ਮੁੰਬਈ— ਕਹਿੰਦੇ ਹਨ ਕਿ ਹੁਨਰ ਦੀ ਕੋਈ ਉਮਰ ਨਹੀਂ ਹੁੰਦੀ। ਇਸ ਦੀ ਇਕ ਮਿਸਾਲ ਪਾਲੀਵੁੱਡ ਦੇ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਦਾ ਪੁੱਤਰ ਸ਼ਿੰਦਾ ਗਰੇਵਾਲ ਹੈ। ਉਸ ਨੇ ਆਪਣੇ ਹੁਨਰ ਅਤੇ ਮਾਸੂਮੀਅਤ ਸਦਕਾ ਬਹੁਤ ਹੀ ਘੱਟ ਸਮੇਂ 'ਚ ਆਪਣੀ ਪਛਾਣ ਬਣਾ ਲਈ ਹੈ।
ਦੱਸ ਦੇਈਏ ਕਿ 'ਅਰਦਾਸ' ਅਤੇ 'ਅਰਦਾਸ ਕਰਾਂ' ਫ਼ਿਲਮਾਂ ਨਾਲ ਸ਼ਿੰਦਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਸ਼ਿੰਦਾ ਗਰੇਵਾਲ ਨੇ ਸੂਰਜ ਅਤੇ ਨੱਚ ਨੱਚ ਜਿਹੀਆਂ ਵੀਡੀਓਜ਼ ਵਿਚ ਸ਼ਿਰਕਤ ਕਰਕੇ ਪਾਲੀਵੁੱਡ ਵਿਚ ਬਾਲ ਕਲਾਕਾਰ ਵਜੋਂ ਆਪਣਾ ਟੈਲੇਂਟ ਦਿਖਾਇਆ। ਹੁਣ ਸ਼ਿੰਦਾ ਦਿਲਜੀਤ ਦੁਸਾਂਝ ਪ੍ਰੋਡਕਸ਼ਨ ਅਧੀਨ ਆਉਣ ਵਾਲੀ ਫ਼ਿਲਮ 'ਹੌਂਸਲਾ ਰੱਖ' ਨਾਲ ਸਫ਼ਲਤਾ ਦੀ ਇਕ ਹੋਰ ਛਲਾਂਗ ਲਗਾਉਣ ਲਈ ਤਿਆਰ ਹੈ।
ਇਸ ਫ਼ਿਲਮ 'ਚ ਸ਼ਿੰਦਾ ਗਰੇਵਾਲ ਤੋਂ ਇਲਾਵਾ ਦਿਲਜੀਤ ਦੁਸਾਂਝ, ਸੋਨਮ ਬਾਜਵਾ ਅਤੇ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਝੱਲੇ ਫੇਮ ਅਮਰਜੀਤ ਸਰਾਓਂ ਕਰਨਗੇ ਅਤੇ ਬਲਜੀਤ ਸਿੰਘ ਦਿਓ ਇਸ ਫ਼ਿਲਮ ਦੇ ਡੀ.ਓ.ਪੀ ਹੋਣਗੇ। ਫ਼ਿਲਮ 'ਹੌਂਸਲਾ ਰੱਖ' ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ। ਇਹ ਫ਼ਿਲਮ ਇਸ ਅਕਤੂਬਰ 15 ਅਕਤੂਬਰ 2021 ਨੂੰ ਦੁਸਹਿਰੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਸਪਨਾ ਚੌਧਰੀ ਨੇ ਵ੍ਹਾਈਟ ਗਾਊਨ ’ਚ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ
NEXT STORY