ਮੁੰਬਈ: ਅਦਾਕਾਰਾ ਹਿਨਾ ਖ਼ਾਨ ਦੇ ਪਿਤਾ ਅਸਲਮ ਖ਼ਾਨ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਜਦੋਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋਇਆ ਸੀ ਉਸ ਸਮੇਂ ਹਿਨਾ ਕਿਸੇ ਪ੍ਰਾਜੈਕਟ ਦੀ ਸ਼ੂਟਿੰਗ ਲਈ ਕਸ਼ਮੀਰ ਗਈ ਹੋਈ ਸੀ। ਹਿਨਾ ਦੇ ਪਿਤਾ ਦੇ ਦਿਹਾਂਤ ’ਤੇ ਪ੍ਰਸ਼ੰਸਕਾਂ ਤੋਂ ਲੈ ਕੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਸੋਗ ਪ੍ਰਗਟ ਕੀਤਾ।
ਉੱਧਰ ਹੁਣ ਪਿਤਾ ਦੇ ਦਿਹਾਂਤ ਤੋਂ ਚਾਰ ਦਿਨ ਬਾਅਦ ਹਿਨਾ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਦੱਸਿਆ ਕਿ ਦੁੱਖ ਨੂੰ ਦੂਰ ਕਰਨ ਲਈ ਉਹ ਕੁਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਰਹੀ ਹੈ।
ਹਿਨਾ ਨੇ ਇੰਸਟਾ ਅਕਾਊਂਟ ’ਤੇ ਸਟੋਰੀ ਪੋਸਟ ਸ਼ੇਅਰ ਕਰ ਲਿਖਿਆ ਕਿ ‘ਮੇਰੇ ਪਿਆਰੇ ਪਾਪਾ ਅਸਲਮ ਖ਼ਾਨ 20 ਅਪ੍ਰੈਲ 2021 ਨੂੰ ਸਾਨੂੰ ਸਭ ਨੂੰ ਛੱਡ ਕੇ ਚਲੇ ਗਏ। ਇਸ ਮੁਸ਼ਕਿਲ ਸਮੇਂ ’ਚ ਤੁਸੀਂ ਸਾਰਿਆਂ ਨੇ ਮੇਰੀ ਅਤੇ ਮੇਰੇ ਪਰਿਵਾਰ ਦੇ ਬਾਰੇ ’ਚ ਚਿੰਤਾ ਕੀਤੀ ਇਸ ਲਈ ਮੈਂ ਤੁਹਾਡੀ ਸਾਰਿਆਂ ਦੀ ਧੰਨਵਾਦੀ ਹਾਂ। ਮੈਂ ਅਤੇ ਮੇਰਾ ਪਰਿਵਾਰ ਅਜੇ ਸੋਗ ’ਚ ਹੈ, ਅਜਿਹੇ ’ਚ ਮੇਰੇ ਵਰਕ ਕਮਿਟਮੈਂਟ ਲਈ ਸੋਸ਼ਲ ਮੀਡੀਆ ਅਕਾਊਂਟ ਮੇਰੀ ਟੀਮ ਹੈਂਡਲ ਕਰੇਗੀ। ਤੁਹਾਡੇ ਸਪੋਰਟ ਅਤੇ ਪਿਆਰ ਲਈ ਸ਼ੁੱਕਰੀਆ-ਹਿਨਾ ਖ਼ਾਨ’।
ਦੱਸ ਦੇਈਏ ਕਿ ਹਿਨਾ ਆਪਣੇ ਪਿਤਾ ਦੇ ਕਾਫ਼ੀ ਕਰੀਬ ਸੀ। ਉਹ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਸੀ। ਇੰਨਾ ਹੀ ਨਹੀਂ ਤਾਲਾਬੰਦੀ ਦੌਰਾਨ ਉਨ੍ਹਾਂ ਨੇ ਪਾਪਾ ਦੇ ਨਾਲ ਕਈ ਮਜ਼ੇਦਾਰ ਵੀਡੀਓਜ਼ ਬਣਾਈਆਂ ਜੋ ਕਾਫ਼ੀ ਵਾਇਰਲ ਹੋਈਆਂ ਸਨ। ਉੱਧਰ ਉਨ੍ਹਾਂ ਦੇ ਪਿਤਾ ਵੀ ਅਦਾਕਾਰਾ ਦਾ ਪੂਰਾ ਧਿਆਨ ਰੱਖਦੇ ਸਨ। ਜਦੋਂ ਵੀ ਅਦਾਕਾਰਾ ਦੀ ਤਬੀਅਤ ਖਰਾਬ ਹੋ ਜਾਂਦੀ ਸੀ ਤਾਂ ਉਹ ਖ਼ੁਦ ਦਵਾਈ ਲੈ ਕੇ ਉਨ੍ਹਾਂ ਨੂੰ ਖਵਾਉਣ ਆਉਂਦੇ ਸਨ। ਕੰਮ ਦੀ ਗੱਲ ਕਰੀਏ ਤਾਂ ਹਿਨਾ ਬੀਤੇ ਦਿਨੀਂ ਕਸ਼ਮੀਰ ’ਚ ਸ਼ਾਹਿਰ ਸ਼ੇਖ ਦੇ ਨਾਲ ਆਉਣ ਵਾਲੇ ਪ੍ਰਾਜੈਕਟ ਦੀ ਸ਼ੂਟਿੰਗ ਕਰ ਰਹੀ ਸੀ।
ਕੋਰੋਨਾ ਪਾਜ਼ੇਵਿਟ ਆਏ ਪੂਜਾ ਬੱਤਰਾ ਦੇ ਪਤੀ ਨਵਾਬ ਸ਼ਾਹ, ਅਦਾਕਾਰਾ ਨੇ ਪੋਸਟ ਸਾਂਝੀ ਕਰ ਆਖੀ ਇਹ ਗੱਲ
NEXT STORY