ਮੁੰਬਈ (ਬਿਊਰੋ)– ਰਾਖੀ ਸਾਵੰਤ ਤੇ ਆਦਿਲ ਦੁਰਾਨੀ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਸ਼ਬਦੀ ਜੰਗ ਚੱਲ ਰਹੀ ਹੈ। ਇਸ ਦੌਰਾਨ ਰਾਖੀ ਮੱਕਾ ਤੇ ਮਦੀਨਾ ਗਈ ਤੇ ਕੁਝ ਦਿਨ ਪਹਿਲਾਂ ਉਥੋਂ ਵਾਪਸ ਆਈ। ਇਸ ਤੋਂ ਬਾਅਦ ਉਸ ਨੇ ਲੋਕਾਂ ਨੂੰ ਉਸ ਨੂੰ ਫਾਤਿਮਾ ਕਹਿਣ ਲਈ ਕਿਹਾ ਤੇ ਲਗਾਤਾਰ ਅਬਾਇਆ ਪਹਿਨੀ ਨਜ਼ਰ ਆਈ। ਗੌਹਰ ਖ਼ਾਨ ਹੁਣ ਰਾਖੀ ਦੇ ਇਸ ਅਬਾਇਆ ਨੂੰ ਲੈ ਕੇ ਗੁੱਸੇ ’ਚ ਹੈ। ਗੌਹਰ ਨੇ ਰਾਖੀ ਦਾ ਨਾਂ ਲਏ ਬਿਨਾਂ ਸੋਸ਼ਲ ਮੀਡੀਆ ’ਤੇ ਇਕ ਲੰਬੀ ਪੋਸਟ ਲਿਖੀ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਰਾਖੀ ਸਾਵੰਤ ਦਾ ਨਾਂ ਲਏ ਬਿਨਾਂ ਗੌਹਰ ਨੇ ਲਿਖਿਆ, ‘‘ਇਸ ਦੁਨੀਆ ’ਚ ਕੁਝ ਲੂਜ਼ਰਸ ਹਨ, ਜੋ ਇਸਲਾਮ ਦਾ ਮਜ਼ਾਕ ਉਡਾ ਰਹੇ ਹਨ। ਇਕ ਅਜਿਹੀ ਜਗ੍ਹਾ ਦਾ ਮਜ਼ਾਕ ਉਡਾਉਣਾ ਜੋ ਬਹੁਤ ਪਵਿੱਤਰ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਅਜਿਹੇ ਲੋਕ ਉਥੇ ਜਾ ਕੇ ਇੰਨਾ ਡਰਾਮਾ ਕਿਵੇਂ ਰਚ ਰਹੇ ਹਨ। ਇਕ ਮਿੰਟ ’ਚ ਤੁਸੀਂ ਇਸਲਾਮ ਨੂੰ ਅਪਣਾਉਂਦੇ ਹੋ, ਅਗਲੇ ਮਿੰਟ ’ਚ ਤੁਸੀਂ ਕਹਿੰਦੇ ਹੋ ਕਿ ਮੈਂ ਇਹ ਆਪਣੀ ਮਰਜ਼ੀ ਨਾਲ ਨਹੀਂ ਕੀਤਾ।’’
ਇਹ ਖ਼ਬਰ ਵੀ ਪੜ੍ਹੋ : ਮਾਸਟਰ ਸਲੀਮ ਨੇ ਮਾਤਾ ਚਿੰਤਪੂਰਨੀ ਵਾਲੇ ਬਿਆਨ ’ਤੇ ਮੰਗੀ ਮੁਆਫ਼ੀ, ਕਿਹਾ– ‘ਮਾਂ ਤੋਂ ਵੱਡੀ ਕੋਈ ਤਾਕਤ ਨਹੀਂ...’
