ਮੁੰਬਈ- ਸਾਊਥ ਦੀ ਵੱਡੀ ਸਟਾਰ ਸ਼੍ਰੀਲੀਲਾ ਅੱਜ ਦੀ ਤਰੀਕ ’ਚ ਸਭ ਤੋਂ ਵੱਡੀ ਸਨਸਨੀ ਅਤੇ ਉਭਰਦੇ ਸਿਤਾਰਿਆਂ ’ਚੋਂ ਇਕ ਹੈ। ਉਸ ਦੀ ਦਮਦਾਰ ਸਕ੍ਰੀਨ ਪ੍ਰੈਜੇਂਸ, ਦਿਲ ਜਿੱਤਣ ਵਾਲੇ ਸੁਭਾਅ ਅਤੇ ਬਿਹਤਰੀਨ ਡਾਂਸ ਮੂਵਜ਼ ਨੇ ਦੇਸ਼ ਭਰ ’ਚ ਧਮਾਲ ਮਚਾਈ ਹੋਈ ਹੈ। ਲਗਾਤਾਰ ਹਿੱਟ ਫਿਲਮਾਂ ਅਤੇ ‘ਪੁਸ਼ਪਾ 2 - ਦਿ ਰੂਲ’ ਦੇ ਵਾਇਰਲ ਗੀਤ ‘ਪੀਲਿੰਗਸ’ ਤੋਂ ਬਾਅਦ, ਉਹ ਹਿੰਦੀ ਫਿਲਮ ਮੇਕਰਸ ਦੀ ਵੀ ਪਹਿਲੀ ਪਸੰਦ ਅਤੇ ਫੈਨਜ਼ ਦੀ ਫੇਵਰੇਟ ਬਣ ਚੁੱਕੀ ਹੈ। ਸ਼੍ਰੀਲੀਲਾ ਹੁਣ ਫਿਲਮ ‘ਆਸ਼ਿਕੀ 3’ ਨਾਲ ਬਾਲੀਵੁੱਡ ’ਚ ਧਮਾਕੇਦਾਰ ਐਂਟਰੀ ਕਰਨ ਜਾ ਰਹੀ ਹੈ।
ਇਸ ਬਹੁ ਚਿਰਾਂ ਤੋਂ ਉਡੀਕੀ ਜਾ ਰਹੀ ਰੋਮਾਂਟਿਕ ਡ੍ਰਾਮਾ ਫਿਲਮ ’ਚ ਉਹ ਕਾਰਤਿਕ ਆਰੀਅਨ ਦੇ ਨਾਲ ਨਜ਼ਰ ਆਏਗੀ। ਦੋਹਾਂ ਦੀ ਨਵੀਂ ਜੋੜੀ ਨੂੰ ਲੈ ਕੇ ਪਹਿਲਾਂ ਤੋਂ ਕਾਫੀ ਚਰਚਾ ਹੈ ਅਤੇ ਫੈਨਜ਼ ਇਨ੍ਹਾਂ ਦੀ ਕੈਮਿਸਟਰੀ ਨੂੰ ਪਸੰਦ ਵੀ ਕਰ ਰਹੇ ਹਨ। ਇਹ ਫਿਲਮ ਇਸੇ ਸਾਲ ਵੱਡੇ ਪਰਦੇ ’ਤੇ ਰਿਲੀਜ਼ ਹੋਣ ਵਾਲੀ ਹੈ। ਇਸ ਦੌਰਾਨ ਖਬਰਾਂ ਅਨੁਸਾਰ ਉਸ ਨੇ ਇਕ ਹੋਰ ਵੱਡੀ ਫਿਲਮ ਸਾਈਨ ਕਰ ਲਈ ਹੈ ਜਿਸ ’ਚ ਉਹ ਦੋ ਦਮਦਾਰ ਸਿਤਾਰਿਆਂ ਰਣਬੀਰ ਸਿੰਘ ਅਤੇ ਬੌਬੀ ਦਿਓਲ ਨਾਲ ਨਜ਼ਰ ਆਏਗੀ।
