ਚੰਡੀਗੜ੍ਹ (ਬਿਊਰੋ)– ਗਿੱਪੀ ਗਰੇਵਾਲ ਦੀ ਮਾਤਾ ਜੀ ਦਾ ਅੱਜ ਜਨਮਦਿਨ ਹੈ। ਇਸ ਖ਼ਾਸ ਮੌਕੇ ’ਤੇ ਗਿੱਪੀ ਗਰੇਵਾਲ ਨੇ ਕੁਝ ਪਿਆਰੀਆਂ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਗਿੱਪੀ ਗਰੇਵਾਲ ਦੀ ਮਾਤਾ ਜੀ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਦੇਖਿਆ ਜਾ ਸਕਦਾ ਹੈ।

ਤਸਵੀਰਾਂ ਨਾਲ ਗਿੱਪੀ ਨੇ ਕੈਪਸ਼ਨ ’ਚ ਲਿਖਿਆ, ‘ਹੈਪੀ ਬਰਥਡੇ ਮੌਮ।’ ਕੁਝ ਮਿੰਟਾਂ ’ਚ ਹੀ ਇਨ੍ਹਾਂ ਤਸਵੀਰਾਂ ਨੂੰ ਹਜ਼ਾਰਾਂ ’ਚ ਲਾਈਕਸ ਮਿਲ ਚੁੱਕੇ ਹਨ। ਉਥੇ ਗਿੱਪੀ ਗਰੇਵਾਲ ਦੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਉਨ੍ਹਾਂ ਦੀ ਮਾਤਾ ਜੀ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ।

ਦੱਸ ਦੇਈਏ ਕਿ ਹਾਲ ਹੀ ’ਚ ਗਿੱਪੀ ਗਰੇਵਾਲ ਦਾ ਐਲਬਮ ‘ਲਿਮਟਿਡ ਐਡੀਸ਼ਨ’ ’ਚੋਂ ਗੀਤ ‘ਮੁੰਡਾ ਗਰੇਵਾਲਾ ਦਾ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਯੂਟਿਊਬ ’ਤੇ 26 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਦੱਸ ਦੇਈਏ ਕਿ ਗਿੱਪੀ ਗਰੇਵਾਲ ਗੀਤਾਂ ਦੇ ਨਾਲ-ਨਾਲ ਆਪਣੀਆਂ ਫ਼ਿਲਮਾਂ ਕਾਰਨ ਵੀ ਚਰਚਾ ’ਚ ਹਨ। ਗਿੱਪੀ ਗਰੇਵਾਲ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਣ ਦੀ ਉਡੀਕ ’ਚ ਹਨ। ਤਾਲਾਬੰਦੀ ਦੇ ਚਲਦਿਆਂ ਫ਼ਿਲਮਾਂ ਦੀ ਰਿਲੀਜ਼ ਡੇਟ ਵਾਰ-ਵਾਰ ਮੁਲਤਵੀ ਕਰਨੀ ਪੈ ਰਹੀ ਹੈ। ਪਿਛਲੇ ਸਾਲ ‘ਸ਼ਾਵਾ ਨੀਂ ਗਿਰਧਾਰੀ ਲਾਲ’ ਤੇ ‘ਪਾਣੀ ’ਚ ਮਧਾਣੀ’ ਰਿਲੀਜ਼ ਹੋਈਆਂ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
'ਮੁਸਲਿਮ ਹੋ ਜਾਂ ਹਿੰਦੂ' ਮਾਂਗ 'ਚ ਸਿੰਦੂਰ ਲਗਾਉਣ 'ਤੇ ਬੁਰੀ ਤਰ੍ਹਾਂ ਟਰੋਲ ਹੋਈ ਅਫਸਾਨਾ ਖਾਨ
NEXT STORY