ਮੁੰਬਈ- ਅਦਾਕਾਰਾ ਗੀਤਾ ਬਸਰਾ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਗੀਤਾ ਬਸਰਾ ਨੇ ਆਪਣੀਆਂ ਪੁਰਾਣੀਆਂ ਯਾਦਾਂ 'ਚੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਗੀਤਾ ਬਸਰਾ ਆਪਣੀਆਂ ਸਹੇਲੀਆਂ ਦੇ ਨਾਲ ਨਜ਼ਰ ਆ ਰਹੀ ਹੈ।
![PunjabKesari](https://static.jagbani.com/multimedia/11_43_378092601sdsd-ll.jpg)
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਉਹ ਦਿਨ ਜਦੋਂ ਅਸੀਂ ਦੁਨੀਆ ਦੇ ਕਿਸੇ ਰੋਲਰ ਕੌਸਟਰ ‘ਤੇ ਸਵਾਰੀ ਕਰਨ ਦੀ ਹਿੰਮਤ ਕਰ ਸਕਦੇ ਸੀ। ਨੌਜਵਾਨ, ਬੇਪਰਵਾਹ ਅਤੇ ਬਾਕੀ ਤੁਸੀਂ ਜਾਣਦੇ ਹੋ ਕਿਹੜੀਆਂ ਯਾਦਾਂ। ਕਿਰਪਾ ਕਰਕੇ ਦੱਸੋ ਅਸੀਂ ਐਂਬੂਲੈਂਸ ਦੇ ਨਾਲ ਕੀ ਕਰ ਰਹੇ ਸੀ’। ਗੀਤਾ ਬਸਰਾ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕੁਮੈਂਟਸ ਕਰ ਰਹੇ ਹਨ। ਦੱਸ ਦਈਏ ਕਿ ਗੀਤਾ ਬਸਰਾ ਨੇ ਹਰਭਜਨ ਸਿੰਘ ਦੇ ਨਾਲ ਵਿਆਹ ਕਰਵਾਇਆ ਹੈ।
![PunjabKesari](https://static.jagbani.com/multimedia/11_45_244532509geeta-ll.jpg)
ਉਨ੍ਹਾਂ ਦੇ ਘਰ ‘ਚ ਹਾਲ ਹੀ ਵਿੱਚ ਪੁੱਤਰ ਦਾ ਜਨਮ ਹੋਇਆ ਹੈ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ। ਇਸ ਤੋਂ ਇਲਾਵਾ ਦੋਵਾਂ ਦੀ ਇੱਕ ਧੀ ਵੀ ਹੈ ਜੋ ਕਿ ਪੁੱਤਰ ਤੋਂ ਵੱਡੀ ਹੈ। ਗੀਤਾ ਬਸਰਾ ਅਤੇ ਹਰਭਜਨ ਸਿੰਘ ਦੀ ਮੁਲਾਕਾਤ ਟੀਵੀ ਦੇ ਇਕ ਸ਼ੋਅ ਦੇ ਦੌਰਾਨ ਹੋਈ ਸੀ। ਜਿਸ ਤੋਂ ਬਾਅਦ ਦੋਵਾਂ ‘ਚ ਦੋਸਤੀ ਹੋਈ ਅਤੇ ਦੋਵਾਂ ਦੀ ਦੋਸਤੀ ਵਿਆਹ ਦੇ ਪਵਿੱਤਰ ਬੰਧਨ ‘ਚ ਬਦਲ ਗਈ।
ਪੜ੍ਹੋ ਕਾਮੇਡੀਅਨ ਵੀਰ ਦਾਸ ਦੀ ਉਹ ਕਵਿਤਾ, ਜਿਸ ’ਤੇ ਮਚ ਰਿਹੈ ਹੰਗਾਮਾ
NEXT STORY