ਦੂਜੇ ਪਾਸੇ ਇਨ੍ਹੀਂ ਦਿਨੀਂ ਉਹ ਤੇਲੁਗੂ ਅਤੇ ਕੰਨੜ ’ਚ ਹੁਣੇ ਜਿਹੇ ਰਿਲੀਜ਼ ਫਿਲਮ ‘ਜੂਨੀਅਰ’ ਨੂੰ ਲੈ ਕੇ ਸੁਰਖੀਆ ਖੱਟ ਰਹੀ ਹੈ। ਨਿਰਦੇਸ਼ਕ ਐੱਸ. ਐੱਸ. ਰਾਜਮੌਲੀ ਦੀ ਇਸ ਫਿਲਮ ’ਚ ਬਹੁਤ ਸ਼ਾਨਦਾਰ ਰੋਲ ਵਿਚ ਨਜ਼ਰ ਆਈ ਹੈ। ਰਾਜਾਮੌਲੀ ਨੇ ਸ਼੍ਰੀਲੀਲਾ ਦੀ ਕਾਫੀ ਤਾਰੀਫ ਕੀਤੀ ਹੈ। ਰਾਜਾਮੌਲੀ ਨੇ ਇਕ ਪੁਰਾਣਾ ਕਿੱਸਾ ਸ਼ੇਅਰ ਕੀਤਾ ਤੇ ਕਿਹਾ ਕਿ ਕਿਵੇਂ ਉਹ (ਸ਼੍ਰੀਲੀਲਾ) ਦਿਨ ’ਚ ਮੁੰਬਈ ’ਚ ਆਪਣੀ ਮੈਡੀਕਲ ਕਲਾਸ ਅਤੇ ਪ੍ਰੀਖਿਆਵਾਂ ਦਿੰਦੀ ਸੀ, ਫਿਰ ਸ਼ਾਮ ਨੂੰ ‘ਵਾਇਰਾਲਾ ਵਾਯਾਰੀ’ ਗਾਣੇ ਦੀ ਸ਼ੂਟਿੰਗ ਲਈ ਹੈਦਰਾਬਾਦ ਜਾਂਦੀ ਸੀ ਅਤੇ ਅਗਲੀ ਸਵੇਰੇ ਵਾਪਸ ਮੁੰਬਈ ਪਰਤ ਆਉਂਦੀ ਸੀ।’ ਇਹ ਗਾਣਾ ਫਿਲਮ ‘ਜੂਨੀਅਰ’ ਦਾ ਹੈ। ਰਾਜਾਮੌਲੀ ਨੇ ਕਿਹਾ, ‘‘ਸ਼੍ਰੀਲੀਲਾ ਤੁਸੀਂ ਜੋ ਹਾਸਲ ਕਰਨਾ ਚਾਹੁੰਦੇ ਹੋ, ਉਸ ਪ੍ਰਤੀ ਉਸ ਤਰ੍ਹਾਂ ਦੀ ਊਰਜਾ, ਉਸ ਤਰ੍ਹਾਂ ਦਾ ਉਤਸ਼ਾਹ, ਉਸ ਤਰ੍ਹਾਂ ਦਾ ਜੁਨੂਨ, ਮੈਂ ਵਾਕਈ ਉਸ ਦੀ ਸ਼ਲਾਘਾ ਕਰਦਾ ਹਾਂ।’’ ਅੱਗੇ ਰਾਜਾਮੌਲੀ ਨੇ ਉਸ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ ਅਤੇ ਕਿਹਾ ਕਿ ਇਹ ਅਭਿਨੇਤਰੀ ਜ਼ਰੂਰ ਅੱਗੇ ਵਧੇਗੀ।
ਆਮਿਰ ਖਾਨ ਦੇ ਪੁੱਤ ਨੇ ਠੁਕਰਾਇਆ 100 ਕਰੋੜ ਦੀ ਆਫਰ, ਜਾਣੋ ਪੂਰਾ ਮਾਮਲਾ
NEXT STORY