ਐਂਟਰਟੇਨਮੈਂਟ ਡੈਸਕ– ਬਾਲੀਵੁੱਡ ਫ਼ਿਲਮਾਂ ‘ਗਦਰ 2’ ਤੇ ‘ਓ. ਐੱਮ. ਜੀ. 2’ ਬਾਕਸ ਆਫਿਸ ’ਤੇ ਧਮਾਲ ਮਚਾ ਰਹੀਆਂ ਹਨ। ਦੋਵਾਂ ਫ਼ਿਲਮਾਂ ਨੇ ਆਪਣੀ ਰਿਲੀਜ਼ ਦੇ ਦੂਜੇ ਦਿਨ ਪਹਿਲੇ ਦਿਨ ਨਾਲੋਂ ਵੱਧ ਕਮਾਈ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਕੀ ‘ਪਸੂਰੀ’ ਗੀਤ ਦੇ ਗਾਇਕ ਅਲੀ ਸੇਠੀ ਨੇ ਕਰਵਾ ਲਿਆ ਸਮਲਿੰਗੀ ਵਿਆਹ? ਜਾਣੋ ਕੀ ਹੈ ਅਸਲ ਸੱਚ
‘ਗਦਰ 2’ ਨੇ ਜਿਥੇ ਪਹਿਲੇ ਦਿਨ 40.10 ਕਰੋੜ ਰੁਪਏ ਕਮਾਏ, ਉਥੇ ਦੂਜੇ ਦਿਨ ਫ਼ਿਲਮ ਨੇ 43.08 ਕਰੋੜ ਰੁਪਏ ਕਮਾਏ। ਇਸ ਦੇ ਨਾਲ ਹੀ ਫ਼ਿਲਮ ਦੀ 2 ਦਿਨਾਂ ਦੀ ਕਮਾਈ 83.18 ਕਰੋੜ ਰੁਪਏ ਹੋ ਗਈ ਹੈ।
ਉਥੇ ‘ਓ. ਐੱਮ. ਜੀ. 2’ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਇਸ ਫ਼ਿਲਮ ਨੇ 10.26 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦਕਿ ਦੂਜੇ ਦਿਨ ਫ਼ਿਲਮ ਨੇ 15.30 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਫ਼ਿਲਮ ਦੀ 2 ਦਿਨਾਂ ਦੀ ਕੁਲ ਕਮਾਈ 25.56 ਕਰੋੜ ਰੁਪਏ ਹੋ ਗਈ ਹੈ।
ਦੱਸ ਦੇਈਏ ਕਿ ‘ਗਦਰ 2’ ਦੇ ਮੁਕਾਬਲੇ ‘ਓ. ਐੱਮ. ਜੀ. 2’ ਨੂੰ ਲੋਕਾਂ ਦੇ ਵਧੀਆ ਰੀਵਿਊਜ਼ ਮਿਲ ਰਹੇ ਹਨ, ਜਦਕਿ ਕਮਾਈ ਦੇ ਮਾਮਲੇ ’ਚ ‘ਗਦਰ 2’ ਫ਼ਿਲਮ ‘ਓ. ਐੱਮ. ਜੀ. 2’ ਤੋਂ ਕਿਤੇ ਜ਼ਿਆਦਾ ਅੱਗੇ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਭਿਸ਼ੇਕ ਬੱਚਨ ਨੇ ‘ਘੂਮਰ’ ’ਚ ਅਭਿਨੈ ਸਮਰੱਥਾ ਨੂੰ ਮੁੜ ਕੀਤਾ ਪ੍ਰਭਾਸ਼ਿਤ
NEXT STORY