ਨਵੀ ਦਿੱਲੀ—2008 ਤੋਂ ਛੋਟੇ ਪਰਦੇ 'ਤੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਸ਼ੋਅ ਬਾਲਿਕਾ ਵਧੂ 'ਚ ਹੁਣ ਨਵਾਂ ਮੋੜ ਆਉਣ ਵਾਲਾ ਹੈ। ਬਾਲਿਕਾ ਵਧੂ 'ਚ ਆਨੰਦੀ ਅਤੇ ਦਾਦੀ ਸਾ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਜਾਂਦੀ ਹੈ। ਇਸ ਸ਼ੋਅ ਦੀ ਕਹਣੀ 15 ਸਾਲ ਅੱਗੇ ਚਲੀ ਜਾਏਗੀ। ਪਿਛਲੇ ਅੱਠ ਸਾਲ ਤੋਂ ਇਹ ਸ਼ੋਅ ਲਗਾਤਾਰ ਚਲ ਰਿਹਾ ਹੈ ਅਤੇ ਇਹ ਸ਼ੋਅ ਦਰਸ਼ਕਾ ਨੂੰ ਬੇੱਹਦ ਪੰਸਦ ਹੈ ਪਰ ਹੁਣ ਇਸ ਦੀ ਕਹਾਣੀ 'ਚ ਬਦਲਾਵ ਆਉਣ ਵਾਲਾ ਹੈ। ਹੁਣ ਟੀ.ਵੀ.ਸੀਰੀਅਲ ਬਾਲਿਕਾ ਵਧੂ ਨਵੇ ਅੰਦਾਜ਼ 'ਚ ਨਜ਼ਰ ਆਵੇਗਾ। ਇਸ ਸ਼ੋਅ ਦੀ ਕਹਾਣੀ ਹੁਣ ਨਿਬੋਲੀ ਦੇ ਕਰੀਬ ਹੋਵੇਗੀ।
ਜਾਣਕਾਰੀ ਅਨੁਸਾਰ ਛੋਟੀ ਨਿਬੋਲੀ ਆਨੰਦੀ ਨੇ ਮਾਂ ਨੂੰ ਆਖਰੀ ਸਮੇਂ ਡਾਕਟਰ ਬਣਨ ਦਾ ਵਾਅਦਾ ਕੀਤਾ। ਨਿਬੋਲੀ ਨੂੰ ਹੁਣ ਵੱਡੇ ਕਿਰਦਾਰ 'ਚ ਦਿਖਾਇਆ ਜਾਵੇਗਾ। ਵੱਡੀ ਨਿਬੋਲੀ ਦਾ ਕਿਰਦਾਰ ਟੀ.ਵੀ ਦੀ ਮਸ਼ਹੂਰ ਅਦਾਕਾਰਾ ਮਾਹੀ ਵਿਜ ਨਿਭਾਉਣ ਜਾ ਰਹੀ ਹੈ। ਮਾਹੀ ਬਾਲਿਕਾ ਵਧੂ 'ਚ ਡਾਕਟਰ ਨਦਿੰਨੀ ਦਾ ਕਿਰਦਾਰ ਨਿਭਾਏਗੀ। ਮਾਹੀ ਦੇ ਨਾਲ ਲੀਡ ਰੋਲ 'ਚ ਅਭਿਨਾਸ਼ ਸਚਦੇਵ ਵੀ ਰਹਿਣਗੇ। ਬਾਲਿਕਾ ਵਧੂ ਦਾ ਅਗਲੇ ਸਫਰ ਇਨ੍ਹਾਂ ਦੀ ਲਵ ਸਟੋਰੀ ਨਾਲ ਸ਼ੁਰੂ ਹੋਵੇਗਾ। ਸ਼ੋਅ ਦਾ ਪੂਰਾ ਓਲਡ ਕਾਸਟ ਬਦਲ ਜਾਵੇਗਾ। ਬਾਲਿਕਾ ਵਧੂ 'ਲਮਹਂੇ ਪਿਆਰ ਸੇ' 25 ਅਪ੍ਰੈਲ ਨੂੰ ਨਵੇਂ ਅੰਦਾਜ਼ 'ਚ ਸ਼ੁਰੂ ਹੋਵੇਗਾ। ਉਮੀਦ ਹੈ ਕਿ ਲੋਕਾਂ ਨੂੰ ਸੀਰੀਅਲ ਦਾ ਨਵਾਂ ਅੰਦਾਜ਼ ਪੰਸਦ ਆਵੇਗਾ।
ਸਲਮਾਨ ਖ਼ਾਨ ਨੂੰ ਸਮਝਾਉਣ ਚੱਲੇ ਅਕਸ਼ੈ ਕੁਮਾਰ, ਹੋ ਸਕਦਾ ਹੈ ਪੰਗਾ!
NEXT STORY