ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅਸ਼ਲੀਲ ਫਿਲਮਾਂ ਬਣਾਉਣ ਅਤੇ ਇਸ ਦਾ ਕਾਰੋਬਾਰ ਕਰਨ ਦੇ ਮਾਮਲੇ ’ਚ ਜੇਲ੍ਹ ’ਚ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਨੂੰ ਲੈ ਕੇ ਬਹੁਤ ਸਾਰੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰਿਆਂ ਨੇ ਇਸ ਪੂਰੇ ਮਾਮਲੇ ’ਚ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੂੰ ਸਪੋਰਟ ਕੀਤੀ ਹੈ। ਇਸ ’ਚ ‘ਗੰਦੀ ਬਾਤ’ ਫੇਮ ਅਦਾਕਾਰਾ ਗਹਿਣਾ ਵਸ਼ਿਸ਼ਠ ਵੀ ਸ਼ਾਮਲ ਹੈ।
ਗਹਿਣਾ ਵਸ਼ਿਸ਼ਠ ਰਾਜ ਕੁੰਦਰਾ ਦੀ ਗਿ੍ਰਫਤਾਰੀ ਤੋਂ ਬਾਅਦ ਉਨ੍ਹਾਂ ਦਾ ਸਪੋਰਟ ਕਰ ਰਹੀ ਹੈ। ਹੁਣ ਉਨ੍ਹਾਂ ਨੇ ਸ਼ਿਲਪਾ ਸ਼ੈੱਟੀ ਦੇ ਪਤੀ ਦੀ ਗਿ੍ਰਫਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਹੈ। ਗੱਲਬਾਤ ਦੌਰਾਨ ਉਨ੍ਹਾਂ ਨੇ ਰਾਜ ਕੁੰਦਰਾ ਦੀ ਗਿ੍ਰਫਤਾਰੀ ਨੂੰ ਲੈ ਕੇ ਕਿਹਾ, ‘ਉਨ੍ਹਾਂ ਦੀ ਗਿ੍ਰਫਤਾਰੀ ਪੂਰੀ ਤਰ੍ਹਾਂ ਨਾਲ ਗੈਰ-ਕਾਨੂੰਨੀ ਹੈ ਕਿਉਂਕਿ ਪੁਲਸ ਨੇ ਉਨ੍ਹਾਂ ਨੂੰ 7-8 ਦਿਨਾਂ ਤਕ ਹਿਰਾਸਤ ’ਚ ਰੱਖਿਆ ਹੈ ਅਤੇ ਇਸ ਦੌਰਾਨ ਪੁਲਸ ਨੇ ਉਨ੍ਹਾਂ ਦਾ ਮੋਬਾਈਲ ਫੋਨ, ਲੈਪਟਾਪ, ਸੀਡੀ ਅਤੇ ਬੈਂਕ ਖਾਤੇ ਦੀਆਂ ਸਾਰੀਆਂ ਡਿਟੇਲਾਂ ਵੀ ਲੈ ਲਈਆਂ। ਜੇ ਉਹ ਪੁੱਛਗਿੱਛ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਪ੍ਰਾਪਤ ਸਬੂਤ ਹਨ। ਉਨ੍ਹਾਂ ਨੂੰ ਹਿਰਾਸਤ ’ਚ ਰੱਖਣ ਦੀ ਜ਼ਰੂਰਤ ਕਿਉਂ ਹੈ? ਚਾਰਜਸ਼ੀਟ ਮਹੀਨਿਆਂ ਤੋਂ ਦਾਇਰ ਕੀਤੀ ਜਾ ਰਹੀ ਹੈ।’
ਪੁਲਸ ਨੇ ਦਾਅਵਾ ਕੀਤਾ ਹੈ ਕਿ ਰਾਜ ਕੁੰਦਰਾ ਦੇ ਕੋਲ ਵੱਡੀ ਗਿਣਤੀ ’ਚ ਅਸ਼ਲੀਲ ਵੀਡੀਓ ਬਰਾਮਦ ਹੋਏ ਹਨ। ਅਜਿਹੇ ’ਚ ਗਹਿਣਾ ਵਸ਼ਿਸ਼ਠ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਤੇ ਰਾਜ ਕੁੰਦਰਾ ਖ਼ਿਲਾਫ਼ ਲਗਾਏ ਗਏ ਦੋਸ਼ ਅਤੇ ਧਾਰਾਵਾਂ ਬਿਨਾਂ ਸਬੂਤਾਂ ਦੇ ਹਨ। ਗਹਿਣਾ ਵਸ਼ਿਸ਼ਠ ਨੇ ਕਿਹਾ, ‘ਉਨ੍ਹਾਂ ਦਾ ਦਾਅਵਾ ਹੈ ਕਿ 91 ਵੀਡੀਓ ਮਿਲੇ ਹਨ। ਉਹ ਕੁਝ ਵੀ ਕਹਿ ਸਕਦੇ ਹਨ। ਸਬੂਤ ਕਿੱਥੇ ਹਨ? ਜਦੋਂ ਮੈਨੂੰ ਗਿ੍ਰਫਤਾਰ ਕੀਤਾ ਗਿਆ ਸੀ ਉਦੋਂ ਉਨ੍ਹਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਉਨ੍ਹਾਂ ’ਤੋਂ 80 ਅਸ਼ਲੀਲ ਵੀਡੀਓ ਮਿਲੀਆਂ ਸੀ।’
ਸਿੱਧੂ ਮੂਸੇ ਵਾਲਾ ਨੂੰ ਜੈਸਮੀਨ ਨੇ ਭੇਜੀ ਰੱਖੜੀ, ਗਾਇਕ ਨੇ ਕਿਹਾ 'ਮੈਨੂੰ ਨਹੀਂ ਸੀ ਪਤਾ ਮੇਰੀਆਂ ਇੰਨੀਆਂ ਭੈਣਾਂ ਨੇ'
NEXT STORY