ਗੌਹਰ ਨੇ ਅੱਗੇ ਲਿਖਿਆ, ‘‘ਇਹ ਕੀ ਬਕਵਾਸ ਹੈ। ਤੁਸੀਂ ਇਸਲਾਮ ਦੀ ਸੁੰਦਰਤਾ ਨੂੰ ਸਮਝਣ ਦੇ ਯੋਗ ਨਹੀਂ ਹੋ। ਜਦੋਂ ਤੁਸੀਂ ਪ੍ਰਚਾਰ ਚਾਹੁੰਦੇ ਹੋ ਤਾਂ ਤੁਸੀਂ ਇਸਲਾਮ ਨੂੰ ਅਪਣਾਉਂਦੇ ਹੋ, ਨਹੀਂ ਤਾਂ ਤੁਸੀਂ ਨਹੀਂ ਕਰਦੇ। ਇਸ ਰਾਹੀਂ ਤੁਸੀਂ ਮੁਸਲਮਾਨ ਨਹੀਂ ਬਣ ਸਕਦੇ। ਮੈਂ ਚਾਹੁੰਦੀ ਹਾਂ ਕਿ ਸਾਊਦੀ ਜਾਂ ਭਾਰਤ ਦਾ ਇਸਲਾਮ ਬੋਰਡ ਇਸ ’ਤੇ ਸਖ਼ਤ ਕਾਰਵਾਈ ਕਰੇ ਤਾਂ ਜੋ ਲੋਕ ਇਸ ਦਾ ਮਜ਼ਾਕ ਨਾ ਉਡਾ ਸਕਣ। ਜੋ ਡਰਾਮਾ ਤੁਸੀਂ ਕੈਮਰੇ ਦੇ ਸਾਹਮਣੇ ਕਰ ਰਹੇ ਹੋ, ਉਸ ਨਾਲ ਤੁਸੀਂ ਕਦੇ ਵੀ ਮੁਸਲਮਾਨ ਨਹੀਂ ਬਣ ਸਕਦੇ ਤੇ ਹਾਂ, ਜੇਕਰ ਤੁਸੀਂ ਅਜੀਬ ਦਿੱਖ ਵਾਲਾ ਅਬਾਇਆ ਪਹਿਨਦੇ ਹੋ ਤਾਂ ਤੁਸੀਂ ਮੁਸਲਮਾਨ ਨਹੀਂ ਬਣੋਗੇ। ਇਸਲਾਮ ਦੇ ਪੰਜ ਥੰਮ੍ਹ ਹਨ, ਤੁਸੀਂ ਇਕ ਚੰਗੇ ਵਿਅਕਤੀ, ਇਕ ਸੱਚੇ ਵਿਅਕਤੀ ਤੇ ਅੱਲ੍ਹਾ ਨੂੰ ਪਿਆਰ ਕਰਕੇ ਮੁਸਲਮਾਨ ਬਣ ਸਕਦੇ ਹੋ।’’
ਦੱਸ ਦੇਈਏ ਕਿ ਰਾਖੀ ਸਾਵੰਤ ’ਤੇ ਗੌਹਰ ਖ਼ਾਨ ਦੀ ਇਹ ਪੋਸਟ ਵਾਇਰਲ ਹੋ ਰਹੀ ਹੈ। ਦੂਜੇ ਪਾਸੇ ਰਾਖੀ ਇਕ ਵਾਰ ਮੁੜ ਇਕ ਵੀਡੀਓ ’ਚ ਇਲਜ਼ਾਮ ਲਗਾਉਣ ਵਾਲੀ ਸ਼ਰਲਿਨ ਚੋਪੜਾ ਨਾਲ ਦੋਸਤੀ ਕਰਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਵਾਇਰਲ ਹੁੰਦਿਆਂ ਹੀ ਉਹ ਮੁੜ ਤੋਂ ਟਰੋਲਿੰਗ ਦਾ ਸ਼ਿਕਾਰ ਹੋ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਗਦਰ 2’ ਨੇ ਰਚਿਆ ਇਤਿਹਾਸ, ਸਿਰਫ਼ 24 ਦਿਨਾਂ ’ਚ ਕਮਾਏ 500 ਕਰੋੜ ਰੁਪਏ
NEXT STORY