ਨਵੀਂ ਦਿੱਲੀ— ਅਕਸ਼ੈ ਕੁਮਾਰ ਅਤੇ ਸਲਮਾਨ ਖਾਨ 'ਚ ਕੋਈ ਵਿਵਾਦ ਹੋਇਆ ਹੋਵੇ, ਅਜਿਹਾ ਕਦੇ ਸੁਣਨ ਨੂੰ ਨਹੀਂ ਮਿਲਿਆ ਪਰ ਜਲਦ ਹੀ ਇਹ ਦੋਵੇਂ ਆਹਮੋ- ਸਾਹਮਣੇ ਖੜ੍ਹੇ ਨਜ਼ਰ ਆ ਸਕਦੇ ਹਨ।
ਅਸਲ 'ਚ ਅਕਸ਼ੈ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ 'ਚ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਅਕਸ਼ੈ ਵੀਡੀਓ ਰਾਹੀਂ ਸਲਮਾਨ ਖਾਨ ਨੂੰ ਸਲਾਹ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼ੂਟਿੰਗ ਦੌਰਾਨ ਹਾਲ ਹੀ 'ਚ ਸਲਮਾਨ ਨੇ ਮੋਰਨਾ ਮਾਰਗ 'ਤੇ ਇੱਕ ਸੀਨ ਲਈ 70 ਦੇ ਦਹਾਕੇ ਦਾ ਸਕੂਟਰ ਚਲਾਇਆ। ਇਸ ਦੌਰਾਨ ਉਨ੍ਹਾਂ ਨੇ ਹੈਲਮੇਟ ਨਹੀਂ ਪਾਇਆ ਸੀ। ਉਹ ਬਿਨ੍ਹਾਂ ਕਿਸੇ ਰੋਡ ਸੁਰੱਖਿਆ ਦੇ ਸਕੂਟਰ ਦੌੜਾਈ ਜਾ ਰਹੇ ਸਨ। ਇਹ ਖਬਰ ਹਰ ਚੈਨਲ ਅਤੇ ਹਰ ਅਖਬਾਰ 'ਚ ਦੇਖਣ ਨੂੰ ਮਿਲੀ। ਸ਼ਇਦ ਸੱਲੂ ਮੀਆਂ ਦਾ ਹੈਲਮੇਟ ਨਾ ਪਾਉਣਾ ਅਕਸ਼ੈ ਨੂੰ ਖਟਕ ਗਿਆ।
'ਦਿ ਕਪਿਲ ਸ਼ਰਮਾ' ਸ਼ੋਅ ਦੀ ਅੱਜ (ਸ਼ਨੀਵਾਰ) ਹੋਵੇਗੀ ਧਮਾਕੇਦਾਰ ਸ਼ੁਰੂਆਤ (ਤਸਵੀਰਾਂ)
NEXT STORY