ਚੰਡੀਗੜ੍ਹ (ਬਿਊਰੋ)– ਗਿੱਪੀ ਗਰੇਵਾਲ ਦੇ ਛੋਟੇ ਪੁੱਤਰ ਗੁਰਬਾਜ਼ ਗਰੇਵਾਲ ਦਾ ਅੱਜ ਜਨਮਦਿਨ ਹੈ। ਗੁਰਬਾਜ਼ ਗਰੇਵਾਲ ਆਪਣੀ ਕਿਊਟਨੈੱਸ ਨਾਲ ਸੋਸ਼ਲ ਮੀਡੀਆ ’ਤੇ ਛਾਇਆ ਰਹਿੰਦਾ ਹੈ।

ਗਿੱਪੀ ਗਰੇਵਾਲ ਨੇ ਪੁੱਤਰ ਗੁਰਬਾਜ਼ ਨੂੰ ਜਨਮਦਿਨ ਦੀ ਇਕ ਵੀਡੀਓ ਸਾਂਝੀ ਕਰਕੇ ਵਧਾਈ ਦਿੱਤੀ ਹੈ। ਵੀਡੀਓ ਨਾਲ ਗਿੱਪੀ ਗਰੇਵਾਲ ਨੇ ਲਿਖਿਆ, ‘‘ਹੈਪੀ ਬਰਥਡੇ ਜੱਟਾ ਵੇ, ਬਹੁਤ ਸਾਰਾ ਪਿਆਰ ਪੁੱਤਰ।’’

ਉਥੇ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਨੇ ਵੀ ਇੰਸਟਾਗ੍ਰਾਮ ’ਤੇ ਪੁੱਤਰ ਗੁਰਬਾਜ਼ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਦੀ ਕੈਪਸ਼ਨ ’ਚ ਰਵਨੀਤ ਨੇ ਲਿਖਿਆ, ‘‘ਹੈਪੀ ਬਰਥਡੇ ਗੁਰਬਾਜ਼ ਗਰੇਵਾਲ, ਬਹੁਤ ਸਾਰਾ ਪਿਆਰ ਪੁੱਤਰ।’’

ਦੱਸ ਦੇਈਏ ਕਿ ਇੰਸਟਾਗ੍ਰਾਮ ’ਤੇ ਆਏ ਦਿਨ ਗੁਰਬਾਜ਼ ਗਰੇਵਾਲ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਗੁਰਬਾਜ਼ ਗਰੇਵਾਲ ਦੇ ਇੰਸਟਾਗ੍ਰਾਮ ’ਤੇ 1 ਲੱਖ ਤੋਂ ਵੱਧ ਫਾਲੋਅਰਜ਼ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ਾਹਰੁਖ ਨੇ ਜਨਮਦਿਨ ’ਤੇ ਦਿੱਤਾ ਪ੍ਰਸ਼ੰਸਕਾਂ ਨੂੰ ਤੋਹਫ਼ਾ, ਅਮਿਤਾਭ-ਅਨੁਪਮ ਦੀ ਵਧਾਈ ਸੁਰੱਖਿਆ, ਪੜ੍ਹੋ...
NEXT STORY