ਮੁੰਬਈ (ਬਿਊਰੋ)– ‘ਗਲੀ ਬੁਆਏ’ ਫੇਮ ਰੈਪਰ ਧਰਮੇਸ਼ ਪਰਮਾਰ ਉਰਫ ਐੱਮ. ਸੀ. ਤੋੜ ਫੋੜ ਦਾ ਦਿਹਾਂਤ ਹੋ ਗਿਆ ਹੈ। ਧਰਮੇਸ਼ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਬੈਂਡ ‘ਸਵਦੇਸ਼ੀ ਮੂਵਮੈਂਟ’ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਹੈ। ਧਰਮੇਸ਼ ਦੀ ਮੌਤ ਕਿਸ ਕਾਰਨ ਹੋਈ, ਅਜੇ ਇਹ ਜਾਣਕਾਰੀ ਨਹੀਂ ਮਿਲੀ ਹੈ।
ਇਹ ਖ਼ਬਰ ਵੀ ਪੜ੍ਹੋ : ਮਾਂ ਬਣਨ ਵਾਲੀ ਹੈ ਸੋਨਮ ਕਪੂਰ, ਪਤੀ ਨਾਲ ਖ਼ੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ
ਧਰਮੇਸ਼ ਮਸ਼ਹੂਰ ਸਟ੍ਰੀਟ ਰੈਪਰ ਸੀ, ਜਿਸ ਨੂੰ ਉਸ ਦੇ ਗੁਜਰਾਤੀ ਬੋਲਾਂ ਕਰਕੇ ਜਾਣਿਆ ਜਾਂਦਾ ਸੀ। ਉਹ ਐੱਮ. ਸੀ. ਤੋੜ ਫੋੜ ਦੇ ਨਾਂ ਨਾਲ ਮਸ਼ਹੂਰ ਸੀ। ਉਸ ਨੇ ਰਣਵੀਰ ਸਿੰਘ, ਸਿਧਾਂਤ ਚਤੁਰਵੇਦੀ ਤੇ ਆਲੀਆ ਭੱਟ ਸਟਾਰਰ ਫ਼ਿਲਮ ‘ਗਲੀ ਬੁਆਏ’ ’ਚ ਆਪਣੇ ਇਕ ਸਾਊਂਡ ਟਰੈਕ ਇੰਡੀਆ 91 ਨਾਲ ਬਾਲੀਵੁੱਡ ’ਚ ਵੀ ਜਗ੍ਹਾ ਬਣਾਈ ਸੀ।
ਰੈਪਰ ਸਿਰਫ 24 ਸਾਲ ਦਾ ਸੀ। ਇੰਨੀ ਘੱਟ ਉਮਰ ’ਚ ਅਚਾਨਕ ਦਿਹਾਂਤ ਦੀ ਖ਼ਬਰ ਨਾਲ ਰੈਪਰ ਦੇ ਪ੍ਰਸ਼ੰਸਕ ਸਦਮੇ ’ਚ ਹਨ। ਪ੍ਰਸ਼ੰਸਕਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਧਰਮੇਸ਼ ਪਰਮਾਰ ਹੁਣ ਇਸ ਦੁਨੀਆ ’ਚ ਨਹੀਂ ਰਹੇ। ਅਦਾਕਾਰ ਰਣਵੀਰ ਸਿੰਘ, ਸਿਧਾਂਤ ਚਤੁਰਵੇਦੀ ਤੇ ਜੋਆ ਅਖ਼ਤਰ ਨੇ ਵੀ ਧਰਮੇਸ਼ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ।
ਧਰਮੇਸ਼ ਦੇ ਬੈਂਡ ‘ਸਵਦੇਸ਼ੀ ਮੂਵਮੈਂਟ’ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਇਹ ਉਹੀ ਰਾਤ ਹੈ, ਜਦੋਂ ਐੱਮ. ਸੀ. ਤੋੜ ਫੋੜ ਨੇ ਸਵਦੇਸ਼ੀ ਮੇਲਾ ’ਚ ਆਪਣੀ ਆਖਰੀ ਪੇਸ਼ਕਾਰੀ ਦਿੱਤੀ। ਤੁਹਾਨੂੰ ਉਥੇ ਹੋਣਾ ਚਾਹੀਦਾ ਸੀ, ਲਾਈਵ ਮਿਊਜ਼ਿਕ ਵਜਾਉਣ ਲਈ ਉਸ ਦੇ ਪਿਆਰ, ਉਸ ਦੇ ਜੋਸ਼ ਨੂੰ ਦੇਖਣ ਲਈ। ਤੈਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਤੂੰ ਹਮੇਸ਼ਾ ਆਪਣੇ ਸੰਗੀਤ ਰਾਹੀਂ ਜ਼ਿੰਦਾ ਰਹੇਗਾ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਬੱਬਰ’ ਫ਼ਿਲਮ ਦਾ ਰੋਮਾਂਟਿਕ ਗੀਤ ‘ਕਿਸਮਤ’ ਪ੍ਰਭ ਗਿੱਲ ਦੀ ਆਵਾਜ਼ ’ਚ ਹੋਇਆ ਰਿਲੀਜ਼ (ਵੀਡੀਓ)
NEXT STORY