ਸੰਗਰੂਰ (ਬੇਦੀ)– ਸ਼ਹਿਰ ਦੇ ਹਰੇੜੀ ਰੋਡ ’ਤੇ ਸਥਿਤ ਪ੍ਰੀਤ ਨਗਰ ’ਚ ਰਹਿਣ ਵਾਲੇ ਇਕ ਬਜ਼ੁਰਗ ਦੇ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਸੰਗਰੂਰ ਦੇ ਪ੍ਰੀਤ ਨਗਰ ’ਚ ਰਹਿਣ ਵਾਲਾ ਸਾਬਕਾ ਅਧਿਆਪਕ ਸੱਜਣ ਸਿੰਘ ਮਸ਼ਹੂਰ ਕਾਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ ਦੇ ਸਹੁਰਾ ਸਨ।
ਜਾਣਕਾਰੀ ਅਨੁਸਾਰ 84 ਸਾਲਾ ਬਜ਼ੁਰਗ ਸੱਜਣ ਸਿੰਘ ਪ੍ਰੀਤ ਨਗਰ ’ਚ ਰਹਿ ਰਹੇ ਸਨ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਆਰ. ਹੰਸ ਰਾਜ ਹੰਸ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਘਰ ਦੇ ਨੌਕਰ ਵਲੋਂ ਹੀ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਵਿਰੁੱਧ ਜਾਰੀ ਸੰਮਨ ’ਤੇ 5 ਮਈ ਤੱਕ ਰੋਕ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਹੀ ਇਸ ਘਟਨਾ ਦਾ ਪਤਾ ਲੱਗਾ ਤੇ ਜਦੋਂ ਉਨ੍ਹਾਂ ਘਰ ਵੇਖਿਆ ਤਾਂ ਘਰ ਦਾ ਦ੍ਰਿਸ਼ ਬੜਾ ਭਿਆਨਕ ਸੀ ਤੇ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ।
ਮਸ਼ਹੂਰ ਕਾਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ ਦੇ ਸਹੁਰਾ ਮਾਸਟਰ ਸੱਜਣ ਸਿੰਘ ਨੇੜਲੇ ਪਿੰਡ ਲਿੱਦੜਾਂ ਦੇ ਰਹਿਣ ਵਾਲੇ ਸਨ ਪਰ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਰਿਹਾਇਸ਼ ਹਰੇੜੀ ਰੋਡ ’ਤੇ ਹੀ ਸੀ, ਜਿਨ੍ਹਾਂ ਦਾ ਲੰਘੀ ਰਾਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਾਂ ਬਣਨ ਤੋਂ ਬਾਅਦ ਭਾਰਤੀ ਸਿੰਘ ਦੀ ਇਹ ਖਵਾਇਸ਼ ਰਹਿ ਗਈ ਅਧੂਰੀ, ਵੀਡੀਓ ਹੋਈ ਵਾਇਰਲ
NEXT STORY