿੱਲੀ- ਟੀਵੀ ਦੇ ਸਭ ਤੋਂ ਵਿਵਾਦਿਤ ਸ਼ੋਅ 'ਬਿਗ ਬੌਸ 15' ਦੀ ਸ਼ੁਰੂਆਤ ਹੋ ਚੁੱਕੀ ਹੈ। ਸ਼ੋਅ ਸ਼ੁਰੂ ਹੁੰਦੇ ਹੀ ਹਰ ਵਾਰ ਦੀ ਤਰ੍ਹਾਂ ਮੁਕਾਬਲੇਬਾਜ਼ ਦੇ ਵਿਚਾਲੇ ਹੱਲਾ-ਗੁੱਲਾ ਅਤੇ ਲੜਾਈਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਬੀਤੇ ਦਿਨ ਬਿਗ ਬੌਸ ਦੇ ਘਰ 'ਚ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ।
ਦਰਅਸਲ ਵਿਧੀ ਪੰਡਿਆ ਅਤੇ ਤੇਜਸਵੀ ਜੰਗਲ 'ਚ ਖਾਣਾ ਬਣਾ ਰਹੇ ਸਨ। ਇਸ ਦੌਰਾਨ ਤੜਕਾ ਲਗਾਉਣ ਵਾਲੇ ਭਾਂਡੇ 'ਚ ਅਚਾਨਕ ਅੱਗ ਲੱਗ ਗਈ ਇਸ 'ਤੇ ਦੋਵੇਂ ਜ਼ੋਰ ਨਾਲ ਰੌਲਾ ਪਾ ਦਿੰਦੀਆਂ ਹਨ। ਵਿਧੀ ਦੇ ਹੱਥ 'ਚ ਫੜ੍ਹੇ ਹੋਏ ਭਾਂਡੇ 'ਤੇ ਲੱਗੀ ਹੋਈ ਅੱਗ ਦੇਖ ਕੇ ਤੇਜਸਵੀ ਉਥੇ ਆਉਂਦੀ ਹੈ ਹਾਲਾਂਕਿ ਅੱਗ ਥੋੜ੍ਹੀ ਦੇਰ ਬਾਅਦ ਖੁਦ ਬੁਝ ਜਾਂਦੀ ਹੈ।
When your parents are out of town.
Le siblings in the kitchen :#DonalBhist #TejasswiPrakash #VidhiPandya #BiggBoss15 #BB15 pic.twitter.com/m211HGWWy7
— BIGG BOSS live feeds (@BB_live_feeds) October 4, 2021
ਦੱਸ ਦੇਈਏ ਕਿ ਬਿਗ ਬੌਸ 15 ਸੀਜ਼ਨ 'ਚ ਇਸ ਵਾਰ ਜੈ ਭਾਨੁਸ਼ਾਲੀ, ਪ੍ਰਕਾਸ਼, ਕਰਨ ਕੁੰਦਰਾ, ਅਕਾਸਾ ਸਿੰਘ, ਵਿਧੀ ਪਾਂਡਿਆ, ਵਿਸ਼ਾਲ ਕੋਟੀਅਨ, ਸਿੰਬਾ ਨਾਗਾਪਾਲ, ਡੋਨਲ,ਉਮਰ ਰਿਆਜ਼, ਅਫਸਾਨਾ ਖਾਨ, ਸਾਹਿਲ ਸ਼ਰਾਫ, ਸ਼ਮਿਤਾ ਸ਼ੈੱਟੀ, ਪ੍ਰਤੀਕ ਸਹਿਜਪਾਲ, ਨਿਸ਼ਾਂਤ ਭੱਟ, ਇਸ਼ਾਨ ਸਹਿਗਲਸ ਮਾਇਸ਼ਾ ਅਈਅਰ ਵਰਗੇ ਮਸ਼ਹੂਰ ਸਿਤਾਰੇ ਨਜ਼ਰ ਆ ਰਹੇ ਹਨ।
ਕਾਰਤਿਕ ਆਰੀਅਨ ਨੂੰ ਫੀਮੇਲ ਫੈਨ ਨੇ ਧਮਕੀ ਦਿੰਦੇ ਹੋਏ ਆਖੀ ਇਹ ਗੱਲ
NEXT STORY